(ਸਮਾਜ ਵੀਕਲੀ): ਕਰੋਨਾ ਤੋਂ ਬਚਾਅ ਲਈ ਟੀਕਾ ਹੀ ਇਕਮਾਤਰ ਹਥਿਆਰ ਹੈ। ਪਰ ਚਿੰਤਾ ਦੀ ਗੱਲ ਇਹ ਹੈ ਕਿ ਕਰੋੜਾਂ ਲੋਕਾਂ ਨੇ ਕਰੋਨਾ ਵੈਕਸੀਨ ਦਾ ਦੂਜਾ ਟੀਕਾ ਨਹੀਂ ਲਗਵਾਇਆ ਹੈ। ਨਾਲ ਹੀ ਅਜਿਹੇ ਲੋਕ ਵੀ ਹਨ, ਜੋ ਟੀਕਾ ਲਗਵਾਉਣਾ ਹੀ ਨਹੀਂ ਚਾਹੁੰਦੇ ਜਾ ਕਿਸੇ ਤਕਨੀਕੀ ਕਾਰਨ ਕਰਕੇ ਟੀਕਾਂ ਨਹੀਂ ਲਗਵਾ ਸਕੇ ਹਨ। ਰੂਸ, ਬ੍ਰਿਟੇਨ ਅੇਤ ਚੀਨ ਵਿਖੇ ਕਰੋਨਾ ਮੁੜ ਦੁਬਾਰਾ ਪੈਰ ਪਸਾਰ ਰਿਹਾ ਹੈ। ਇਸ ਲਈ ਦੇਸ਼ ਚਹਚ ਹਰ ਵਿਅਕਤੀ ਨੂੰ ਟੀਕਾ ਜ਼ਰੂਰ ਲਵਾ ਲੈਣਾ ਚਾਹੀਦਾ ਹੈ। ਜੋ ਲੋਕ ਬਚ ਗਏ ਹਨ ,ਉਨ੍ਹਾਂ ਨੂੰ ਟੀਕਾ ਲਾਉਣ ਦੀ ਜਿੰਮੇਵਾਰੀ ਸੂਬਾ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਹੈ। ਜਿਨ੍ਹਾਂ ਲੋਕਾਂ ਕੋਲ ਅਧਾਰ ਕਾਰਡ ਨਹੀਂ ਹਨ, ਉਨ੍ਹਾਂ ਨੂੰ ਵੀ ਟੀਕਾ ਲਾਉਣ ਦੇ ਪ੍ਰਬੰਧ ਹੋਣੇ ਚਾਹੀਦੇ ਹਨ। ਪੂਰੇ ਦੇਸ਼ *ਚ ਕੀਤਾ ਗਿਆ ਟੀਕਾਕਰਣ ਹੀ ਕਰੋਨਾ ਦੇ ਖਤਰੇ ਤੋਂ ਬਚਾਉਣ *ਚ ਸਹਾਇਕ ਹੋਵੇਗਾ,ਕਿਉਂਕਿ ਕਰੋਨਾ ਦਾ ਖ਼ਤਰਾ ਹਜੇ ਟਲਿਆ ਨਹੀਂ ਹੈ।ਇਸ ਲਈ ਲਾਪਰਵਾਹੀ ਮਹਿੰਗੀ ਪੈ ਸਕਦੀ ਹੈ।
ਹਰਪ੍ਰੀਤ ਸਿੰਘ ਬਰਾੜ
ਮੇੇਨ ਏਅਰ ਫੋਰਸ ਰੋਡ,ਬਠਿੰਡਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly