ਅਮਿਤਾਭ ਨੇ ਘਰ ਅੰਦਰ ਰਹਿਣ ਬਾਰੇ ਲਘੂ ਫਿਲਮ ‘ਫੈਮਿਲੀ’ ਬਣਾਈ

ਮੁੰਬਈ (ਸਮਾਜਵੀਕਲੀ)ਸਦੀ ਦੇ ਮਹਾ-ਨਾਇਕ ਅਮਿਤਾਭ ਬੱਚਨ ਨੇ ਇੱਕ ਲਘੂ ਫਿਲਮ ‘ਫੈਮਿਲੀ’ ਬਣਾਈ ਹੈ ਜਿਸ ’ਚ ਕਰੋਨਾਵਾਇਰਸ ਦੀ ਮਹਾਮਾਰੀ ਦੌਰਾਨ ਘਰ ਅੰਦਰ ਰਹਿਣ, ਸਵੱਛਤਾ ਬਣਾਏ ਰੱਖਣ ਤੇ ਸਮਾਜਿਕ ਦੂਰੀ ਬਣਾਏ ਰੱਖਣ ਦੇ ਮਹੱਤਵ ਬਾਰੇ ਗੱਲ ਕੀਤੀ ਗਈ ਹੈ।

ਪ੍ਰਸੂਨ ਪਾਂਡੇ ਵੱਲੋਂ ਨਿਰਦੇਸ਼ਿਤ ਇਸ ਲਘੂ ਫਿਲਮ ’ਚ ਰਜਨੀਕਾਂਤ, ਰਣਬੀਰ ਕਪੂਰ, ਪ੍ਰਿਯੰਕਾ ਚੋਪੜਾ ਜੋਨਸ, ਆਲੀਆ ਭੱਟ, ਦਿਲਜੀਤ ਦੋਸਾਂਝ, ਚਿਰੰਜੀਵੀ, ਮੋਹਨ ਲਾਲ, ਸੋਨਾਲੀ ਕੁਲਕਰਨੀ, ਸ਼ਿਵ ਰਾਜ ਕੁਮਾਰ ਤੇ ਪ੍ਰਸੰਨਜੀਤ ਚੈਟਰਜੀ ਵੀ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ਸ੍ਰੀ ਬੱਚਨ ਨੇ ਆਪਣੇ ਅਧਿਕਾਰਤ ਟਵਿੱਟਰ ’ਤੇ ਇਹ ਫਿਲਮ ਪਾਈ ਹੈ। ਉਨ੍ਹਾਂ ਲਿਖਿਆ ਹੈ, ‘ਜਦੋਂ ਤੁਸੀਂ ਇਹ ਫਿਲਮ ਦੇਖੋਗੇ ਤਾਂ ਪਤਾ ਲੱਗੇਗਾ ਕਿ ਇਹ ਕਿਸੇ ਸੁਫ਼ਨੇ ਤੋਂ ਵੀ ਵੱਡਾ ਵਿਚਾਰ ਹੈ। ਇਹ ਮੇਰੇ ਸਾਥੀਆਂ ਤੇ ਦੋਸਤਾਂ ਲਈ ਬਹੁਤ ਹੀ ਆਨੰਦ ਤੇ ਮਾਣ ਭਰਿਆ ਸੀ ਤੇ ਉਨ੍ਹਾਂ ਇੱਕ ਇਤਿਹਾਸਕ ਕੋਸ਼ਿਸ਼ ਕੀਤੀ ਹੈ।

Previous articleਸਿਰਫ਼ ਭਾਸ਼ਣ: ਰਸੋਈਆਂ ਉਡੀਕ ਦੀਆਂ ਨੇ ਰਾਸ਼ਨ
Next articleਸ਼ਰਮਸਾਰ ਹੋਣ ਮਗਰੋਂ ਅਸਥੀਆਂ ਲੈਣ ਪੁੱਜਾ ਕਰੋਨਾ ਪੀੜਤ ਔਰਤ ਦਾ ਪਰਿਵਾਰ