HOME ਡਾ. ਜਸਵਿੰਦਰ ਭੱਲਾ ਦੀ ਟੀਮ ਤੇ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ...

ਡਾ. ਜਸਵਿੰਦਰ ਭੱਲਾ ਦੀ ਟੀਮ ਤੇ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਲੈ ਕੇ ਪੁੱਜੇ

1

ਹੜ੍ਹ ਦੀ ਮਾਰ ਹੇਠ ਆਏ ਪਿੰਡ ਕੰਮੇਵਾਲ ਤੇ ਬਾਘੂਵਾਲ ਤੇ ਬਾਊਪੁਰ ਦਾ ਕੀਤਾ ਦੌਰਾ

ਬਾਲ ਮੁਕੰਦ ਸ਼ਰਮਾ ਤੇ ਪੁਖਰਾਜ ਭੱਲਾ ਨੇ ਲੋਕਾਂ ਨੂੰ  ਰਾਹਤ ਸਮੱਗਰੀ ਤੇ ਦਵਾਈਆਂ ਦਿੱਤੀਆਂ

ਕਪੂਰਥਲਾ, (ਸਮਾਜ ਵੀਕਲੀ)  (ਕੌੜਾ )-ਉੱਘੇ ਕਾਮੇਡੀਅਨ ਤੇ ਅਦਾਕਾਰ ਸਵ. ਜਸਵਿੰਦਰ ਭੱਲਾ ਦੀ ਟੀਮ ਤੇ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵਲੋਂ ਅੱਜ ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਬਾਘੂਵਾਲ, ਕੰਮੇਵਾਲ ਤੇ ਬਾਊਪੁਰ ਦਾ ਦੌਰਾ ਕੀਤਾ | ਇਸ ਟੀਮ ਵਿਚ ਸ਼ਾਮਲ ਪੰਜਾਬ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਤੇ ਉੱਘੇ ਅਦਾਕਾਰ ਬਾਲ ਮੁਕੰਦ ਸ਼ਰਮਾ, ਡਾ. ਭੱਲਾ ਦੇ ਪੁੱਤਰ ਤੇ ਉੱਘੇ ਅਦਾਕਾਰ ਪੁਖਰਾਜ ਭੱਲਾ, ਪੁੱਤਰੀ ਜੀਨੂੰ ਭੱਲਾ, ਨੂੰਹ ਦੀਸ਼ੂ ਭੱਲਾ ਤੇ ਪੰਜਾਬ ਟਾਊਨ ਪਲੈਨਿੰਗ ਵਿਭਾਗ ਦੇ ਸੇਵਾ ਮੁਕਤ ਡਾਇਰੈਕਟਰ ਐਮ.ਐਸ. ਔਜਲਾ, ਕਾਮੇਡੀਅਨ ਦੀਪਕ ਰਾਜਾ, ਸੁਸ਼ੀਲ ਸ਼ਰਮਾ, ਨਰਿੰਦਰ ਸ਼ਰਮਾ, ਜੋਤੀ ਪ੍ਰਕਾਸ਼, ਨਵਦੀਪ ਸਿੰਘ ਸੂਜੋਕਾਲੀਆ ਤੇ ਹੋਰ ਮੈਂਬਰਾਂ ਨੇ ਇਨ੍ਹਾਂ ਦੋਵਾਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ  ਪੀਣ ਵਾਲਾ ਪਾਣੀ, ਬਰੈੱਡ ਤੇ ਦਵਾਈਆਂ ਤਕਸੀਮ ਕੀਤੀਆਂ | ਇਸ ਮੌਕੇ ਹੜ੍ਹ ਪ੍ਰਭਾਵਿਤ ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਅਗਲੀ ਕਣਕ ਦੀ ਫ਼ਸਲ ਦੀ ਬਿਜਾਈ ਲਈ ਉਨ੍ਹਾਂ ਨੂੰ  ਡਾਇਆ ਖਾਦ ਤੇ ਕਣਕ ਦਾ ਬੀਜ ਤੇ ਉਨ੍ਹਾਂ ਦੇ ਪਸ਼ੂਆਂ ਦੇ ਚਾਰੇ ਦਾ ਅਗਲੇ ਦੋ ਮਹੀਨਿਆਂ ਲਈ ਪ੍ਰਬੰਧ ਕੀਤਾ ਜਾਵੇ | ਬਾਲ ਮੁਕੰਦ ਸ਼ਰਮਾ ਤੇ ਪੁਖਰਾਜ ਭੱਲਾ ਨੇ ਪਿੰਡ ਦੇ ਲੋਕਾਂ ਨੂੰ  ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ  ਡਾਇਆ ਖਾਦ ਤੇ ਕਣਕ ਦਾ ਬੀਜ ਅਗਲੇ ਮਹੀਨੇ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਪਸ਼ੂਆਂ ਲਈ ਲੋੜੀਂਦੀ ਖ਼ੁਰਾਕ ਦਾ ਵੀ ਪ੍ਰਬੰਧ ਕੀਤਾ ਜਾਵੇਗਾ |  ਫੂਡ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਜੇਕਰ ਉਨ੍ਹਾਂ ਲੋਕਾਂ ਦੀ ਹੋਰ ਕੋਈ ਮੁਸ਼ਕਿਲ ਹੋਵੇ ਤਾਂ ਡਾ. ਜਸਵਿੰਦਰ ਭੱਲਾ ਦੀ ਟੀਮ ਦੇ ਧਿਆਨ ਵਿਚ ਲਿਆਂਦੀ ਜਾਵੇ | ਇਸ ਮੌਕੇ ਐਸ ਡੀ ਐਮ ਅਲਕਾ ਕਾਲੀਆ, ਨਾਇਬ ਤਹਿਸੀਲਦਾਰ ਰਜਨੀਸ਼ ਗੋਇਲ, ਰਾਜ ਸ਼ੇਰ ਸਿੰਘ ਛੀਨਾ ਜਨਰਲ ਮੈਨੇਜਰ ਫੀਡ ਪਲਾਂਟ ਕਪੂਰਥਲਾ, ਜ਼ਿਲ੍ਹਾ ਮੈਨੇਜਰ ਸੌਰਵ ਗਰਗ ਤੇ ਹੋਰ ਪ੍ਰਮੁੱਖ ਵਿਅਕਤੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲਗਾਤਾਰ ਪੈ ਰਹੀ ਬਾਰਿਸ਼ ਕਾਰਨ ਪਿੰਡ ਬਖੋਪੀਰ ਦੇ ਗੁਰਭਿੰਦਰ ਸਿੰਘ ਦਾ ਡਿੱਗਇਆ ਮਕਾਨ।
Next articleਹੜ੍ਹ ਪੀੜਿਤਾਂ ਦੀ ਮਦਦ ਵਿੱਚ ਜੁਟੇ ਸਰਕਾਰੀ ਅਧਿਆਪਕ