ਜੇਕਰ ਸਰਕਾਰ ਨੇ ਸਕੂਲ ਨਾ ਖੋਲੇ ਤਾਂ ਚੱਕਾ ਜਾਮ ਕਰਾਂਗੇ ਸੰਦੀਪ ਅਰੋੜਾ

ਮਹਿਤਪੁਰ ( ਸੁਖਵਿੰਦਰ ਸਿੰਘ ਖਿੰੰਡਾ )-(ਸਮਾਜ ਵੀਕਲੀ)– ਕਰੋਨਾ ਦਾ ਬਹਾਨਾ ਲਾ ਕੇ ਸਕੂਲ ਬੰਦ ਕਰਨ ਤੇ ਬੱਚਿਆਂ ਨੂੰ ਵਿੱਦਿਆ ਤੋਂ ਵਾਂਝਾ ਕਰਨ ਵਿਰੁੱਧ ਚੱਕਾ ਜਾਮ ਕਰਾਂਗੇ ਅਰੋੜਾ, ਚੰਦੀ ਅੱਜ ੲਿੱਥੇ ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਸੰਦੀਪ ਅਰੋੜਾ ਤੇ ਜਿਲਾ ਸਕੱਤਰ ਦਿਲਬਾਗ ਸਿੰਘ ਚੰਦੀ ਨੇ ਲੁਧਿਆਣਾ ਵਿੱਚ ਹੋਈ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਤੋਂ ਬਾਹਰ ਆਉਂਦਿਆ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 7 ਫਰਵਰੀ ਨੂੰ 12 ਤੋਂ 2 ਵਜੇ ਤੱਕ ਚੱਕਾ ਜਾਮ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਉਹ ਕੁੱਲ ਹਿੰਦ ਕਿਸਾਨ ਸਭਾ ਅਤੇ ਭਰਾਤਰੀ ਜੱਥੇਬੰਦੀਆਂ ਨੂੰ ਨਾਲ ਲੈਕੇ ਨਕੋਦਰ ਜਗਰਾਓਂ ਰੋਡ ਜਾਮ ਕਰਨਗੇ। ਆਗੂਆਂ ਕਿਹਾ ਕਿ ਸਰਕਾਰਾਂ ਨੇ ਪਹਿਲਾਂ ਦੇਸ਼ ਦੇ ਕਿਸਾਨਾਂ ਨੂੰ ਖੇਤੀ ਤੋਂ ਵਾਂਝਾ ਕਰਨ ਲਈ ਤਰਾ,ਤਰਾ ਦੇ ਕਾਲੇ ਕਾਨੂੰਨ ਲਿਆਂਦੇ। ਜਿਸ ਵਿਚੋ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

ਤੇ ਹੁਣ ਦੇਸ਼ ਦੇ ਭਵਿੱਖ ਨਾਲ ਖਿਲਵਾੜ ਕਰਨ ਲਈ ਲਿਆਂਦਾ ਸਰਕਾਰਾਂ ਨੇ ਕਰੋਨਾ ਪੁੱਤ ਜੋ ਸ਼ਰਾਬ ਦੇ ਠੇਕਿਆਂ ‘ਤੇ ਨਹੀਂ ਜਾਂਦਾ, ਸਿਆਸੀ ਪਾਰਟੀਆਂ ਦੀਆਂ ਰੈਲੀਆਂ ਵਿੱਚ ਨਹੀ ਜਾਂਦਾ, ਉਹ ਘਰ ਘਰ ਗਲੀ ਗਲੀ ਚੋਣ ਪ੍ਰਚਾਰ ਕਰ ਰਹੇ ਕਿਸੇ ਸਿਆਸੀ ਲੀਡਰ ਨੂੰ ਨਹੀਂ ਚਿਬੜਦਾ ਫੇਰ ਉਹ ਬੱਚਿਆਂ ਦੇ ਸਕੂਲ ਕਿਉ ਜਾਂਦਾ ਹੈ ਕੀ ਕਰੋਨਾ ਅਨਪੜ੍ਹ ਹੈ। ਇਹ ਅਨਪੜ੍ਹ ਨਹੀਂ ਲੋਕੋ ਇਹ ਬੜਾ ਸਿਆਸੀ ਆ ਪੰਜਾਬ ਦੇ ਲੀਡਰਾਂ ਵਰਗਾ ਹੈ। ਜੋ ਕਦੀ ਨਸ਼ੇ ਨਾਲ ਕਦੀ ਬੇਰੁਜਗਾਰ ਰੱਖਕੇ, ਕਦੀ ਬਿਨਾਂ ਸਿਹਤ ਸਹੂਲਤਾਂ ਕਦੀ ਗੈਂਗਵਾਰਾ ਦਾ ਹਿੱਸਾ ਬਣਾ ਕੇ ਪੰਜਾਬ ਦੇ ਭਵਿੱਖ ਨੂੰ ਤਬਾਹ ਕਰਨਾ ਚਾਹੁੰਦੇ ਹਨ। ਪਰ ਨਹੀਂ ਸ਼ਹੀਦ ਭਗਤ ਸਿੰਘ ਸ਼ਹੀਦ ਉਧਮ ਸਿੰਘ, ਕਰਤਾਰ ਸਿੰਘ ਸਰਾਭੇ ਦੇ ਵਾਰਸ ਹਾਲੇ ਜਿਉਦੇ ਹਨ। ਉਹ ਇਹ ਸਭ ਨਹੀਂ ਹੋਣ ਦੇਣਗੇ। ਉਹ ਲੜਨਗੇ ਪੰਜਾਬ ਦੀ ਬੇਰੁਜਗਾਰ ਜਵਾਨੀ ਲਈ, ਕਿਸਾਨਾਂ ਲਈ ਮਜਦੂਰਾਂ ਹਰ ਵਰਗ ਦੇ ਦੱਬੇ ਕੁਚਲੇ ਲੋਕਾਂ ਲਈ ਸ਼ੁਰੂ ਕਰਨਗੇ ਦੇਸ਼ ਦੇ ਭਵਿੱਖ ਤੋਂ ਜਿਸਨੂੰ ਵਿੱਦਿਆ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਉਹਨਾਂ ਬੱਚਿਆਂ, ਮਾਪਿਆ, ਸਕੂਲ ਪ੍ਰਬੰਧਕਾਂ, ਅਧਿਆਪਕਾਂ ਬੱਸ ਡਰਾਈਵਰਾਂ, ਤੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਜਿੱਥੇ ਪੂਰੇ ਪੰਜਾਬ ਵਿੱਚ 7 ਫਰਵਰੀ12 ਤੋਂ 2 ਚੱਕਾ ਜਾਮ ਕੀਤਾ ਜਾਣਾ ਹੈ। ਉਥੇ ਕੁੱਲ ਹਿੰਦ ਕਿਸਾਨ ਸਭਾ ਤੇ ਭਰਾਤਰੀ ਜਥੇਬੰਦੀਆਂ ਵੱਲੋਂ ਨਕੋਦਰ ਜਗਰਾਓਂ ਰੋਡ 12 ਤੋਂ 2 ਵਜੇ ਤੱਕ ਜਾਮ ਕਰਨ ਲਈ ਸੰਗੋਵਾਲ ਟੋਲ ਪਲਾਜ਼ਾ ਤੇ ਪਹੁੰਚਣ ਜੀ ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਨੁੱਕੜ ਮੀਟਿੰਗਾਂ ਦੇ ਨਾਲ ਨਾਲ ਡੋਰ ਟੂ ਡੋਰ ਪ੍ਰਚਾਰ ਲਈ ਕਮਾਨ ਕੱਸੀ
Next articleਪੰਜਾਬ ਦੇ ਲੋਕ ਇਸ ਵਾਰ ਆਪ ਦੀ ਸਰਕਾਰ ਬਣਾਉਣ ਲਈ ਉਤਾਵਲੇ ਭਗਵੰਤ ਮਾਨ ।