ਬਾਪੂ ਤੇਰੀਆਂ ਯਾਦਾਂ

ਸੁੱਖ ਦਿਉਲ

(ਸਮਾਜ ਵੀਕਲੀ)

ਅੱਜ ਚੜ ਗਿਆ ਚੰਦਰਾ ਸਾਲ ਬਾਪੂ,
ਮੇਰੇ ਮਨ ‘ਚ ਆਇਆ ਖਿਆਲ ਬਾਪੂ,
ਤੁਸੀਂ ਤੁਰ ਗਏ ਇੱਕੋ ਸਾਲ ਬਾਪੂ,
ਤੁਸੀਂ ਇੱਕ ਨਾ ਕੀਤੀ ਕਾਲ ਬਾਪੂ,
ਅੱਜ ਚੜ ਗਿਆ 21ਵਾਂ ਸਾਲ ਬਾਪੂ,

ਅੱਜ ਵੀ ਤੈਨੂੰ ਚੇਤੇ ਕਰ ਕਰ ਰੋਵਾਂ,
ਇੱਕ ਵਾਰ ਨਾ ਆਇਆ ਤੈਨੂੰ ਖਿਆਲ ਬਾਪੂ,
ਤੇਰਾ ਮੇਰਾ ਪਿਆਰ ਸੀ ਇੰਨਾ,
ਅੱਜ ਮੈਂ ਲਿਖਾ ਪਹਿਲੀ ਵਾਰ ਬਾਪੂ,
ਅੱਜ ਚੱੜ ਗਿਆ ਉਹੀ ਚੰਦਰਾ ਸਾਲ ਬਾਪੂ,

ਤੇਰੀ ਸੀ ਤਕਦੀਰ ਬਾਪੂ,
ਤੈਨੂੰ ਰੱਬ ਨੇ ਦਿੱਤੀਆਂ ਧੀਆਂ ਚਾਰ ਬਾਪੂ,
ਸੁੱਖ ਦਾ ਹੀ ਲਿਖਿਆ ਸੀ ਤੇਰੇ ਹੱਥੋਂ ਦਾਨ ਬਾਪੂ,
ਅੱਜ ਚਾਰੇ ਪੁੱਤਰਾ ਵਾਲੀਆਂ ਹੋ ਗਈਆਂ ਨੇ,
ਪਰ ਤੇਰੇ ਨਾ ਹੱਥੋਂ ਲਿਖਿਆ ਸੀ ਦਾਨ ਬਾਪੂ,
ਸਭ ਤਾਏ ਚਾਚੇ ਮਿਲਦੇ ਨੇ,
ਪਰ ਤੇਰੇ ਵਰਗਾ ਨਾ ਮਿਲਿਆ ਪਿਆਰ ਬਾਪੂ,
ਅੱਜ ਚੜ ਗਿਆ ਉਹੀ ਚੰਦਰਾ ਸਾਲ ਬਾਪੂ,

ਜਦ ਮੈਂ ਜਾਵਾਂ ਪਿੰਡ ਮੈਂ ਤੇਰੇ,
ਸਭ ਸੁੰਨਾਂ ਸੁੰਨਾਂ ਜਾਪੇ ਘਰ ਬਾਪੂ,
ਇੱਕ ਵਾਰ ਤੇ ਮੁੜ ਆ ਜਾਂਦਾ,
ਦੁੱਖ ਸੁੱਖ ਕਰਦੇ ਚਾਰ ਬਾਪੂ,
ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇ,
ਹੁੱਕਾਂ ਮਾਰ ਰਵਾਉਦੀਆ ਨੇ,
ਤੇਰੇ ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਵੋਣੀਆ ਨੇ,
ਕੱਲ੍ਹ ਪੁੱਤਰਾਂ ਨੂੰ ਤਰਸ਼ ਦਾ ਤੁਰ ਗਿਆ ਸਿਵਿਆ ਨੂੰ,
ਅੱਜ ਤੈਨੂੰ ਦੋਹਤੇ ਦਿੱਤੇ ਰੱਬ ਨੇ ਚਾਰ ਬਾਪੂ,
ਪਰ ਉਹਨਾਂ ਦੀ ਕਿਸਮਤ ‘ਚ ਨਾ ਲਿਖਿਆ ਸੀ,
ਨਾਨੇ ਨਾਨੀ ਦਾ ਪਿਆਰ ਬਾਪੂ,
ਅੱਜ ਚੜ ਗਿਆ ਉਹੀ ਚੰਦਰਾ ਸਾਲ ਬਾਪੂ,

ਜਦ ਦੇਖੀਂ ਸੀ ਤੂੰ “ਨੂਰ” ਪਹਿਲੀ ਵਾਰ ਬਾਪੂ,
ਤੇਰੀਆਂ ਅੱਖਾਂ ‘ਚੋ ਵਗੇ ਸੀ ਅੱਥਰੂ ਹਜ਼ਾਰ ਬਾਪੂ,
ਸਾਡੇ ਚਾਰਾਂ ‘ਚ ਨਾ ਉਹ ਰਿਹਾਂ ਪਿਆਰ ਬਾਪੂ,
ਜੋ ਕੀਤਾ ਸੀ ਮੈਂ ਤੈਨੂੰ ਇੱਕਰਾਰ ਬਾਪੂ,
ਸਭ ਆਪਣੀਆਂ ਜ਼ਿੰਮੇਵਾਰੀਆਂ ‘ਚ,
ਇੱਥੇ ਕੋਈ ਨਾ ਪੁੱਛੇ ਸਾਰ ਬਾਪੂ,
ਤੂੰ ਵੀ ਤੁਰ ਗਿਆ ਸਿਵਿਆ ਨੂੰ,
ਹੁਣ ਕਿਸ ਨੇ ਪੁੱਛਣਾ ਹਾਲ ਬਾਪੂ,
ਅੱਜ ਚੱੜ ਗਿਆ 21ਵਾਂ ਸਾਲ ਬਾਪੂ,

– ਸੁੱਖ ਦਿਉਲ

Previous article*…ਮੈ ਬਦਲ ਰਿਹਾਂ ਹਾਂ…*
Next articleਗੀਤ – ਹਾੜੀ ਦੀ ਰੁੱਤ