HOME ਭਾਰਤੀ ਹਾਈ ਕਮਿਸ਼ਨ ਦਾ ਅਹਿਮ ਫੈਸਲਾ- ਉ ਸੀ ਆਈ ਕਾਰਡ ਦੀ...

ਭਾਰਤੀ ਹਾਈ ਕਮਿਸ਼ਨ ਦਾ ਅਹਿਮ ਫੈਸਲਾ- ਉ ਸੀ ਆਈ ਕਾਰਡ ਦੀ ਅਰਜੀ ਹੁਣ ਖੁਦ ਜਮਾ ਕਰਵਾਉਣੀ ਪਵੇਗੀ

3

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ)- ਕੈਨੇਡਾ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਲਈ ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਓਸੀਆਈ ਕਾਰਡ ਦੀਆਂ ਅਰਜ਼ੀਆਂ ਸਬੰਧੀ ਇੱਕ ਜ਼ਰੂਰੀ ਨੋਟਿਸ ਜਾਰੀ ਕੀਤਾ ਹੈ। ਹਾਈ ਕਮਿਸ਼ਨ ਵੱਲੋਂ ਜਾਰੀ ਨੋਟਿਸ ਦੀਆਂ ਹਦਾਇਤਾਂ ਅਨੁਸਾਰ, 5 ਅਪ੍ਰੈਲ 2026 ਤੋਂ ਸਾਰੀਆਂ ਓਸੀਆਈ ਅਰਜ਼ੀਆਂ ਸਿਰਫ਼ ਵਿਅਕਤੀਗਤ ਤੌਰ ‘ਤੇ ਹੀ ਜਮ੍ਹਾਂ ਕਰਵਾਈਆਂ ਜਾ ਸਕਣਗੀਆਂ। ਹੁਣ ਪਹਿਲਾਂ ਵਾਂਗ ਡਾਕ ਰਾਹੀਂ ਭੇਜੀਆਂ ਜਾਣ ਵਾਲੀਆਂ ਓਸੀਆਈ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਬਿਨੈਕਾਰਾਂ ਨੂੰ ਹੁਣ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਉਣ ਲਈ ਖੁਦ ਬੀ ਐਲ ਐਸ ਕੇਂਦਰਾਂ ਵਿੱਚ ਜਾਣਾ ਪਵੇਗਾ। ਕਿਉਂਕਿ ਹੁਣ ਓਸੀਆਈ ਪ੍ਰਕਿਰਿਆ ਲਈ ਬਾਇਓਮੈਟ੍ਰਿਕਸ ਦੇਣਾ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਲਈ ਬਿਨੈਕਾਰ ਦੀ ਨਿੱਜੀ ਮੌਜੂਦਗੀ ਜ਼ਰੂਰੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਐਮਾਜ਼ਾਨ ਵੱਲੋਂ ਕੈਨੇਡਾ ਅਤੇ ਅਮਰੀਕਾ ਦੇ ਵਿਕਰੇਤਾਵਾਂ ’ਤੇ ਫਿਊਲ ਸਰਚਾਰਜ ਲਾਗੂ ਕਰਨ ਦਾ ਫੈਸਲਾ
Next articleਬਲਬੀਰ ਕੌਰ ਰਾਏਕੋਟੀ ਨੂੰ ਵਿਸ਼ਵ ਪੰਜਾਬੀ ਸਭਾ, ਕੈਨੇਡਾ ਦੇ ਭਾਰਤ ਇਕਾਈ ਦੇ ਚੇਅਰਪਰਸਨ ਨਿਯੁਕਤ ਹੋਣ ‘ਤੇ ਬਹੁਤ-ਬਹੁਤ ਵਧਾਈ