HOME ਪ੍ਰਵਾਸੀ ਲੇਖਕ ਦਲਜਿੰਦਰ ਰਹਿਲ ਦੀ ਸਰਪ੍ਰਸਤੀ ਵਿੱਚ ਸੱਤਲੁਜ ਕਲਮ ਕਲਾ ਮੰਚ ਰਾਹੋਂ...

ਪ੍ਰਵਾਸੀ ਲੇਖਕ ਦਲਜਿੰਦਰ ਰਹਿਲ ਦੀ ਸਰਪ੍ਰਸਤੀ ਵਿੱਚ ਸੱਤਲੁਜ ਕਲਮ ਕਲਾ ਮੰਚ ਰਾਹੋਂ ਰੋਡ ਲੁਧਿਆਣਾ ਦਾ ਗਠਨ

( ਸੁਖਵਿੰਦਰ ਅਨਹਦ ਪ੍ਰਧਾਨ , ਡਾ ਕੇਸਰ ਸਿੰਘ ਜਰਨਲ ਸਕੱਤਰ ਅਤੇ ਦੀਪ ਗੁਰਦੀਪ ਨੂੰ ਸੌਂਪੀ ਗਈ ਖਜਾਨਚੀ ਦੀ ਜ਼ਿੰਮੇਵਾਰੀ )
ਲੁਧਿਆਣਾ  (ਸਮਾਜ ਵੀਕਲੀ)  (ਰਮੇਸ਼ਵਰ ਸਿੰਘ) ਪਿੰਡ ਮੰਗਲੀ ਟਾਂਡਾ ਰਾਹੋਂ ਰੋਡ ਲੁਧਿਆਣਾ ਵਿੱਖੇ ਪ੍ਰਵਾਸੀ ਲੇਖਕ ਦਲਜਿੰਦਰ ਰਹਿਲ ਦੇ ਗ੍ਰਹਿ ਵਿੱਖੇ ਇਲਾਕੇ ਦੇ ਕਲਮਕਾਰਾਂ ਅਤੇ ਪੱਤਵੰਤੇ ਸੱਜਣਾ ਦੀ ਹੋਈ ਸਾਂਝੀ ਇੱਕਤਰਤਾ ਵਿੱਚ ” ਸੱਤਲੁਜ ਕਲਮ ਕਲਾ ਮੰਚ ” ਰਾਹੋਂ ਰੋਡ ਲੁਧਿਆਣਾ  ਦਾ ਗਠਨ ਕੀਤਾ ਗਿਆ। ਜਿਸਦਾ ਮਕਸਦ ਇਲਾਕੇ ਵਿਚ ਸ਼ਬਦ ਸੱਭਿਆਚਾਰ ਅਤੇ ਉਭਰ ਰਹੇ ਨਵੇਂ ਕਲਮਕਾਰਾਂ ਅਤੇ ਕਲਾ ਪ੍ਰੇਮੀਆਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਮੇਂ ਸ਼ਬਦ ਲਾਇਬ੍ਰੇਰੀ ਮੰਗਲੀ ਟਾਂਡਾ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬ੍ਰੇਰੀ ਰੌੜ ਦੇ ਅਹੁਦੇਦਾਰ ਅਤੇ ਮੈਂਬਰਾਂ ਸਮੇਤ ਇਲਾਕੇ ਵਿਚੋਂ ਉਭਰ ਰਹੇ ਨਵੇਂ ਕਲਮਕਾਰ ਅਤੇ ਪੱਤਵੰਤੇ ਸੱਜਣ ਵੀ ਸ਼ਾਮਿਲ ਹੋਏ। ਇਸ ਇਕੱਤਰਤਾ ਵਿੱਚ ਸਰਬ ਸੰਮਤੀ ਨਾਲ ਲਏ ਗਏ ਫੈਸਲੇ ਵਿੱਚ “ਸੱਤਲੁਜ ਕਲਮ ਕਲਾ ਮੰਚ” ਦੇ ਪ੍ਰਧਾਨ ਵਜੋਂ ਬਹੁਪੱਖੀ ਸ਼ਖ਼ਸੀਅਤ ਸੁਖਵਿੰਦਰ ਅਨਹਦ, ਜਰਨਲ ਸਕੱਤਰ ਲਈ ਡਾ ਕੇਸਰ ਸਿੰਘ, ਸਹਾਇਕ ਸਕੱਤਰ ਬਲਜਿੰਦਰ ਸਿੰਘ ਮੰਗਲੀ ,ਖਜਾਨਚੀ ਗੁਰਦੀਪ ਸਿੰਘ, ਮੀਤ ਪ੍ਰਧਾਨ ਭੀਮ ਮੱਤੇਵਾੜੀਆ , ਮੀਡੀਆ ਇੰਚਾਰਜ ਅਤੇ ਪ੍ਰੈਸ ਸਕੱਤਰ ਸੋਨੂੰ ਮੰਗਲੀ , ਲੋਕ ਸੰਪਰਕ ਅਧਿਕਾਰੀ ਬਲਕਾਰ ਸਿੰਘ ਰੌੜ , ਕਾਨੂੰਨੀ ਸਲਾਹਕਾਰ ਐਡਵੋਕੇਟ ਨਵਿੰਦਰ ਸ਼ਰਮਾ , ਸਲਾਹਕਾਰ ਵਜੋਂ ਮਾਸਟਰ ਸ਼ਮਸ਼ੇਰ ਸਿੰਘ ਚੌਹਾਨ ,ਹਰਪ੍ਰੀਤ ਸਿੰਘ ਰਾਜੂ ਮੰਗਲੀ ਆਸਟ੍ਰੇਲੀਆ ,ਅਜਮੇਰ ਸਿੰਘ ਮੇਲਾ ਜਰਮਨੀ ,ਹਰਦੀਪ ਸਿੰਘ ਖਾਲਸਾ ਨਿਊਜੀਲੈਂਡ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਮੰਚ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਦਲਜਿੰਦਰ ਰਹਿਲ ਇਟਲੀ ਨੂੰ ਮੰਚ ਦੀ ਸਰਪ੍ਰਸਤੀ ਲਈ ਸੇਵਾਵਾਂ ਸੌਂਪੀਆਂ ਗਈਆਂ।ਇਸ ਸਮੇਂ ਸ਼ਾਮਿਲ ਮੈਂਬਰ ਅਤੇ ਪੱਤਵੰਤੇ ਸੱਜਣਾ ਵਿਚ ਹਰਨੇਕ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ ਮੌਜੂਦਾ ਸਰਪੰਚ ਮੰਗਲੀ ਟਾਂਡਾ, ਜਾਗਰ ਸਿੰਘ, ਪਰਮਿੰਦਰ ਸਿੰਘ, ਗੁਰਮੇਲ ਸਿੰਘ ,ਸਾਬਕਾ ਸਰਪੰਚ ਜਸਵੰਤ ਸਿੰਘ ,ਸੁੱਖਾ ਮੱਤੇਵਾੜੀਆ, ਸੰਦੀਪ ਸਿੰਘ, ਅਮਰੀਕ ਸਿੰਘ, ਸੰਦਲ ਸਿੰਘ, ਅਜਮੇਰ ਸਿੰਘ, ਹਰਦੀਪ ਸਿੰਘ, ਗੁਰਵਿੰਦਰ ਸਿੰਘ ਗਿੰਦਾ, ਜਸ਼ਨਪ੍ਰੀਤ ਜੱਸ ਪੱਕੇਵਾਲਾ, ਜੋਰਾਵਰ ਸਿੰਘ, ਸੇਵਾ ਸਿੰਘ, ਆਦਿ ਸਾਥੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜਿਨ੍ਹਾਂ ਸੱਤਲੁਜ ਕਲਮ ਕਲਾ ਮੰਚ ਦੇ ਚੰਗੇ ਭਵਿੱਖ ਅਤੇ ਸਾਰਥਿਕ ਉਪਰਾਲਿਆਂ ਲਈ ਸਹਿਯੋਗ ਦੇਣ ਦੀ ਵਚਨਬੱਧਤਾ ਦਾ ਹੁੰਗਾਰਾ ਭਰਿਆ। ਇਸ ਸਮੇਂ ਇਲਾਕੇ ਵਿੱਚ ਚੱਲ ਰਹੀਆਂ ਦੋ ਲਾਇਬ੍ਰੇਰੀਆਂ ਸ਼ਬਦ ਲਾਇਬ੍ਰੇਰੀ ਮੰਗਲੀ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬ੍ਰੇਰੀ ਦੀ ਜਿੰਮੇਵਾਰੀ ਕ੍ਰਮਵਾਰ ਬਲਜਿੰਦਰ ਸਿੰਘ ਮੰਗਲੀ ਅਤੇ ਬਲਕਾਰ ਸਿੰਘ ਰੌੜ ਨੂੰ ਸੌਂਪੀ ਗਈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਦੋ ਹਨ੍ਹੇਰੀ ਜ਼ਿੰਦਗੀਆਂ ਨੂੰ ਮਿਲੇਗੀ ਮਾਤਾ ਲਲਿਤਾ ਜੈਨ ਦੀਆਂ ਅੱਖਾਂ ਦੀ ਰੋਸ਼ਨੀ – ਅਸ਼ਵਿਨੀ ਕੁਮਾਰ ਦੱਤਾ
Next articleਹੈਡ ਕਾਂਸਟੇਬਲ ਨੋਨਾ ਰਾਣਾ ਰੈਲਮਾਜਰਾ ਨੂੰ ਡੀਜੀਪੀ ਡਿਸਕ ਨਾਲ ਕੀਤਾ ਸਨਮਾਨਿਤ