*…ਮੈ ਬਦਲ ਰਿਹਾਂ ਹਾਂ…*

ਨੂਰਕਮਲ

(ਸਮਾਜ ਵੀਕਲੀ)

ਮੈ ਬਦਲ ਰਿਹਾ ਹਾਂ,
ਜਾਂ,
ਮੈਨੂੰ ਬਦਲਿਆ ਜਾ ਰਿਹੈ,
ਉਨ੍ਹਾਂ ਲੋਕਾਂ ਵੱਲੋਂ,
ਜਿਹੜੇ ਪਰਾਏ ਮੇਰੇ ਆਪਣੇ ਸੀ,
ਜਾਂ ,
ਮੇਰੇ ਆਪਣੇ ਜਿਹੜੇ ਪਰਾਏ ਹੋਏ,
ਪਰ ਬਦਲ ਰਿਹਾਂ ਹਾਂ,
ਹੁਣ ਇਸਦਾ ਕਾਰਨ,
ਸਮੇਂ ਦੀ ਚੋਟ ਵੀ ਹੋ ਸਕਦੀ ਏ,
ਕਿਸੇ ਦੇ ਮਨ ਦੀ ਖੋਟ ,
ਵੀ ਹੋ ਸਕਦੀ ਏ,
ਜੋ ਮੈਨੂੰ ਬਦਲਣ ਲਈ,
ਮਜਬੂਰ ਕਰ ਰਹੀ ਹੈ,
ਤੇ ਹਾਂ ਸੱਚ!
ਹਰਫ਼ ਵੀ ਅਸਰਦਾਰ ਘੱਟ ਨੇ,
ਅੱਜ-ਕੱਲ੍ਹ ਕਿਸੇ ਦਾ ਦਿਲ,
ਵਿੰਨ੍ਹਦੇ ਜਿਹਾ ਨਹੀਂ ਲੱਗਦਾ,
ਕਾਇਨਾਤ ਨਾਲ ਵੀ ਮੇਰਾ,
ਮੇਲ ਪਹਿਲਾ ਨਾਲ਼ੋਂ ਘੱਟਦਾ ਏ,
ਤੇ ਹਵਾਵਾਂ ਵੀ ਮੇਰੇ ਨਾਲ ਬੈਠ,
ਹੁਣ ਗੀਤ ਨਹੀਓ ਗਾਉਂਦੀਆਂ,
ਕਿਓਂ ਕਿ,
ਸ਼ਾਇਦ ਓਂਨ੍ਹਾ ਜਾਣ ਲਿਆ ਏ,
ਮੈ ਸੱਚੀ ਹੀ ਬਦਲ ਰਿਹਾ ਹਾਂ,
ਮੇਰੇ ਇਸ ਬਦਲਾਅ ਦੀ ਜ਼ੁੰਮੇਵਾਰੀ!
ਕਿਹਦੇ ਤੇ ਸੁੱਟਾਂ ਮੈ!
ਤੁਹਾਡੇ ਤੇ,
ਕਾਇਨਾਤ ਦੀਆ ਹਵਾਵਾਂ ਤੇ,
ਜਾਂ ਨੂਰਕਮਲ ਤੇ!
ਦਸਿਓ ਜ਼ਰੂਰ ਮੈਨੂੰ,
ਕਿਓਕਿ ਲੱਗਦਾ ਕਿ ,
ਮੈ ਬਦਲ ਰਿਹਾ ਹਾਂ……….

~ਨੂਰਕਮਲ

Previous articleਸੱਚੀਆਂ
Next articleਬਾਪੂ ਤੇਰੀਆਂ ਯਾਦਾਂ