ਜਲੰਧਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਨੰਗਲ ਵਿੱਚ ਲੱਗੀ ਪ੍ਰਤਿਮਾ ਦੀ ਬੇਅਬਦੀ ਕਰਨ ਵਾਲੇ ਦੋਸ਼ੀ ਕਾਬੂ ਕਰਨ ਤੇ ਬਸਪਾ ਵਲੋਂ ਲਗਾਤਾਰ ਦਿਤੇ ਜਾ ਰਹੇ ਫਿਲੋਰ ਦੇ ਧਰਨੇ ਦੀ ਕੀਤੀ ਸਮਾਪਤੀ ਸਮੇਂ ਬਸਪਾ ਲੀਡਰਸ਼ਿਪ ਬਸਪਾ ਪੰਜਾਬ ਵੱਲੋਂ ਵਰਕਰਾਂ ਸਮਰਥਕਾਂ ਦਾ ਬਹੁਤ ਬਹੁਤ ਧੰਨਵਾਦ ਦਫਤਰ ਸੀਨੀਅਰ ਪੁਲਿਸ ਕਪਤਾਨ, ਜਿਲਾ ਜਲੰਧਰ ਦਿਹਾਤੀ ਦੀਆ ਪੁਲਿਸ ਟੀਮਾ ਵੱਲੋਂ ਸਪੈਸ਼ਲ ਆਪ੍ਰੇਸ਼ਨ ਦੌਰਾਨ ਪਿੰਡ ਨੰਗਲ,ਫਿਲੌਰ ਵਿਖੇ ਬਾਬਾ ਸਾਹਿਬ ਡਾਂ ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਹਾਸਲ ਕੀਤੀ ਵੱਡੀ ਸਫਲਤਾ।ਮਾਣਯੋਗ ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ, ਜੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਫੜਣ ਲਈ ਪੁਲਿਸ ਦੀਆ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ। ਜਿਹਨਾਂ ਵਿੱਚ ਸ਼੍ਰੀ ਸਰਵਣ ਸਿੰਘ ਬੱਲ, ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਸਮੇਤ ਇੰਸਪੈਕਟਰ ਸੰਜੀਵ ਕਪੂਰ ਮੁੱਖ ਅਫਸਰ ਥਾਣਾ ਫਿਲੌਰ ਅਤੇ ਸ਼੍ਰੀ ਇੰਦਰਜੀਤ ਸਿੰਘ ਪੀ.ਪੀ.ਐਸ. ਡੀ.ਐਸ.ਪੀ. ਡਿਟੈਕਟਿਵ ਸਮੇਤ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਦੀਆ ਵੱਖ ਵੱਖ ਟੀਮਾ ਗਠਨ ਕੀਤਾ ਗਿਆ ਜ੍ਹਿਨਾ ਵੱਲੋ ਮਿਤੀ 01/02-06-2025 ਦੀ ਦਰਮਿਆਨੀ ਰਾਤ ਨੂੰ ਪਿੰਡ ਨੰਗਲ ਵਿਖੇ ਬਾਬਾ ਸਾਹਿਬ ਡਾਂ ਭੀਮ ਰਾਉ ਅੰਬੇਡਕਰ ਸਾਹਿਬ ਜੀ ਦੀ ਪ੍ਰਤਿਮਾ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਕੁਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਲਾਲ ਸਿੰਘ ਵਾਸੀ ਪਿੰਡ ਕੇਹਰ ਸਿੰਘ ਵਾਲਾ ਥਾਣਾ ਲੋਗੋਂਵਾਲ ਜਿਲਾ ਸੰਗਰੂਰ ਅਤੇ ਰੇਸ਼ਮ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਹਮੀਦੀ ਪੱਤੀ ਮੋਗਾ ਨੇੜੇ ਦਾਣਾ ਮੰਡੀ ਜਿਲਾ ਬਰਨਾਲਾ ਨੂੰ ਤਫ਼ਤੀਸ਼ ਦੌਰਾਨ ਮੁਕੱਦਮਾ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਦੋਸ਼ੀ ਕੁਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਲਾਲ ਸਿੰਘ ਵਾਸੀ ਪਿੰਡ ਕੇਹਰ ਸਿੰਘ ਵਾਲਾ ਥਾਣਾ ਲੋਗੋਂਵਾਲ ਜਿਲਾ ਸੰਗਰੂਰ ਨੂੰ ਮਿਤੀ 10-06-25 ਨੂੰ ਜਿਲਾ ਬਰਨਾਲਾ ਤੋਂ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਸ਼੍ਰੀ ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ. ਐਸ.