HOME ਜੇਕਰ ਇਸ ਦੇਸ਼ ਦੇ ਅੰਦਰ ਗੁਰੂ ਰਵਿਦਾਸ ਮਹਾਰਾਜ ਦਾ “ਬੇਗਮਪੁਰਾ” ਵਸਾਉਣ ਦਾ...

ਜੇਕਰ ਇਸ ਦੇਸ਼ ਦੇ ਅੰਦਰ ਗੁਰੂ ਰਵਿਦਾਸ ਮਹਾਰਾਜ ਦਾ “ਬੇਗਮਪੁਰਾ” ਵਸਾਉਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਇਕ ਮੌਕਾ ਨੀਲੇ ਝੰਡੇ ਵਾਲਿਆਂ ਨੂੰ ਦਿਓ – ਰਾਕੇਸ਼ ਕੁਲਥਮ

2

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲਾ) 14 ਦਸੰਬਰ ਨੂੰ ਹੋਣ ਜਾ ਰਹੀਆਂ ਬਲਾਕ ਸੰਮਤੀ, ਜਿਲਾ ਪਰਿਸ਼ਦ ਚੋਣਾਂ ਦੇ ਮੱਦੇਨਜ਼ਰ ਬਹੁਜਨ ਸਮਾਜ ਪਾਰਟੀ ਦੇ ਲੀਡਰ, ਵਰਕਰ ਪਿੰਡਾਂ ਪਿੰਡਾਂ ਵਿੱਚ ਜਾ ਕੇ ਬਸਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਪਰਚਾਰ ਕਰ ਰਹੇ ਨੇ | ਜਿੱਥੇ ਸੱਤਾਧਿਰ ਪਾਰਟੀਆਂ ਸੱਤਾ ਲੈ ਕੇ ਬਾਅਦ ਦੇ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਜਾਂਦੀਆਂ ਨੇ ਉੱਥੇ ਬਹੁਜਨ ਸਮਾਜ ਪਾਰਟੀ ਵਾਲੇ ਬਿਨਾ ਸੱਤਾ ਤੋਂ ਹੀ ਲੋਕਾਂ ਦੇ ਕੰਮ ਕਰਾ ਰਹੇ ਨੇ ਅਤੇ ਸਮਾਜ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਿਲ ਹੋ ਰਹੇ ਨੇ ਬਸਪਾ ਰਹਿਬਰਾਂ ਦੇ ਮਿਸ਼ਨ ਨੂੰ ਜਨ ਜਨ ਤੱਕ ਪਹੁੰਚਾ ਰਹੀ ਹੈ ।ਰਾਕੇਸ਼ ਕੁਮਾਰ ਕੁਲਥਮ (ਬਸਪਾ ਆਗੂ) ਨੇ ਕਿਹਾ ਕਿ ਅੱਜ ਤੋਂ ਲਗਭਗ ਛੇ ਸੌ ਸਾਲ ਪਹਿਲਾਂ ਸਾਡੇ ਰਹਿਬਰ ਗੁਰੂ ਰਵਿਦਾਸ ਮਹਾਰਾਜ ਨੇ ਸਾਨੂੰ ” ਬੇਗਮਪੁਰਾ ” ਵਸਾਉਣ ਦਾ ਉਦੇਸ਼ ਦਿੱਤਾ ਸੀ ਲੇਕਿਨ ਸਾਡੇ ਕੋਲੋਂ ਉਹ ਉਦੇਸ਼ ਹਾਲੇ ਤੱਕ ਪੂਰਾ ਨੀ ਹੋਇਆ । ਉਹਨਾਂ ਕਿਹਾ ਕਿ ਜੇਕਰ ਇਸ ਦੇਸ਼ ਦੇ ਅੰਦਰ ਗੁਰੂ ਰਵਿਦਾਸ ਮਹਾਰਾਜ ਦਾ “ਬੇਗਮਪੁਰੇ” ਦਾ ਸੁਪਨਾ ਪੂਰਾ ਕਰਨਾ ਹੈ ਤਾਂ ਸਾਨੂੰ ਇੱਕ ਮੌਕਾ ਨੀਲੇ ਝੰਡੇ ਵਾਲਿਆਂ ਨੂੰ ਦੇਣਾ ਪਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕ ਡਾ. ਇਸ਼ਾਂਕ ਨੇ ਆਪਣੇ ਹਲਕੇ ਵਿੱਚ ਚੋਣ ਬੈਠਕਾਂ ਦੇ ਚਲਾਏ ਦੌਰ,ਵਿਕਾਸ ਦੇ ਮੁੱਦੇ ‘ਤੇ ਪਿੰਡ ਵਾਸੀਆਂ ਤੋਂ ਮੰਗਿਆ ਸਮਰਥਨ
Next articleਸਰਕਾਰੀ ਮਿਡਲ ਸਕੂਲ ਥਾਂਦੀਆਂ ਵਿਖੇ ਇਨਾਮ ਵੰਡੇ।