HOME ਐਮਾਜ਼ਾਨ ਵੱਲੋਂ ਕੈਨੇਡਾ ਅਤੇ ਅਮਰੀਕਾ ਦੇ ਵਿਕਰੇਤਾਵਾਂ ’ਤੇ ਫਿਊਲ ਸਰਚਾਰਜ ਲਾਗੂ ਕਰਨ...

ਐਮਾਜ਼ਾਨ ਵੱਲੋਂ ਕੈਨੇਡਾ ਅਤੇ ਅਮਰੀਕਾ ਦੇ ਵਿਕਰੇਤਾਵਾਂ ’ਤੇ ਫਿਊਲ ਸਰਚਾਰਜ ਲਾਗੂ ਕਰਨ ਦਾ ਫੈਸਲਾ

1
ਕੈਪਸ਼ਨ ਐਮਾਜ਼ੋਨ ਦੇ ਕਰਮਚਾਰੀਆਂ ਦੀ ਇੱਕ ਤਸਵੀਰ

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਵਧ ਰਹੀਆਂ ਤੇਲ ਦੀਆਂ ਕੀਮਤਾਂ ਦੇ ਮੱਦੇਨਜ਼ਰ ਐਮਾਜ਼ਾਨ ਵੱਲੋਂ 17 ਅਪ੍ਰੈਲ ਤੋਂ ਕੈਨੇਡਾ ਅਤੇ ਅਮਰੀਕਾ ਦੇ ਵਿਕਰੇਤਾਵਾਂ ਲਈ ਨਵਾਂ ਫਿਊਲ ਸਰਚਾਰਜ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਕੰਪਨੀ ਵੱਲੋਂ 3.5 ਫੀਸਦੀ ਦਾ ਸਰਚਾਰਜ ਲਾਗੂ ਕੀਤਾ ਜਾਵੇਗਾ, ਜੋ ਖਾਸ ਤੌਰ ’ਤੇ ਉਹਨਾਂ ਵਿਕਰੇਤਾਵਾਂ ’ਤੇ ਲਾਗੂ ਹੋਵੇਗਾ ਜੋ ‘ਫੁਲਫਿਲਮੈਂਟ ਬਾਈ ਐਮਾਜ਼ਾਨ’ ਪ੍ਰੋਗਰਾਮ ਦੀ ਵਰਤੋਂ ਕਰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ਤਹਿਤ ਵਿਕਰੇਤਾ ਆਪਣੇ ਸਮਾਨ ਦੀ ਪੈਕਿੰਗ ਅਤੇ ਡਿਲਿਵਰੀ ਦੀ ਜ਼ਿੰਮੇਵਾਰੀ ਐਮਾਜ਼ਾਨ ਦੇ ਗੋਦਾਮਾਂ ਅਤੇ ਲਾਜਿਸਟਿਕ ਪ੍ਰਣਾਲੀ ਨੂੰ ਸੌਂਪ ਸਕਦੇ ਹਨ। ਕੰਪਨੀ ਦੇ ਇੱਕ ਬੁਲਾਰੇ ਅਨੁਸਾਰ ਇਹ ਕਦਮ ਲਗਾਤਾਰ ਵਧ ਰਹੀਆਂ ਇੰਧਨ ਦੀਆਂ ਕੀਮਤਾਂ ਦੇ ਪ੍ਰਭਾਵ ਨੂੰ ਸੰਭਾਲਣ ਲਈ ਚੁੱਕਿਆ ਗਿਆ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 03/04/2025
Next articleਭਾਰਤੀ ਹਾਈ ਕਮਿਸ਼ਨ ਦਾ ਅਹਿਮ ਫੈਸਲਾ- ਉ ਸੀ ਆਈ ਕਾਰਡ ਦੀ ਅਰਜੀ ਹੁਣ ਖੁਦ ਜਮਾ ਕਰਵਾਉਣੀ ਪਵੇਗੀ