ਐਸ.ਪੀ. ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 01/02-06-2025 ਦੀ ਦਰਮਿਆਨੀ ਰਾਤ ਨੂੰ ਨਾ ਮਾਲੂਮ ਵਿਅਕਤੀਆ ਵੱਲੋਂ ਪਿੰਡ ਨੰਗਲ ਵਿਖੇ ਸਥਾਪਿਤ ਬਾਵਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਪਰ ਕਾਲੇ ਰੰਗ ਦੀ ਸਪਰੇ ਕੀਤੀ ਗਈ ਅਤੇ ਪ੍ਰਤਿਮਾ ਦੀ ਬੈਕ ਸਾਈਡ ਤੇ SFJ (ਸਿੱਖ ਫਾਰ ਜਸਟਿਸ) ਲਿਖਿਆ ਗਿਆ ਸੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਵਿੱਚ ਵੀ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਸਨ। ਜਿਸ ਸਬੰਧੀ ਅਮਰੀਕਾ ਵਿੱਚ ਬੈਠੇ ਸਿੱਖ ਫਾਰ ਜਸਟਿਸ ਦੇ ਚੀਫ (ਜੋ ਸਰਕਾਰ ਵੱਲੋਂ ਪਾਬੰਧੀ ਸ਼ੁਦਾ ਅੱਤਵਾਦੀ ਸੰਸਥਾ ਹੈ) ਗੁਰਪੰਤਵੰਤ ਸਿੰਘ ਪੰਨੂ ਵੱਲੋਂ ਇੱਕ ਵੀਡੀਓ ਸ਼ੋਸ਼ਲ ਮੀਡੀਆ ਦੇ ਵਾਇਰਲ ਕਰਕੇ ਇਸ ਘਟਨਾ ਦੀ ਜਿੰਮੇਵਾਰੀ ਲਈ ਹੈ ਅਤੇ ਇਸ ਘਟਨਾਸਬੰਧੀ ਸਮੂਹ ਧਾਰਮਿਕ ਸਭਾਵਾ ਫਿਲੌਰ ਵੱਲੋ ਦਿੱਤੀ ਦਰਖਾਸਤ ਪਰ ਮੁਕੱਦਮਾ ਨੰਬਰ 167 ਮਿਤੀ 02-06-25 ਜੁਰਮ 299,113 BNS 10/13 UAPA 1967 ਥਾਣਾ ਫਿਲੌਰ ਜਿਲਾ ਜਲੰਧਰ ਦਿਹਾਤੀ ਵਿਖੇ SFJ (ਸਿੱਖ ਫਾਰ ਜਸਟਿਸ) ਦੇ ਚੀਫ ਗੁਰਪੰਤਵੰਤ ਸਿੰਘ ਪੰਨੂ ਵਾਸੀ ਅਮਰੀਕਾ ਅਤੇ ਹੋਰ ਨਾਮਲੂਮ ਵਿਅਕਤੀ ਖਿਲਾਫ ਦਰਜ ਰਜਿਸ਼ਟਰ ਕੀਤਾ ਗਿਆ ਸੀ। ਜੋ ਇਸ ਮੁਕੱਦਮਾ ਦੀ ਤਫਤੀਸ਼ ਦੌਰਾਨ, ਦੋਸ਼ੀਆਂ ਕੁਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਲਾਲ ਸਿੰਘ ਵਾਸੀ ਪਿੰਡ ਕੇਹਰ ਸਿੰਘ ਵਾਲਾ ਥਾਣਾ ਲੋਗੋਂਵਾਲ ਜਿਲਾ ਸੰਗਰੂਰ ਅਤੇ ਰੇਸ਼ਮ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਹਮੀਦੀ ਨੇੜੇ ਦਾਣਾ ਮੰਡੀ ਮੋਗਾ ਜਿਲਾ ਬਰਨਾਲਾ ਨੂੰ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ ਸੀ। ਜਲੰਧਰ ਦਿਹਾਤੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਚੱਲੇ ਸ਼ਪੈਸ਼ਲ ਆਪ੍ਰੇਸ਼ਨ ਦੌਰਾਨ ਕੁਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਲਾਲ ਸਿੰਘ ਵਾਸੀ ਪਿੰਡ ਕੇਹਰ ਸਿੰਘ ਵਾਲਾ ਥਾਣਾ ਲੋਗੋਂਵਾਲ ਜਿਲਾ ਸੰਗਰੂਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਹੈਲਮੇਟ ਬ੍ਰਾਮਦ ਕੀਤਾ। ਜੋ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਅਪਰਾਦਿਕ ਬਿਰਤੀ ਵਾਲਾ ਅਤੇ ਖਾਲਿਸਤਾਨੀ ਪੱਖੀ ਵਿਅਕਤੀ ਹੈ ਜਿਸਦੇ ਖਿਲਾਫ ਪਹਿਲਾਂ ਵੀ ਕਤਲ ਅਤੇ ਗੈਰ ਕਾਨੂੰਨੀ, ਦੇਸ਼ ਵਿਰੋਧੀ ਸਲੋਗਨ (ਸਕੂਲ ਦੀਆ ਕੰਧਾ ਤੇ, ਕਾਲੀ ਮਾਤਾ ਮੰਦਰ ਅਤੇ ਡੀ.