ਪਟਿਆਲਾ (ਸਮਾਜ ਵੀਕਲੀ): ਪਟਿਆਲਾ ਸ਼ਹਿਰ ਦੇ ਪੈਰਾਂ ਵਿੱਚ ਵਸੇ ਪਿੰਡ ਚੌਰਾ ਵਿੱਚ ਸ਼ਰਾਬ ਦੀ ਨਾਜਾਇਜ਼ ਫੈਕਟਰੀ ਦਾ ਪਰਦਾਫਾਸ਼ ਕਰਦਿਆਂ ਪੁਲੀਸ ਨੇ ਇੱਥੋਂ ਭਾਰੀ ਮਾਤਰਾ ਵਿਚ ਸ਼ਰਾਬ ਤਿਆਰ ਕਰਨ ਲਈ ਵਰਤੀ ਜਾਣ ਵਾਲੀ ਸਮੱਗਰੀ ਬਰਾਮਦ ਕੀਤੀ ਹੈ। ਮੌਕੇ ਤੋਂ ਦੇਸੀ ਸ਼ਰਾਬ ਦੀਆਂ ਇਕਤਾਲੀ ਹਜ਼ਾਰ ਬੋਤਲਾਂ ਲੇਬਲ, 16 ਹਜ਼ਾਰ ਖਾਲ੍ਹੀ ਬੋਤਲਾਂ, ਢੱਕਣਾਂ ਦੇ ਸੀਲਾਂ ਲਾਉਣ ਵਾਲੀ ਮਸ਼ੀਨ ਅਤੇ ਫਾਰਚੂਨਰ ਗੱਡੀ, ਬੌਟਲਿੰਗ ਪਲਾਂਟ, ਦਸ ਹਜ਼ਾਰ ਢੱਕਣ, ਸਾਢੇ ਅੱਠ ਸੌ ਪੀਸ ਪੈਕਿੰਗ ਡੱਬੇ, 880 ਲਿਟਰ ਫਲੇਵਰ, 7000 ਸੀਲਾਂ ਬਰਾਮਦ ਹੋਈਆਂ ਹਨ।
ਇਸ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਦੋ ਦੀ ਤਲਾਸ਼ ਜਾਰੀ ਹੈ। ਗ੍ਰਿਫਤਾਰ ਵਿਅਕਤੀਆਂ ਵਿਚ ਸਲਵਿੰਦਰ ਸਿੰਘ ਛਿੰਦਾ, ਹਰਦੀਪ ਦੀਪੂ ਅਤੇ ਹਨੀਸ਼ ਕੁਮਾਰ ਹਨੀ ਸ਼ਾਮਲ ਹਨ। ਐੱਸਐੱਸਪੀ ਡਾ. ਸੰਦੀਪ ਕੁਮਾਰ ਗਰਗ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਇਹ ਬਰਾਮਦਗੀ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਨੇ ਐੱਸਪੀਡੀ ਹਰਜੋਤ ਕੌਰ ਅਤੇ ਡੀਐੱਸਪੀ ਡੀ ਕ੍ਰਿਸ਼ਨ ਕੁਮਾਰ ਪਾਂਥੇ ਦੀ ਨਿਗਰਾਨੀ ਹੇਠ ਕੀਤੀ
ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਘਨੌਰ ਅਤੇ ਬਨੂੜ ਖੇਤਰ ’ਚੋਂ ਸ਼ਰਾਬ ਦੀਆਂ ਨਾਜਾਇਜ਼ ਫੈਕਟਰੀਆਂ ਦਾ ਪਰਦਾਫਾਸ਼ ਕਰਦਿਆਂ ਪੁਲੀਸ ਨੇ ਭਾਰੀ ਮਾਤਰਾ ਨਕਲੀ ਸ਼ਰਾਬ ਅਤੇ ਸ਼ਰਾਬ ਤਿਆਰ ਕਰਨ ਵਾਲੀ ਸਮੱਗਰੀ ਸਮੇਤ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly