ਚੰਨ

ਧੰਨਾ ਧਾਲੀਵਾਲ਼

(ਸਮਾਜ ਵੀਕਲੀ)

ਵਿੱਚ ਘੁੱਪ ਹਨੇਰੀਆਂ ਰਾਤਾਂ ਦੇ
ਖੁਸ਼ ਕਰ ਦਿੰਦਾ ਹੈ ਤਾਰਿਆਂ ਨੂੰ
ਜੀ ਸੱਦ ਲੈਂਦਾ ਚਮਗਿੱਦੜਾਂ ਨੂੰ
ਕੁਝ ਉੱਲੂਆਂ ਯਾਰ ਪਿਆਰਿਆਂ ਨੂੰ
ਫੇਰ ਜਗ ਮਗ ਜਗਦੇ ਜੁਗਨੂੰਆਂ ਦਾ,੨ ਜੋ ਦਿਲ ਤੋਂ ਸ਼ੁਕਰ ਗੁਜਾਰ ਹੁੰਦਾ
ਬਈ ਕਾਲ਼ੀਆਂ ਬੋਲ਼ੀਆਂ ਰਾਤਾਂ ਦਾ ਇੱਕ ਚੰਨ ਹੀ ਤਾਂ ਸ਼ਿੰਗਾਰ ਹੁੰਦਾ
ਸਾਗਰ ਵਿੱਚ ਉਠੀਆਂ ਲਹਿਰਾਂ ਦਾ ਜੋ ਖੁਦ ਹੀ ਜਿੰਮੇਵਾਰ ਹੁੰਦਾ

ਕਦੇ ਬੱਦਲ਼ੀ ਤੋਂ ਸ਼ਰਮਾ ਜਾਂਦਾ
ਕਦੇ ਅੱਖੋਂ ਓਹਲੇ ਹੋ ਜਾਂਦਾ
ਅਸੀਂ ਤੱਕ ਤੱਕ ਜਿਸ ਨੂੰ ਵੇਹਂਦੇ ਸੀ
ਪਰ ਪਲ ਦੇ ਵਿੱਚ ਹੀ ਖੋ ਜਾਂਦਾ
ਨਾ ਰੁਕਦਾ ਚਲਦਾ ਰਹਿੰਦਾ ਏ,੨ ਕੀ ਸਿਰ ਤੇ ਭੂਤ ਸਵਾਰ ਹੁੰਦਾ
ਬਈ ਕਾਲ਼ੀਆਂ ਬੋਲ਼ੀਆਂ ਰਾਤਾਂ ਦਾ ਇੱਕ ਚੰਨ ਹੀ ਤਾਂ ਸ਼ਿੰਗਾਰ ਹੁੰਦਾ
ਸਾਗਰ ਵਿੱਚ ਉਠੀਆਂ ਲਹਿਰਾਂ ਦਾ ਜੋ ਖੁਦ ਹੀ ਜ਼ਿੰਮੇਵਾਰ ਹੁੰਦਾ

ਵਿੱਚ ਚੰਨ ਚਾਨਣੀਆਂ ਰਾਤਾਂ ਦੇ
ਕੰਮ ਲਾਉਂਦਾ ਭੂੰਡ ਭੰਬੱਕੜਾਂ ਨੂੰ
ਧਰਤੀ ਤੇ ਕੀ ਕੁਝ ਚੱਲ ਰਿਹਾ
ਤੱਕ ਲੈਂਦਾ ਝੁੱਲੇ ਝੱਖੜਾਂ ਨੂੰ
ਚੁੱਪ ਕਰਕੇ ਸਭ ਕੁਝ ਜਰ ਜਾਂਦਾ,੨ ਜਿਉਂ ਸੱਜਣ ਕੋਈ ਦਿਲਦਾਰ ਹੁੰਦਾ
ਬਈ ਕਾਲ਼ੀਆਂ ਬੋਲ਼ੀਆਂ ਰਾਤਾਂ ਦਾ ਇੱਕ ਚੰਨ ਹੀ ਤਾਂ ਸ਼ਿੰਗਾਰ ਹੁੰਦਾ
ਸਾਗਰ ਵਿੱਚ ਉਠੀਆਂ ਲਹਿਰਾਂ ਦਾ ਜੋ ਖੁਦ ਹੀ ਜ਼ਿੰਮੇਵਾਰ ਹੁੰਦਾ

ਜੀਹਦਾ ਜਿਕਰ ਧੁਰਾਂ ਤੋਂ ਚਲਦਾ ਏ
ਓਏ ਧੰਨਿਆਂ ਵਿੱਚ ਕਹਾਣੀਆਂ ਦੇ
ਜਿਸ ਮਹਿਲ ਤੇ ਖੰਡਰ ਵੇਖੇ ਨੇ
ਸਦੀਆਂ ਤੋਂ ਰਾਜੇ ਰਾਣੀਆਂ ਦੇ
ਨਾ ਏਸ ਧਰਤ ਤੇ ਤੂੰ ਹੁੰਦਾ,੨ ਜੇ ਇਸ ਦਾ ਨਾਂ ਕਿਰਦਾਰ ਹੁੰਦਾ
ਬਈ ਕਾਲ਼ੀਆਂ ਬੋਲ਼ੀਆਂ ਰਾਤਾਂ ਦਾ ਇੱਕ ਚੰਨ ਹੀ ਤਾਂ ਸ਼ਿੰਗਾਰ ਹੁੰਦਾ
ਸਾਗਰ ਵਿੱਚ ਉਠੀਆਂ ਲਹਿਰਾਂ ਦਾ ਜੋ ਖੁਦ ਹੀ ਜ਼ਿੰਮੇਵਾਰ ਹੁੰਦਾ

ਧੰਨਾ ਧਾਲੀਵਾਲ

9878235714

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਜੇ ਭੈਅ ‘ਗੁਰੂ’ ਦਾ ਖਾਇਆ ਹੁੰਦਾ’
Next articleBank of England raises interest rate to 5%