ਪੰਜਾਬ ਦੇ ਲੋਕ ਇਸ ਵਾਰ ਆਪ ਦੀ ਸਰਕਾਰ ਬਣਾਉਣ ਲਈ ਉਤਾਵਲੇ ਭਗਵੰਤ ਮਾਨ ।

ਬਲਾਚੌਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)-(ਸਮਾਜ ਵੀਕਲੀ)- ਸਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਪੰਜਾਬ ਅੱਜ ਬੇਰੁਜ਼ਗਾਰੀ ਨਸਿਆਂ ਦੀ ਦਲਦਲ ਵਿੱਚ ਧਸਦਾ ਜਾ ਰਿਹਾ ਹੈ। ਨੋਜਵਾਨ ਪੀੜੀ ਡਿਗਰੀਆਂ ਕੋਰਸ ਕਰਕੇ ਵੀ ਸੜਕਾਂ ਤੇ ਧੱਕੇ ਖਾ ਰਹੀ ਹੈ। ਨੋਜਵਾਨ ਮੁੰਡੇ ਕੁੜੀਆਂ ਆਈਲਟਸ ਕਰ ਲੱਖਾਂ ਰੁਪਏ ਖਰਚ ਕਰਕੇ ਬਾਹਰਲੇ ਮੁਲਕਾਂ ਨੂੰ ਉਡਾਰੀਆਂ ਮਾਰ ਰਹੇ ਹਨ। ਕਾਗਰਸ ਤੇ ਅਕਾਲੀਆਂ ਨੇ ਵਾਰੋ ਵਾਰੀ ਪੰਜਾਬ ਨੂੰ ਲੁੱਟਿਆ। ਟਰਾਂਸਪੋਰਟ ਰੇਤ ਮਾਫੀਆ ਕੇਬਲ ਮਾਫੀਆ ਤੇ ਕਬਜ਼ਾ ਮੰਤਰੀਆਂ ਨੇ ਕੀਤਾ ਹੈ। ਸਿਹਤ ਸਹੂਲਤਾਂ ਸਿਖਿਆਵਾਂ ਮਹਿੰਗੀ ਬਿਜਲੀ ਤੇ ਮਹਿੰਗਾਈ ਦੀ ਮਾਰ ਨੇ ਆਮ ਵਿਅਕਤੀ ਦਾ ਜੀਊਣਾ ਮੁਸ਼ਕਲ ਕੀਤਾ ਹੋਇਆ ਹੈ।

ਇਸ ਵਾਰ ਦੀਆਂ ਚੋਣਾਂ ਨਵਾਂ ਇਤਿਹਾਸ ਸਿਰਜ ਕੇ ਜਾਣਗੀਆਂ ਨਵਾਂ ਪੰਜਾਬ ਸਿਰਜਿਆ ਜਾਵੇਗਾ। ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਗਵੰਤ ਮਾਨ ਚਿਹਰਾ ਮੁੱਖ ਮੰਤਰੀ ਪੰਜਾਬ ਆਮ ਆਦਮੀ ਪਾਰਟੀ ਨੇ ਹਲਕਾ ਬਲਾਚੌਰ ਤੋ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੈਡਮ ਸੰਤੋਸ਼ ਕਟਾਰੀਆ ਜੀ ਦੇ ਰੋਡ ਸ਼ੋਅ ਦੌਰਾਨ ਮਜਾਰੀ ਬਲਾਚੌਰ ਕਾਠਗੜ ਤੇ ਰੈਲ ਮਾਜਰਾ ਦੋਰਾਨ ਕੀਤਾ। ਇਸ ਮੌਕੇ ਉਹਨਾਂ ਨਾਲ ਮੈਡਮ ਸੰਤੋਸ਼ ਕਟਾਰੀਆ ਸਿਵਕਰਨ ਚੇਚੀ ਸਤਨਾਮ ਜਲਾਲਪੁਰ ਰਣਵੀਰ ਚੇਚੀ ਸੇਠੀ ਸਰਪੰਚ ਥੋਪੀਆਂ ਬਲਬੀਰ ਸਿੰਘ ਮਾਣੇਵਾਲ ਸਤਨਾਮ ਸਿੰਘ ਜਲਵਾਹਾ ਤੇ ਸਮੁੱਚੀ ਆਮ ਆਦਮੀ ਪਾਰਟੀ ਜਿਲਾਂ ਸਹੀਦ ਭਗਤ ਸਿੰਘ ਨਗਰ ਦੀ ਟੀਮ ਮੋਜੂਦ ਸੀ। ਵੱਡੀ ਗਿਣਤੀ ਵਿੱਚ ਨੋਜਵਾਨਾਂ ਨੇ ਮੋਟਰਸਾਇਕਲ ਰੈਲੀ ਵੀ ਕੱਢੀ। ਇਸ ਤੋ ਪਹਿਲਾਂ ਭਗਵੰਤ ਮਾਨ ਸਰੀ ਅਨੰਦਪੁਰ ਸਾਹਿਬ ਨੰਗਲ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਰੈਲੀ ਕਰਕੇ ਆਏ।

 

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਜੇਕਰ ਸਰਕਾਰ ਨੇ ਸਕੂਲ ਨਾ ਖੋਲੇ ਤਾਂ ਚੱਕਾ ਜਾਮ ਕਰਾਂਗੇ ਸੰਦੀਪ ਅਰੋੜਾ
Next articleਧਾਹਾਂ ਮਾਰਦੀ ਸਿਵੇ ਤੇ ਤੇਰੀ ਧੀ ਬਬੁਲਾ …..