ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਬਸੰਤ ਪੰਚਮੀ ਦੇ ਸੁਭ ਮੌਕੇ ਤੇ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵੱਲ ਸੰਸਥਾਪਕ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਰਵਿਦਾਸ ਗੁਰੂਦਵਾਰਾ ਘਾਟੀ ਵਾਲਾ ਗੜ੍ਹਸ਼ੰਕਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਦੌਰਾਨ ਬਸੰਤ ਰੁੱਤ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਉਹਨਾ ਬੇਟੀਆਂ ਦਾ ਸਨਮਾਨ ਕੀਤਾ ਗਿਆ , ਜਿਹਨਾ ਨੇ ਸਿਖਿਆ ਅਤੇ ਹੋਰ ਖੇਤਰਾਂ ਵਿੱਚ ਆਪਣੀ ਛਵੀ ਨੂੰ ਚਮਕਾਇਆ ਹੈ ਅਤੇ ਆਪਣੇ ਮਾਤਾ ਪਿਤਾ ਦਾ ਸਿਰ ਪੂਰੇ ਸਮਾਜ ਵਿਚ ਉੱਚਾ ਕੀਤਾ ਹੈ। ਇਸ ਮੌਕੇ ਪ੍ਰੋ. ਜਗਦੀਸ਼ ਰਾਏ ਮੁੱਖ ਬੁਲਾਰਾ ਪੰਜਾਬ, ਸੀਮਾ ਰਾਣੀ ਉੱਘੀ ਸਮਾਜ ਸੇਵਿਕਾ,ਹਰਪ੍ਰੀਤ ਸਿੰਘ (ਪ੍ਰੀਤ )ਬਲਾਕ ਪ੍ਰਧਾਨ, ਜਗਿੰਦਰ ਪਾਲ ਹੈਪੀ ਵਾਈਸ ਪ੍ਰਧਾਨ ਬਲਾਕ, ਸੰਤੋਖ਼ ਸਿੰਘ ਜੁਆਇੰਟ ਸਕੱਤਰ ਬਲਾਕ, ਜਸਪ੍ਰੀਤ ਕੌਰ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ,ਮਾਸਟਰ ਰਾਮ ਕੁਮਾਰ, ਮਾਸਟਰ ਸੁਖਦੇਵ ਡਾਨਸੀਵਾਲ ਉੱਘੇ ਸਮਾਜ ਸੇਵੀ ਰਾਜੀਵ ਕੰਡਾ ਆਦਿ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰੋ ਜਗਦੀਸ਼ ਰਾਏ ਨੇ ਕਿਹਾ ਕਿ ਸਾਡੇ ਸਮਾਜ ਲਈ ਬੜੇ ਹੀ ਮਾਣ ਵਾਲੀ ਗਲ ਹੈ ਕਿ ਸਾਡੀਆਂ ਬੇਟਿਆਂ ਅੱਜ ਹਰ ਖੇਤਰ ਵਿਚ ਅਪਣੀ ਹੋਂਦ ਨੂੰ ਦਰਸਾ ਰਹੀਆਂ ਹਨ , ਜਿਹਨਾ ਨੂੰ ਪੁਰਾਤਨ ਸਮੇਂ ਵਿੱਚ ਦਬਾ ਵਿਚ ਰਹਿਣਾ ਪੈਂਦਾ ਸੀ ਅਤੇ ਹੁਣ ਓਹੀ ਬੇਟੀਆਂ ਤਰੱਕੀ ਦੇ ਅਸਮਾਨ ਚ ਤਾਰੇ ਵਾਂਗ ਚਮਕ ਰਹੀਆਂ ਹਨ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋ ਪਿਛਲੇ ਅੱਠ ਸਾਲਾਂ ਤੋਂ ਬੇਟੀਆਂ ਬਚਾਓ ਮੁਹਿੰਮ ਚਲਾਈ ਹੋਈ ਹੈ, ਜਿਸ ਦੌਰਾਨ ਬੇਟੀਆਂ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਹੈ , ਉਹਨਾ ਇਸ ਮੌਕੇ ਆਈ ਹੋਈ ਸਾਧ ਸੰਗਤ ਨੂੰ ਬਸੰਤ ਪੰਚਮੀ ਅਤੇ ਗੁਰਪੂਰਵ ਦੀਆ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਅੱਜ ਬਸੰਤ ਪੰਚਮੀ ਦਾ ਦਿਹਾੜਾ ਹੈ ਜੋਕਿ ਸੰਗੀਤ ਦੀ ਦੇਵੀ ਮਾਤਾ ਸਰਸਵਤੀ ਨੂੰ ਸਮਰਪਿਤ ਹੈ ਪਰ ਸਾਡੇ ਸਮਾਜ ਨੇ ਇਸ ਨੂੰ ਉਲਟੀ ਦਿਸ਼ਾ ਦੇ ਕੇ ਇਕ ਵਿਨਾਸ਼ਕ ਰੂਪ ਦੇ ਕੇ ਰੱਖ ਦਿੱਤਾ ਹੈ, ਇਸ ਦਿਨ ਨੌਜਵਾਨ ਪਤੰਗਬਾਜ਼ੀ ਜੋਰਾਂ ਸ਼ੋਰਾਂ ਨਾਲ ਕਰਦੇ ਹਨ ਜੋਕਿ ਬੇਜੁਬਾਨ ਪੰਛੀਆਂ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਦੀ ਜਾਨ ਦਾ ਖੌਅ ਬਣਦੇ ਹਨ । ਪਤੰਗਬਾਜ਼ੀ ਦਾ ਸਾਡੇ ਇਤਿਹਾਸ ਨਾਲ ਕੋਈ ਸਰੋਕਾਰ ਨਹੀਂ । ਚਾਈਨਾ ਡੋਰ ਨਾਲ ਏਨੀਆਂ ਜਾਨਾ ਜਾਣ ਦੇ ਬਾਵਜੂਦ ਸਰਕਾਰਾਂ ਪਤੰਗਵਾਜੀ ਤੇ ਕੋਈ ਰੋਕ ਨਹੀਂ ਲਾ ਰਹੀ। ਜੁਆਇੰਟ ਸਕੱਤਰ ਬਲਾਕ ਸੰਤੋਖ ਸਿੰਘ ਨੇ ਪ੍ਰਭਾਤ ਫੇਰੀ ਦੌਰਾਨ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰੁਦਵਾਰਾ ਸਾਹਿਬ ਵਿਖੇ ਇਕੱਤਰ ਹੋਈ ਸੰਗਤ ਨੂੰ ਰਾਗੀ ਜਥੇ ਨੇ ਗੁਰੂ ਜੀ ਦੇ ਭਜਨਾ ਰਾਹੀਂ ਮੰਤਰ ਮੁਗਧ ਕਰ ਦਿੱਤਾ । ਸਨਮਾਨ ਸਮਾਰੋਹ ਤੋ ਬਾਅਦ ਆਈ ਹੋਈ ਸੰਗਤ ਨੂੰ ਚਾਹ ਪਕੌੜੇ ਅਤੇ ਕੜਾਹ ਪ੍ਰਸ਼ਾਦਿ ਦਾ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਅਮਰਜੀਤ ਸਿੰਘ ਕੱਟ, ਬਲਵੀਰ ਸਿੰਘ ਬੱਧਣ, ਮਨਜੀਤ ਸਿੰਘ , ਸੀਮਾ ਰਾਣੀ ਮੌਲਾ ਸਮਾਜ ਸੇਵਿਕਾ ,ਸੁਖਵਿੰਦਰ ਮਾਹੀ,ਰੋਮੀ, ਮਾਸਟਰ ਧਰਮਪਾਲ, ਸੁਨੀਲ ਬਿੱਟੂ ,ਤਰਲੋਕ ਸਿੰਘ, ਉਘੇ ਸਮਾਜ ਸੇਵੀ ਰਾਜੀਵ ਕੰਡਾ, ਕਮਲੇਸ਼ ਚਾਵਲਾ, ਹੈਪੀ ਸਾਧੋਵਾਲੀਆ, ਪ੍ਰੀਤ ਪਾਂਰੋਵਾਲੀਆ, ਮਹਿੰਦਰ ਸਿੰਘ ਸੈਕਟਰੀ, ਭੂਪਿੰਦਰ ਸਿੰਘ ਬੰਗਾ, ਸੋਨੀ ਬੜਪੱਗਾ, ਚਰਨੋ ਦੇਵੀ, ਡਾ. ਏਕਤਾ, ਪਰਮਿੰਦਰ ਕੌਰ , ਪ੍ਰੀਆ, ਐਡਵੋਕੇਟ ਮੰਨਤ ਲਾਖਾ, ਮੈਡਮ ਅੰਜੂ ਹਿੰਦੀ ਮਿਸਟ੍ਰੈਸ, ਬੇਬੀ ਅਨੰਤਾ, ਜਸਵਿੰਦਰ ਲਾਖਾ ਪ੍ਰਧਾਨ ਗੁਰੁਦਵਾਰਾ ਕਮੇਟੀ, ਸਮਸਤ ਗੁਰੁਦਵਾਰਾ ਕਮੇਟੀ ਘਾਟੀਵਾਲਾ ਤੋ ਇਲਾਵਾਂ ਹੋਰ ਪਤਵੰਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj