ਮੁਹਾਵਰਾ

ਰਮੇਸ਼ ਸੇਠੀ ਬਾਦਲ

(ਸਮਾਜ ਵੀਕਲੀ)  ਬਹੁਤ ਪੁਰਾਨੀ ਗੱਲ ਹੈ ਓਦੋ ਅਠਵੀ ਕਲਾਸ ਦਾ ਬੋਰਡ ਦਾ ਪੇਪਰ ਹੁੰਦਾ ਸੀ ਤੇ ਪਿੰਕ ਅਤੇ ਬਲੂ ( ਗੁਲਾਬੀ ਤੇ ਨੀਲਾ ) ਦੋ ਤਰਾਂ ਦਾ ਪੇਪਰ ਅਉਂਦਾ ਸੀ ਜਿਸ ਤਰਾਂ ਅੱਜ ਕੱਲ ਤਿਨ ਕੋਡ A B C ਵਿਚ ਪੇਪਰ ਅਉਂਦਾ  ਹੈ।  ਸਾਡਾ ਇੱਕ ਰਿਸ਼ਤੇਦਾਰ ਸਾਡੇ ਕੋਲ ਰਹਿੰਦਾ ਸੀ।  ਉਸਨੇ ਵੀ ਅਠਵੀ ਦੇ ਪੇਪਰ ਦੇਣੇ ਸਨ।  ਹੁਣ ਓਹ ਖੈਰ ਆਪਣੀ ਭੂਆ ਕੋਲ ਰਹਿੰਦਾ ਸੀ।  ਮੇਰੀ ਮਾਂ ਨੂ ਪੁਰਾਣੇ ਮੁਹਾਵਰੇ ਆਦਿ ਬੋਲਣ ਦੀ ਆਦਤ ਸੀ।  ਹਰ ਗੱਲ ਤੇ ਕੋਈ ਨਾ ਕੋਈ ਮੁਹਾਵਰਾ  ਬੋਲ ਦਿੰਦੀ ਸੀ। ਉਸ ਦਾ ਪੰਜਾਬੀ ਦਾ ਪੇਪਰ ਸੀ ਤੇ ਰਾਤ ਨੂ ਕਿਸੇ ਗੱਲ ਤੇ ਮੇਰੀ ਮਾਂ ਨੇ ਮੁਹਾਵਰਾ ਬੋਲਿਆ , ਸਰਫਾ ਕਰਕੇ ਸੁੱਤੀ ਆਟਾ ਖਾ ਗਈ ਕੁੱਤੀ।  ਜਦੋ ਓਹ ਅਗਲੇ ਦਿਨ ਪੇਪਰ ਦੇਣ ਗਿਆ ਤਾਂ ਓਥੇ ਮੁਹਾਵਰਾ ਪੂਰਾ ਕਰਨਾ ਆਇਆ।  ਸ਼ਬਦ ਲਿਖਿਆ ਸੀ ਸਰਫਾ ਕਰਕੇ ਸੁੱਤੀ ……………………… ਤੇ ਸਾਡੇ ਉਸ ਰਿਸ਼ਤੇਦਾਰ ਨੇ ਉਸਨੁ ਝੱਟ ਪੂਰਾ ਕਰ ਦਿੱਤਾ। ..ਆਟਾ ਖਾ ਗਈ ਕੁੱਤੀ।  ਓਹ ਬਹੁਤ ਖੁਸ਼ ਹੋ ਗਿਆ।  ਘਰੇ ਆ ਕੇ ਕਹਿੰਦਾ ਭੂਆ ਪੇਪਰ ਵਿਚ ਇੱਕ ਨੰਬਰ ਤਾਂ ਤੁਸੀਂ ਦੁਆ ਦਿੱਤਾ।  ਜੇਹੜਾ ਮੁਹਾਵਰਾ ਤੁਸੀਂ ਰਾਤ ਬੋਲਿਆ ਸੀ ਓਹੀ ਪੇਪਰ ਵਿਚ ਆ ਗਿਆ।

ਪੁਰਾਣੇ ਬਜੁਰਗ ਅਕਸਰ ਆਪਣੀ ਬੋਲੀ ਵਿਚ ਮੁਹਾਵਰੇ ਅਖਾਣ ਬਹੁਤ ਵਰਤਦੇ ਸਨ।  ਹਰ ਗੱਲ ਨੂ ਆਪਣੇ ਤਰੀਕੇ ਨਾਲ ਕਹਿੰਦੇ ਸਨ ਪਰ ਅਜਕਲ ਦੀ ਪੀੜੀ ਅੰਗ੍ਰੇਜੀ ਦੇ ਚੰਦ ਕੁ ਸ਼ਬਦ ਬੋਲ ਕੇ ਹੀ ਗੁਜਾਰਾ ਕਰ ਲੈਂਦੇ ਹਨ. ਮਾਂ ਬੋਲੀ ਦੀ ਪੂਰੀ ਵਰਤੋ ਨਹੀ ਕਰਦੇ।  ਤੇ ਮਾਂ ਬੋਲੀ ਨੂ ਭੁਲਦੇ ਜਾ ਰਹੇ ਹਨ।  ਕਿੰਨਾ ਚੰਗਾ ਹੋਵੇ ਜੇ ਅਸੀਂ ਬਚਿਆਂ ਨੂ ਆਹ ਟ੍ਵਿੰਕਲ ਟ੍ਵਿੰਕਲ ਲਿਟਲ ਸਟਾਰ ਦੀ ਬਜਾਏ ਸੁਧ ਮਾਂ ਬੋਲੀ ਬੋਲਣੀ ਸਿਖਾਈਏ।  ਉਚ ਪੜਾਈ ਅੰਗ੍ਰੇਜੀ ਵੀ ਪੜਾਈਏ। ਸਾਡੀ ਮਾਂ ਬੋਲੀ ਦਾ ਦਾਇਰਾ ਬਹੁਤ ਵੱਡਾ ਹੈ ਜਰੂਰਤ ਸਿਰਫ ਮਾਂ ਬੋਲੀ ਨੂ ਅਪ੍ਨੋਉਣ ਦੀ ਹੈ।
ਰਮੇਸ਼ ਸੇਠੀ ਬਾਦਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕਵਿਤਾ
Next articleਗੱਠਜੋੜ ਬਨਾਮ ਸੌਦਾ