ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) – ਕਨੇਡਾ ਦੇ ਸੁਡਬਰੀ ਸ਼ਹਿਰ ਵਿੱਚ ਹਾਲ ਹੀ ਦੇ ਭਿਆਨਕ ਬਰਫ਼ੀਲੇ ਤੂਫ਼ਾਨ ਕਾਰਨ ਸਮੁੱਚਾ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ,ਪ੍ਰੰਤੂ ਹੁਣ ਉੱਥੇ ਹਾਲਾਤ ਹੌਲੀ-ਹੌਲੀ ਸਧਾਰਨ ਹੋਣ ਲੱਗੇ ਹਨ ਅਤੇ ਕੁਝ ਸਕੂਲ ਬੱਸ ਰੂਟ ਮੁੜ ਚਾਲੂ ਕਰ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਪਿਛਲੇ ਹਫ਼ਤੇ ਆਏ ਇਤਿਹਾਸਕ ਤੂਫ਼ਾਨ ਕਾਰਨ ਆਵਾਜਾਈ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਸੀ, ਜਿਸ ਨਾਲ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਜਾਣਕਾਰੀ ਅਨੁਸਾਰ ਹੁਣ ਸ਼ਹਿਰ ਵਿੱਚ ਹਾਲਾਤ ਸੁਧਰ ਰਹੇ ਹਨ ਅਤੇ ਕੁਝ ਇਲਾਕਿਆਂ ਵਿੱਚ ਸਕੂਲ ਬੱਸਾਂ ਦੀ ਸੇਵਾ ਮੁੜ ਸ਼ੁਰੂ ਹੋ ਗਈ ਹੈ, ਹਾਲਾਂਕਿ ਕੁਝ ਰੂਟਾਂ ‘ਤੇ ਅਜੇ ਵੀ ਸਮੱਸਿਆਵਾਂ ਜਾਰੀ ਹਨ। ਸਕੂਲ ਬੋਰਡ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਇਸ ਵੇਲੇ ਆਨਲਾਈਨ ਪੜਾਈ ਬਾਰੇ ਕੋਈ ਵਿਚਾਰ ਨਹੀਂ ਕੀਤਾ ਜਾ ਰਿਹਾ । ਇਸ ਦੇ ਨਾਲ ਹੀ ਸ਼ਹਿਰ ਪ੍ਰਸ਼ਾਸਨ ਵੱਲੋਂ ਲੈਂਡਫ਼ਿਲ ਸਾਈਟ ਨੂੰ ਮੁੜ ਖੋਲ੍ਹਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਤਾਂ ਜੋ ਸਫ਼ਾਈ ਕਾਰਜ ਨੂੰ ਤੇਜ਼ੀ ਮਿਲ ਸਕੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



