ਇਲਤੀ ਨਾਮਾ

ਬੁੱਧ ਸਿੰਘ ਨੀਲੋਂ

ਪੁਲਿਸ ਵਿਚਾਰੀ ਕੀ ਕਰੇ ?

ਪੁਲਿਸ ਵਿਚਾਰੀ ਕੀ ਕਰੇ
ਕੀਹਦਾ ਕੀਹਦਾ ਪਾਣੀ ਭਰੇ ?
ਆਪਣੇ ਆਕਾ ਤੋਂ ਹਰ ਵੇਲੇ ਡਰੇ।

ਉਪਰੋਂ ਹੁਕਮ ਆਉਂਦਾ ਹੈ
ਵਖਤ ਨਵਾਂ ਹੀ ਪਾਉਦਾ ਹੈ
ਮੁਨਸ਼ੀ ਹੁਕਮ ਸੁਣਾਉਦਾ ਹੈ
ਨਾ ਦੱਸੋ ਕੋਈ ਕਿੰਝ ਕਰੇ ?
ਪੁਲਿਸ ਵਿਚਾਰੀ ਕੀ ਕਰੇ?

ਕੋਈ ਨਾ ਕਰਦਾ ਹੁਕਮ ਅਦੂਲੀ
ਹਫਤਾ ਮਹੀਨਾ ਉਹ ਕਰੇ ਵਸੂਲੀ
ਕਾਨੂੰਨ ਦਾ ਉਹ ਐ ਪੱਕਾ ਅਸੂਲੀ
ਹਰ ਅਪਰਾਧੀ ਉਸਤੋਂ ਡਰੇ ।
ਪੁਲਿਸ ਵਿਚਾਰੀ ਕੀ ਕਰੇ?

ਕਾਨੂੰਨ ਹੱਥਾਂ ਵਿੱਚ ਲੈਣ ਨੀ ਦਿੰਦਾ
ਸੁੱਕਾ ਕਿਸੇ ਨੂੰ ਰਹਿਣ ਨਹੀਂ ਦਿੰਦਾ
ਸੱਚੀ ਗੱਲ ਕਿਸੇ ਨੂੰ ਕਹਿਣ ਨੀ ਦਿੰਦਾ
ਉਹ ਕਾਨੂੰਨ ਦੀ ਆਪ ਰਾਖੀ ਕਰੇ ?
ਪੁਲਿਸ ਵਿਚਾਰੀ ਕੀ ਕਰੇ?

ਲਿਖਤੀ ਕੋਈ ਹੁਕਮ ਨਾ ਆਵੇ
ਵਾਇਰਲੈਸ ਹਰ ਹੁਕਮ ਸੁਣਾਵੇ
ਪੁਲਿਸ ਦੱਸੋ ਹੁਣ ਕਿਧਰ ਜਾਵੇ ?
ਉਹ ਨਵੇਂ ਹੁਕਮ ਤੋਂ ਰਹਿਣ ਡਰੇ ।
ਪੁਲਿਸ ਵਿਚਾਰੀ ਕੀ ਕਰੇ ।

ਵੱਡੇ ਅਫਸਰ ਦਾ ਛੋਟਾ ਗੁਲਾਮ
ਕੱਠੇ ਕਰਕੇ ਉਹ ਉਪਰ ਭੇਜਣ ਬਦਾਮ
ਅਫਸਰ ਨਾ ਕਿਤੇ ਭੁੱਲ ਜੇ ਨਾਮ
ਆਥਣ ਸਵੇਰੇ ਉਹ ਹਾਜਰੀ ਭਰੇ
ਪੁਲਿਸ ਵਿਚਾਰੀ ਕੀ ਕਰੇ?

ਵਖਤ ਪਏ ਤੇ ਸਭ ਅੱਖਾਂ ਫੇਰਨ
ਅਦਾਲਤ ਵਿਚ ਜਦ ਲੋਕੀ ਘੇਰਨ
ਉਧੜੇ ਗਲੋਟੇ ਲੋਕੀ ਅਟੇਰਨ
ਉਸ ਵੇਲੇ ਨਾ ਨਾਲ ਖੜੇ ?
ਪੁਲਿਸ ਵਿਚਾਰੀ ਕੀ ਕਰੇ?

ਬੀਜੀਆ ਆਪੇ ਜਦ ਵੱਢਣਾ ਪੈਣਾ
ਕਿਸੇ ਨਾ ਆ ਕੇ ਉਹ ਚੋ ਹਿੱਸਾ ਲੈਣਾ
ਇਲਤੀ ਬਾਬਾ ਦਾ ਇਹ ਤੱਥ ਮੰਨਣਾ ਪੈਣਾ
ਉਹ ਤਾਂ ਕਰਦਾ ਰਹਿੰਦਾ ਐ ਹਰੇ ਹਰੇ।
ਪੁਲਿਸ ਵਿਚਾਰੀ ਕੀ ਕਰੇ?
ਆਪਣੇ ਆਕਾ ਦਾ ਉਹ ਪਾਣੀ ਭਰੇ।
ਜਾਂ ਫਿਰ ਕਾਨੂੰਨ ਮੁਤਾਬਕ ਕੰਮ ਕਰੇ ?
ਪੁਲਿਸ ਵਿਚਾਰੀ ਕੀ ਕਰੇ?
ਕੀ ਕਰੇ ?
ਕੀਹਦਾ ਕੀਹਦਾ ਪਾਣੀ ਭਰੇ ?
—-
ਬੁੱਧ ਸਿੰਘ ਨੀਲੋਂ
946437023

Previous articleਜੋ ਉਪਜਿਓ ਸੋ ਬਿਨਸੁ ਹੈ
Next article‘The Forgotten Princess’ The first UK Public Display of the re-discovered Inner Sarcophagus of Princess Sopdet-em-haawt.