ਡੀ ਟੀ ਐੱਫ ਕਪੂਰਥਲਾ ਨੇ ਇੱਕ ਲੱਖ 60 ਹਜਾਰ ਤੇ ਪੂਰੇ ਸੂਬੇ ਨੇ 27 ਲੱਖ ਰੁਪੈ ਸਹਾਇਤਾ ਰਾਸ਼ੀ ਜੁਟਾਈ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਅਧਿਆਪਕ ਜਥੇਬੰਦੀ ਡੀ ਟੀ ਐੱਫ ਨੇ ਆਪਣੀਆਂ ਵਿਭਾਗੀ ਸਰਗਰਮੀਆਂ ਨੂੰ ਵਿਰਾਮ ਦਿੰਦੇ ਹੋਏ ਆਪਣੀਆਂ ਸਮਾਜਿਕ ਜਿੰਮੇਦਾਰੀ ਵੱਲ ਰੁਖ਼ ਮੋੜਦੇ ਹੋਏ ਪੰਜਾਬ ਵਿੱਚ ਹੜ੍ਹ ਪੀੜਿਤਾਂ ਲਈ ਰਾਹਤ ਕਾਰਜਾਂ ਵਿੱਚ ਜੁਟ ਗਈ ਹੈ। ਪੂਰੇ ਪੰਜਾਬ ਦੇ ਅਧਿਆਪਕ ਨੇ ਖੁੱਲ੍ਹ ਕੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਹਨ। ਜਥੇਬੰਦੀ ਦੀ ਕਪੂਰਥਲਾ ਇਕਾਈ ਦੇ ਆਗੂ ਪ੍ਰਧਾਨ ਸ੍ਰ ਹਰਵਿੰਦਰ ਸਿੰਘ ਅੱਲੁਵਾਲ਼ ਨੇ ਆਪਣੀ ਪੂਰੀ ਟੀਮ ਸਮੇਤ ਧੁੱਸੀ ਬੰਨ੍ਹ ਦੇ ਨਾਲ ਲੱਗਦੇ ਪ੍ਰਭਾਵਿਤ ਇਲਾਕੇ ਦਾ ਸਰਵੇ ਕੀਤਾ ਤੇ ਅਲੱਗ ਅਲੱਗ ਤਰੀਕੇ ਨਾਲ ਲੋਕਾਂ ਲਈ ਮਦਦ ਦੇ ਹੱਥ ਵਧਾਏ। ਪ੍ਰੈੱਸ ਨੋਟ ਜਾਰੀ ਕਰਦਿਆਂ ਸਕੱਤਰ ਤਜਿੰਦਰ ਸਿੰਘ ਅਲਾਉਦੀਪੁਰ ਨੇ ਦੱਸਿਆ ਕਿ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡ ਮੰਡ ਸੰਜੋਗਲਾ ਤੋਂ ਸ਼ੁਰੂ ਕਰਕੇ ਗੋਇੰਦਵਾਲ ਸਾਹਿਬ ਦੇ ਪੁੱਲ ਤੱਕ ਬੰਨ੍ਹ ਨੂੰ ਬਚਾਉਣ ਵਾਲੀਆਂ ਕਮੇਟੀਆਂ ਨੂੰ ਮਿਲਿਆ ਗਿਆ ਤੇ ਪਿੰਡ ਬਾਜਾ ਦੀ ਕਮੇਟੀ ਦੇ ਆਗੂ ਰਸ਼ਪਾਲ ਸਿੰਘ ਵੜੈਚ ਤੇ ਟੀਮ ਨੂੰ 11000 ਰੁਪੈ ਦੀ, ਬਾਗੁਵਾਲ ਰਾਹਤ ਕਮੇਟੀ ਨੂੰ 5100 ਰੁਪੈ ,ਸੁਰਜੀਤ ਸਿੰਘ ,ਮਹਿੰਦਰ ਕੌਰ, ਮਿੱਠੂ ਨੂੰ ਮੀਂਹ ਨਾਲ ਖਰਾਬ ਹੋਏ ਮਕਾਨਾਂ ਦੀ ਮੁਰੰਮਤ ਲਈ 2100 ਰੁਪੈ ਹਰੇਕ ਨੂੰ ਆਰਥਿਕ ਸਹਾਇਤਾ ਕੀਤੀ। ਇਸ ਤੋਂ ਇਲਾਵਾ ਲੰਗਰ ਕਾਰਜਾਂ ਲਈ 1000 ਰੁਪੈ ਤੇ ਡੀਜਲ ਲਈ 1100 ਰੁਪੈ ਭੇਟ ਕੀਤੇ। ਸਰਵੇ ਵਿੱਚ ਤੇ ਸੋਸ਼ਲ ਮੀਡੀਆ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਹੜ੍ਹ ਪੀੜਿਤਾਂ ਕੋਲ ਰਾਸ਼ਨ ਸਮੱਗਰੀ ਕਾਫੀ ਮਾਤਰਾ ਵਿੱਚ ਪਹੁੰਚ ਚੁੱਕੀ ਹੈ ਤੇ ਬਾਕੀ ਜਰੂਰਤਾਂ ਜਿਵੇਂ ਘਰਾਂ ਦੀ ਮੁਰੰਮਤ,ਜ਼ਮੀਨ ਪੱਧਰੀ ਕਰਨ ਆਦਿ ਲਈ ਸਾਧਨਾਂ ਦੀ ਲੋੜ ਹੈ । ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜੈਮਲ ਸਿੰਘ, ਬਲਵੀਰ ਸਿੰਘ, ਪਵਨ ਜੋਸ਼ੀ, ਬਲਵਿੰਦਰ ਭੰਡਾਲ,ਅਵਤਾਰ ਸਿੰਘ ਗਿੱਲ,ਸੁਖਪਾਲ ਸਿੰਘ,ਨਰਿੰਦਰ ਸਿੰਘ ਔਜਲਾ ,ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਜੀਤ ਸਿੰਘ ਜੋਸ਼ਨ ਵਿਸ਼ੇਸ਼ ਤੌਰ ਤੇ ਹਾਜਿਰ ਹੋਏ ਤੇ ਸਰਵੇ ਚ ਮਦਦ ਕੀਤੀ। ਬੀਤੇ ਦਿਨੀ ਵੰਡੀ ਗਈ ਲਗਭਗ 12 ਕੁਇੰਟਲ ਆਲੂਆਂ ਦੀ ਰਾਹਤ ਸਮਗਰੀ ਵਿੱਚ ਛੇ ਕੁਇੰਟਲ ਆਲੂਆਂ ਦੀ ਸੇਵਾ ਸੁਖਜੀਤ ਸਿੰਘ ਜੋਸਨ ਵੱਲੋਂ ਕੀਤੀ ਗਈ।ਇਸ ਮੌਕੇ ਗੈਸਾਂ ਯੂਨੀਅਨ ਤੋਂ ਸੂਬਾ ਪ੍ਰਧਾਨ ਦੀਪ ਇੰਦਰ ਸਿੰਘ ਖਹਿਰਾ, ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਰਿਟਾਇਰਡ ਪ੍ਰਿੰਸੀਪਲ ਅਮਰੀਕ ਸਿੰਘ ਨੰਢਾ, ਲੈਕਚਰਾਰ ਸੰਜੀਵ ਕੁਮਾਰ ਦਿਨੇਸ਼ ਦੀਪਕ ਜੀ, ਅਤੇ ਅਰਜਿੰਦਰ ਸਿੰਘ ਕਲੇਰ ਤੇ ਉਹਨਾਂ ਦੇ ਸਾਥੀ ਪ੍ਰਿੰਸੀਪਲਾਂ ਨੇ ਬੰਨ੍ਹ ਕਮੇਟੀਆਂ ਨੂੰ ਤੇ ਡੀ ਟੀ ਐੱਫ ਨੂੰ ਆਪਣੀ ਨੇਕ ਕਮਾਈ ਵਿੱਚੋਂ ਖੁੱਲ੍ਹ ਦਿਲੀ ਨਾਲ ਆਰਥਿਕ ਸਹਾਇਤਾ ਪ੍ਰਦਾਨ ਕੀਤੀ ।ਅੱਲੂਵਾਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਡੀਟੀਐਫ ਕਮੇਟੀਆਂ ਰਾਹੀਂ ਸਰਵੇ ਜਾਰੀ ਰਹੇਗਾ ਤੇ ਰਾਹਤ ਕਾਰਜ ਜਾਰੀ ਰਹਿਣਗੇ । ਇਹ ਸਹਾਇਤਾ ਦਾ ਪਹਿਲਾ ਦੌਰ ਹੈ ,ਪਾਣੀ ਦਾ ਪੱਧਰ ਘਟਣ ਤੋਂ ਬਾਅਦ ਦੂਜਾ ਦੌਰ ਸ਼ੁਰੂ ਹੋਵੇਗਾ । ਜ਼ਿਲ੍ਹਾ ਪੱਧਰ ਤੇ ਲੱਗੀਆਂ ਹੋਈਆਂ ਡਿਊਟੀਆਂ ਮੁਤਾਬਕ ਡੀ ਟੀ ਐੱਫ ਸਰਵੇ ਟੀਮਾਂ ਕੱਲ ਤੋਂ ਫੇਰ ਹਰ ਪ੍ਰਭਾਵਿਤ ਇਲਾਕੇ ਵਿੱਚ ਜਾਣਗੀਆਂ ਤੇ ਮੌਕੇ ਮੁਤਾਬਕ ਜਰੂਰਤ ਮੰਦਾ ਨੂੰ ਮਦਦ ਰਾਸ਼ੀ ਦਿੱਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



