‘ਜੇ ਭੈਅ ‘ਗੁਰੂ’ ਦਾ ਖਾਇਆ ਹੁੰਦਾ’

ਮੇਜਰ ਸਿੰਘ ‘ਬੁਢਲਾਡਾ’

(ਸਮਾਜ ਵੀਕਲੀ)

ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ,
‘ਗੁਰੂ ਗ੍ਰੰਥ ਸਾਹਿਬ’ ਦਾ ਹੁਕਮ ਬਜਾਇਆ ਹੁੰਦਾ ।
ਹੱਕ ਸੱਚ ਤੇ ਡਟਕੇ ਦਿੱਤਾ ਹੁੰਦਾ ਪਹਿਰਾ,
ਜੇ ‘ਗੁਰੂ’ ਦਾ ਸਿਧਾਂਤ ਅਪਣਾਇਆ ਹੁੰਦਾ।
ਜਨ ਜਨ ਤੱਕ ਜਾਂਦੀ ‘ਗੁਰੂ’ ਦੀ ਬਾਣੀ,
ਜੇ ਪ੍ਰਚਾਰ ਦਾ ਹਰ ਸਾਧਨ ਅਪਣਾਇਆ ਹੁੰਦਾ।
ਸਿੱਖੀ ਹਰ ਥਾਂ ਬੇਹੱਦ ਵਧ ਜਾਣੀ ਸੀ,
ਜੇ ਭੇਦ ਭਾਵ ਹਰ ਥਾਂ ਮਿਟਾਇਆ ਹੁੰਦਾ।
ਨਾ ਪਖੰਡੀ ਬਾਬਿਆਂ ਦੀ ਭਰਮਾਰ ਹੁੰਦੀ,
ਜੇ ਡੇਰਾਵਾਦ ਨਾ ਸਿਰੇ ਚੜਾਇਆ ਹੁੰਦਾ।
ਇਤਿਹਾਸ ਮਿਥਿਹਾਸ ਦਾ ਨਿਤਾਰਾ ਕਰਨ ਦੇਣਾ ਸੀ,
ਜੇ ਨਾ ਗੁਰੂ ਉਪਦੇਸ਼ ਰੁਲਾਇਆ ਹੁੰਦਾ।
ਚੱਲ ਪੈਣਾ ਸੀ ਹੁਣ ਤੱਕ ਅਖ਼ਬਾਰ, ਚੈਨਲ,
ਜੇ ਨਾ ਗੁਰੂ ਤੋਂ ਮੁੱਖ ਭਵਾਂਇਆ ਹੁੰਦਾ।
ਸਿਆਸੀ ਲੀਡਰਾਂ ਦੇ ਥੱਲੇ ਨਾ ਕਦੇ ਲੱਗਦੇ,
ਮੇਜਰ ਜੇ ਭੈਅ ‘ਗੁਰੂ’ ਦਾ ਖਾਇਆ ਹੁੰਦਾ।

ਲੇਖਕ – ਮੇਜਰ ਸਿੰਘ ‘ਬੁਢਲਾਡਾ’
94176 42327

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePray all goes well in Oppn meeting: Mamata
Next articleਚੰਨ