ਅਮਰਗੜ੍ਹ-(ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਲੋਹੜੀ ਦੇ ਤਿਉਹਾਰ ਮੌਕੇ ਪਤੰਗਬਾਜ਼ੀ ਲਈ ਬਾਜ਼ਾਰਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਵੀ ਵਿਕਣ ਵਾਲੀ ਚਾਈਨਾ ਡੋਰ ਦੀ ਵਿਕਰੀ ਕਰਨ ਅਤੇ ਖਰੀਦਣ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਇਸ ਸਬੰਧੀ ਚਾਈਨਾ ਡੋਰ ਦਾ ਗੋਰਖ ਧੰਦਾ ਕਰਨ ਵਾਲਿਆਂ ਨੂੰ ਸਖਤ ਤਾੜਨਾ ਕਰਦਿਆਂ ਡੀ.ਐਸ.ਪੀ ਅਮਰਗੜ੍ਹ ਸ. ਦਵਿੰਦਰ ਸਿੰਘ ਸੰਧੂ ਨੇ ਚੋਣਵੇਂ ਪੱਤਰਕਾਰ ਨਾਲ ਆਖਿਆ ਕਿ ਮਨੁੱਖੀ ਜਾਨਾਂ ਤੇ ਪਸ਼ੂ ਪੰਛੀਆਂ ਲਈ ਘਾਤਕ ਸਿੱਧ ਹੋ ਰਹੀ ਚਾਈਨਾ ਡੋਰ ਨਾਲ ਕਈ ਕੀਮਤੀ ਜਾਨਾਂ ਨੁਕਸਾਨ ਹੋ ਚੁੱਕਾ ਹੈ, ਇਸ ਤੋਂ ਇਲਾਵਾ ਬਹੁਤ ਸਾਰੇ ਪਸ਼ੂ-ਪੰਛੀਆਂ ਦੀ ਵੀ ਜਾਨ ਅਜਾਈਂ ਜਾ ਰਹੀ ਹੈ। ਉਹਨਾਂ ਚਾਇਨਾ ਡੋਰ ਦੀ ਦੁਕਾਨ-ਹੋਮ ਡਿਲਿਵਰੀ ਜਾਂ ਆਨ ਲਾਈਨ ਵਿਕਰੀ ਕਰਨ ਵਾਲਿਆਂ ਨੂੰ ਸਖ਼ਤ ਸ਼ਬਦਾਂ ਵਿੱਚ ਆਖਿਆ ਕਿ ਉਹ ਆਪਣੀਆਂ ਹਰਕਤਾਂ ਤੋਂ ਤੁਰੰਤ ਬਾਜ਼ ਆਉਣ ਨਹੀਂ ਤਾਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡੀ.ਐਸ.ਪੀ ਸ. ਦਵਿੰਦਰ ਸਿੰਘ ਸੰਧੂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਸਖਤੀ ਨਾਲ ਰੋਕਣ ਕਿਉਂਕਿ ਇਸ ਡੋਰ ਦੀ ਵਰਤੋਂ ਕਰਨ ਨਾਲ ਕਈ ਕੀਮਤੀ ਜਾਨਾਂ ਦਾ ਨੁਕਸਾਨ ਹੋ ਚੁੱਕਾ ਹੈ, ਇਸ ਤੋਂ ਇਲਾਵਾ ਬਹੁਤ ਸਾਰੇ ਪਸ਼ੂ-ਪੰਛੀਆਂ ਦੀ ਵੀ ਜਾਨ ਅਜਾਈਂ ਜਾ ਰਹੀ ਹੈ।ਉਹਨਾਂ ਅੱਗੇ ਆਖਿਆ ਕਿ ਜੇਕਰ ਕੋਈ ਦੁਕਾਨਦਾਰ ਚਾਈਨਾ ਡੋਰ ਦੀ ਵਿਕਰੀ ਕਰਦਾ ਪਾਇਆ ਗਿਆ ਤਾਂ ਉਸ ਨਾਲ ਲਿਹਾਜ਼ ਨਹੀਂ ਵਰਤੀ ਜਾਵੇਗੀ ਸਗੋਂ ਉਸ ਉੱਪਰ ਤੁਰੰਤ ਕਾਨੂੰਨ ਅਨੁਸਾਰ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਉਨ੍ਹਾਂ ਕਿਹਾ ਕਿ ਚਾਈਨਾ ਡੋਰ ਦੀ ਹੋਮ ਡਿਲੀਵਰੀ ਤੇ ਆਨਲਾਈਨ ਵਿਕਰੀ ਕਰਨ ਵਾਲਿਆਂ ਉਪਰ ਵੀ ਪ੍ਰਸ਼ਾਸਨ ਦੀ ਬਾਜ ਅੱਖ ਹੋਵੇਗੀ ਉਹਨਾਂ ਆਖਿਆ ਕਿ ਕਈ ਲੋਕ ਚੰਦ ਪੈਸਿਆਂ ਦੇ ਲਾਲਚ ਵਿੱਚ ਚਾਈਨਾ ਡੋਰ ਵੇਚ ਕੇ ਮਨੁੱਖੀ ਜਿੰਦਗੀਆਂ ਨੂੰ ਖਤਰੇ ਵਿੱਚ ਪਾ ਰਹੇ ਹਨ ਇਸ ਨੂੰ ਲੈ ਕੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਗੰਭੀਰ ਹੈ ਉਹਨਾਂ ਪਤੰਗਬਾਜ਼ੀ ਦੇ ਸਕੀਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਤੰਗ ਉਡਾਉਣ ਲਈ ਸਾਦੀ ਧਾਗੇ ਵਾਲੀ ਡੋਰ ਦੀ ਹੀ ਵਰਤੋਂ ਕਰਨ ਤਾਂ ਜੋ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ। ਇਸ ਮੌਕੇ ਉਨ੍ਹਾਂ ਦੇ ਰੀਡਰ ਵਰਿੰਦਰ ਸਿੰਘ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj