ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਜੀ ਆਦੇਸ਼ ਅਨੁਸਾਰ ਮੈਡਮ ਬਲਬੀਰ ਕੌਰ ਰਾਏਕੋਟੀ ਜੀ ਨੂੰ ਸਭਾ ਦੇ ਮੁੱਢਲੇ ਦਿਨ (ਜਨਵਰੀ 2023) ਤੋਂ ਭਾਰਤ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਮੈਡਮ ਰਾਏਕੋਟੀ ਨੇ ਸਭਾ ਦੇ ਭਾਰਤ ਪ੍ਰਧਾਨ ਦੀਆਂ ਸੇਵਾਵਾਂ ਨੂੰ ਸਵੀਕਾਰ ਕਰ ਦਿਨ-ਰਾਤ ਇੱਕ ਕਰ ਨਿਰੰਤਰ, ਨਿਰਵਿਘਨ, ਨਿਰਸਵਾਰਥ ਅਤੇ ਇਮਾਨਦਾਰੀ ਨਾਲ ਸਭਾ ਨੂੰ ਕੇਵਲ 3 ਸਾਲਾਂ ਵਿੱਚ ਹੀ ਤਿੰਨ ਮੈਂਬਰਾਂ ਤੋਂ ਸ਼ੁਰੂ ਹੋਈ ਸਭਾ ਲਈ ਵੱਡਾ ਕਾਫ਼ਲਾ ਜੋੜਕੇ ਅਤੇ ਅਣਗਿਣਤ ਕੰਮ ਕਰ ਕੇ ਸਭਾ ਨੂੰ ਬੁਲੰਦੀਆਂ ਤੱਕ ਲੈ ਗਏ। ਹੁਣ ਸਭਾ ਦੇ ਚੇਅਰਮੈਨ ਕਥੂਰੀਆ Sir ਜੀ ਅਤੇ ਕੋਰ ਕਮੇਟੀ ਦੇ ਆਪਸੀ ਸਹਿਮਤੀ ਨਾਲ (1 ਅਪ੍ਰੈਲ 2026) ਤੋਂ ਮੈਡਮ ਰਾਏਕੋਟੀ ਜੀ ਨੂੰ (ਭਾਰਤ ਇਕਾਈ ਦੇ ਚੇਅਰਪਰਸਨ) ਨਿਯੁਕਤ ਕੀਤਾ ਗਿਆ। ਮੈਡਮ ਰਾਏਕੋਟੀ ਜੀ ਨੂੰ ਸਭਾ ਦੇ ਸਾਰੇ ਮੈਂਬਰਾਂ ਵੱਲੋਂ ਬਹੁਤ-ਬਹੁਤ ਵਧਾਈ ਅਤੇ ਸ਼ੁੱਭ ਇੱਛਾਵਾਂ। ਉਮੀਦ ਹੀ ਨਹੀਂ ਵਿਸ਼ਵਾਸ਼ ਹੈ ਕਿ ਮੈਡਮ ਰਾਏਕੋਟੀ ਜੀ ਹੁਣ ਭਾਰਤ ਇਕਾਈ ਦੇ ਚੇਅਰਪਰਸਨ ਬਣਨ ‘ਤੇ ਸਭਾ ਨੂੰ ਹੋਰ ਵਧੇਰੇ ਬੁਲੰਦੀਆਂ ਤੱਕ ਲੈ ਕੇ ਜਾਣਗੇ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



