ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਪੈਂਡਿੰਗ ਪਦ ੳਨਤੀਆਂ ਸਬੰਧੀ ਹੋਇਆ ਵਿਚਾਰ ਵਟਾਂਦਰਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਪੰਜਾਬ ਭਬਨ ਚੰਡੀਗੜ੍ਹ ਵਿਖੇ ਹੋਈ। ਸੁਖਾਵੇਂ ਮਾਹੌਲ ਵਿਚ ਹੋਈ ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਹਰਬੰਸ ਲਾਲ ਅਤੇ ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ ਦੀ ਅਗਵਾਈ ਹੇਠਲੇ ਵਫਦ ਨੇ ਮੰਗਾਂ ਨੂੰ ਪੁਰਜ਼ੋਰ ਢੰਗ ਨਾਲ ਪੇਸ਼ ਕੀਤਾ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰੈਸ ਸਕੱਤਰ ਸੰਦੀਪ ਕੁਮਾਰ ਅਤੇ ਲਖਵੀਰ ਗੋਜਰਾ ਨੇ ਦੱਸਿਆ ਕਿ ਯੂਨੀਅਨ ਆਗੂਆਂ ਵੱਲੋਂ ਸਿੱਖਿਆ ਮੰਤਰੀ ਅੱਗੇ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਪਦ ਉੱਨਤੀਆਂ ਸੰਬੰਧੀ ਵੱਖ ਵੱਖ ਵਿਸ਼ਿਆਂ ਦੀਆਂ ਪੈਂਡਿੰਗ ਲਿਸਟਾਂ ਜਾਰੀ ਕਰਨ ਅਤੇ ਓਡੀਅਲ ਆਧਾਰਿਤ ਯੋਗਤਾ ਰੱਖਣ ਵਾਲੇ ਅਧਿਆਪਕਾਂ ਦੀ ਪਦ ਉੱਨਤੀਆਂ ਸਬੰਧੀ 14 ਸਤੰਬਰ ਨੂੰ ਸਿੱਖਿਆ ਸਕੱਤਰ ਨਾਲ ਹੋਈ ਮੀਟਿੰਗ ਦਾ ਵੇਰਵਾ ਦਿੱਤਾ ਜਿਸ ਵਿਚ ਪ੍ਰਮੋਸ਼ਨਾਂ ਸੰਬੰਧੀ ਹਾਂ ਪੱਖੀ ਹੁੰਗਾਰਾ ਮਿਲਿਆ ਸੀ।
ਉਪਰੰਤ ਸਿੱਖਿਆ ਮੰਤਰੀ ਨੇ ਯੂਨੀਅਨ ਆਗੂਆਂ ਨੂੰ ਅਧਿਆਪਕਾਂ ਦੀਆਂ ਹੋਰ ਭਖਦੀਆਂ ਮੰਗਾਂ ਤੇ ਮਸਲਿਆਂ ਤੇ ਹਾਂ ਪੱਖੀ ਹੁੰਗਾਰਾ । ਉਨ੍ਹਾਂ ਨੇ ਮਾਸਟਰ ਕੇਡਰ ਯੂਨੀਅਨ ਨੂੰ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਦੀਪਕ ਸ਼ਰਮਾ, ਮਨੋਜ ਕੁਮਾਰ, ਅਨਿਲ ਕੁਮਾਰ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ ਭੰਵਰਾ, ਤੇ ਹੋਰ ਬਾਕੀ ਜ਼ਿਲ੍ਹਿਆਂ ਤੋਂ ਆਏ ਸਾਥੀ ਆਦਿ ਸ਼ਾਮਲ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly