HOME ਇਮੀਗ੍ਰੇਸ਼ਨ ਕਟੌਤੀਆਂ ਦਾ ਅਸਰ: ਬੀ.ਸੀ. ਚ ਵਿਦੇਸ਼ੀ ਵਿਦਿਆਰਥੀਆਂ ਦੀ ਘਟੀ

ਇਮੀਗ੍ਰੇਸ਼ਨ ਕਟੌਤੀਆਂ ਦਾ ਅਸਰ: ਬੀ.ਸੀ. ਚ ਵਿਦੇਸ਼ੀ ਵਿਦਿਆਰਥੀਆਂ ਦੀ ਘਟੀ

ਫੋਟੋ ਕੈਪਸ਼ਨ: ਬੀ.ਸੀ. ਵਿੱਚ ਯੂਨੀਵਰਸਿਟੀ ਕੈਂਪਸ ‘ਚ ਚਲਦੇ ਫਿਰਦੇ ਵਿਦਿਆਰਥੀਆਂ ਦਾ ਦ੍ਰਿਸ਼।

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ) – ਕਨੇਡਾ ਵਿੱਚ ਫੈਡਰਲ ਇਮੀਗ੍ਰੇਸ਼ਨ ਕਟੌਤੀਆਂ ਦੇ ਅਸਰ ਨਾਲ ਬ੍ਰਿਟਿਸ਼ ਕੋਲੰਬੀਆ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਉਮੀਦਾਂ ਨਾਲੋਂ ਕਾਫ਼ੀ ਘੱਟ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕਨੇਡਾ ਦੇ ਆਡੀਟਰ ਜਨਰਲ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ 2024 ਦੌਰਾਨ ਸਟਡੀ ਪਰਮਿਟ ਮਨਜ਼ੂਰੀਆਂ ਵਿੱਚ ਲਗਭਗ 66 ਫ਼ੀਸਦੀ ਦੀ ਵੱਡੀ ਕਮੀ ਦਰਜ ਕੀਤੀ ਗਈ। ਇਹ ਉਹ ਪਹਿਲਾ ਸਾਲ ਸੀ ਜਦੋਂ ਕੇਂਦਰੀ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਇਮੀਗ੍ਰੇਸ਼ਨ ਕਟੌਤੀਆਂ ਲਾਗੂ ਕੀਤੀਆਂ ਗਈਆਂ ਸਨ। ਰਿਪੋਰਟ ਅਨੁਸਾਰ ਇਸ ਦੇ ਨਤੀਜੇ ਵਜੋਂ ਬੀ.ਸੀ. ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਆਮਦ ਵਿੱਚ ਤਿੱਖੀ ਗਿਰਾਵਟ ਆਈ ਹੈ, ਜਿਸ ਨਾਲ ਸਿੱਖਿਆ ਸੰਸਥਾਵਾਂ ਅਤੇ ਅਰਥਵਿਵਸਥਾ ‘ਤੇ ਵੀ ਅਸਰ ਪਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਸੂਬੇ ਦੀ ਅਰਥਵਿਵਸਥਾ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਇਸ ਲਈ ਉਨ੍ਹਾਂ ਦੀ ਘੱਟ ਗਿਣਤੀ ਭਵਿੱਖ ਵਿੱਚ ਵੱਡੇ ਪ੍ਰਭਾਵ ਪੈਦਾ ਕਰ ਸਕਦੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਬਰਫ਼ੀਲੇ ਤੂਫ਼ਾਨ ਮਗਰੋਂ ਸੁਡਬਰੀ ‘ਚ ਸਮੁੱਚਾ ਜਨ ਜੀਵਨ ਪ੍ਰਭਾਵਿਤ
Next articleਜ਼ਿਲ੍ਹੇ ਵਿਚ ਮੂੰਹ ਢੱਕ ਕੇ ਡਰਾਈਵਿੰਗ ਕਰਨ ‘ਤੇ ਲਗਾਈ ਪਾਬੰਦੀ