ਸੀ ਦਫਤਰ ਤੇ ਝੰਡਾ ਲਗਾਉਣ ਕਰਕੇ) ਪੰਜਾਬ ਅਤੇ ਹਰਿਆਣਾ ਸਟੇਟ ਦੇ ਵੱਖ ਵੱਖ ਥਾਣਿਆ ਵਿੱਚ ਕੇਸ ਦਰਜ ਹਨ।ਜਿਸਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ 5 ਦਿਨ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਦਰਜ ਕੇਸ:-
ਮੁਕੱਦਮਾ ਨੰਬਰ 167 ਮਿਤੀ 02.06.2025 ਜੁਰਮ 299/113 ਬੀ.ਐਨ.ਐਸ. 10/13 UAPA ACT
1967 ਥਾਣਾ ਫਿਲੌਰ ਜਿਲ੍ਹਾ ਜਲੰਧਰ ਦਿਹਾਤੀ।
ਦੋਸ਼ੀਆਨ ਦਾ ਨਾਮ:-
1. ਕੁਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਲਾਲ ਸਿੰਘ ਵਾਸੀ ਪਿੰਡ ਕੇਹਰ ਸਿੰਘ ਵਾਲਾ ਥਾਣਾ ਲੋਗੋਂਵਾਲ ਜਿਲਾ
ਸੰਗਰੂਰ। (ਗ੍ਰਿਫਤਾਰ ਮਿਤੀ 10-06-2025)
2. ਰੇਸ਼ਮ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਹਮੀਦੀ ਪੱਤੀ ਮੋਗਾ ਨੇੜੇ ਦਾਣਾ ਮੰਡੀ ਜਿਲਾ ਬਰਨਾਲਾ। (ਗ੍ਰਿਫਤਾਰ ਕਰਨਾ ਬਾਕੀ)
ਬ੍ਰਾਮਦਗੀ:-
– ਘਟਨਾ ਵਾਲੇ ਦਿਨ ਰੇਸ਼ਮ ਸਿੰਘ ਦੋਸ਼ੀ ਵੱਲੋ ਵਰਤਿਆ ਗਿਆ ਹੈਲਮੇਟ।
ਦੋਸ਼ੀਆਂ ਪਰ ਦਰਜ ਮੁਕਦਮੇ :-
– ਕੁਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਲਾਲ ਸਿੰਘ ਵਾਸੀ ਪਿੰਡ ਕੇਹਰ ਸਿੰਘ ਵਾਲਾ ਥਾਣਾ ਲੋਗੋਂਵਾਲ ਜਿਲਾ ਸੰਗਰੂਰ।
1. ਮੁਕੱਦਮਾ ਨੰਬਰ 36 ਮਿਤੀ 07.05.2017 ਜੁਰਮ 302/201 ਭ:ਦ: ਥਾਣਾ ਲੋਂਗੋਵਾਲ ਜਿਲਾ ਸੰਗਰੂਰ।
2. ਮੁਕੱਦਮਾ ਨੰਬਰ 118 ਮਿਤੀ 27.06.2022 ਜੁਰਮ 153A,153B,427, 120B 13/18 UAPA ACT 1967 ਥਾਣਾ ਸਿਟੀ ਸੰਗਰੂਰ।
– ਰੇਸ਼ਮ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਹਮੀਦੀ ਨੇੜੇ ਦਾਣਾ ਮੰਡੀ ਮੋਗਾ ਜਿਲਾ ਬਰਨਾਲਾ ।
1. ਮੁਕੱਦਮਾ ਨੰਬਰ 414 ਮਿਤੀ 20-06-2022 ਜੁਰਮ 153A,153B, 120B IPC 10/13/18 UAPA ACT 1967 ਥਾਣਾ ਸਿਵਲ ਲਾਇਨ ਜਿਲਾ ਕਰਨਾਲ (ਹਰਿਆਣਾ)।
2. ਮੁਕੱਦਮਾ ਨੰਬਰ 118 ਮਿਤੀ 27.06.2022 ਜੁਰਮ।153A,153B,427, 120B IPC 13/18 UAPA ACT 1967 ਥਾਣਾ ਸਿਟੀ ਸੰਗਰੂਰ।



