ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਪਿੰਡ ਸਤਨੌਰ ਦੇ ਅਮਾਨੀ ਪੈਲੇਸ ਵਿੱਚ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਨੌਵਾਂ ਧੀਆਂ ਦੀ ਲੋਹੜੀ ਦਾ ਆਯੋਜਨ ਕੀਤਾ । ਜਿਸ ਵਿੱਚ ਵਾਈਸ ਪ੍ਰਧਾਨ ਪੰਜਾਬ ਕਿਰਨ ਬਾਲਾ, ਜਨਰਲ ਸਕੱਤਰ ਪੰਜਾਬ ਡਾਕਟਰ ਹਰਿਕ੍ਰਿਸ਼ਨ ਬੰਗਾ, ਬੁਲਾਰਾ ਪੰਜਾਬ ਪ੍ਰਿੰਸੀਪਲ ਜਗਦੀਸ਼ ਰਾਏ, ਹੁਸ਼ਿਆਰਪੁਰ ਤੋਂ ਜਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ, ਜਿਲ੍ਹਾ ਸਕੱਤਰ ਸੀਮਾ ਰਾਣੀ,ਜਿਲ੍ਹਾ ਚੇਅਰਮੈਨ ਸੁਰਜੀਤ ਸਿੰਘ ਜਿਲ੍ਹਾ ਵਾਈਸ ਪ੍ਰਧਾਨ ਕਮਲ ਦੇਵ, ਗੜ੍ਹਸ਼ੰਕਰ ਬਲਾਕ ਤੋ ਜੁਆਇੰਟ ਸਕੱਤਰ ਸੰਤੋਖ਼ ਸਿੰਘ,ਨਵਾਂਸ਼ਹਿਰ ਤੋਂ ਜਿਲ੍ਹਾ ਚੇਅਰਮੈਨ ਮਨਮੋਹਨ ਗੁਲਾਟੀ, ਜਿਲ੍ਹਾ ਪ੍ਰਧਾਨ ਬਾਹਦੁਰ ਚੰਦ ਅਰੋੜਾ, ਜਿਲ੍ਹਾ ਜਨਰਲ ਸਕੱਤਰ ਕਿਰਨ ਬਾਲਾ, ਜਿਲ੍ਹਾ ਸਲਾਹਕਾਰ ਸ਼ਾਮਾ ਮੱਲ੍ਹਣ,ਪ੍ਰੈਸ ਸਕਤੱਰ ਵਾਸੁਦੇਵ ਪਰਦੇਸ਼ੀ,ਸਮਾਜ ਸੇਵੀ ਲੇਖ ਰਾਜ ਡੁਬਈ,ਸਰਪੰਚ ਮਹਿੰਦਰ ਸਿੰਘ ਸਲੇਮਪੁਰ,ਸਰਪੰਚ ਰਣਜੀਤ ਕੌਰ ਸਤਨੌਰ , ਸਮਾਜਸੇਵੀ ਕੁਲਦੀਪ ਸਿੰਘ ਸਤਨੌਰ,ਸਰਪੰਚ ਕਿਸ਼ਨਾ ਬਡੇਸਰੋਂ ,ਰਵਿੰਦਰ ਸਿੰਘ ਪੰਚ ਬਡੇਸਰੋਂ, ਆਦਿ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਤਿੰਨ ਪਿੰਡਾਂ ਬਡੇਸਰੋਂ,ਸਤਨੌਰ ਤੇ ਸਲੇਮਪੁਰ ਦੀਆਂ 45 ਨਵਜਾਤ ਬੇਟੀਆਂ ਦੀ ਲੋਹੜੀ ਪਾਈ ਗਈ ,ਜਿਸ ਵਿੱਚ ਉਹਨਾਂ ਲੋਹੜੀ ਨਾਲ ਸੰਬਧਿਤ ਸਮਗਰੀ ਅਤੇ ਬੇਵੀ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਤੋਂ ਰਿਟਾਇਰਡ ਡਾਕਟਰ ਕਿਰਨ ਬਾਲਾ ਜੀ ਮੁੱਖ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ , ਸਭ ਤੋਂ ਪਹਿਲਾਂ ਨੰਨ੍ਹੀ ਬੱਚੀ ਅਨੰਤਾ ਵਲੋ ਸਵਾਗਤੀ ਭਾਸ਼ਣ ਚ ਆਯੋਜਨ ਚ ਸ਼ਾਮਿਲ ਹੋਈਆਂ ਨੰਨ੍ਹੀਆਂ ਬੇਟੀਆਂ ਦੀਆਂ ਮਾਵਾ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਸੁਸਾਇਟੀ ਵਲੋਂ ਕੀਤੇ ਗਏ ਲੋਹੜੀ ਸਮਾਗਮ ਵਿੱਚ ਸਹਯੋਗੀ ਸੱਜਣਾ ਅਤੇ ਮੀਡੀਆ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਕਿਸਮਤ ਵਾਲੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਬੇਟੀ ਦੀ ਦਾਤ ਦਿੱਤੀ ਹੁੰਦੀ ਹੈ ,ਉਹਨਾਂ ਨੂੰ ਲੋਹੜੀ ਵਾਲੇ ਦਿਨ ਲੋਹੜੀ ਪਾਂ ਕੇ ਬੇਟਿਆਂ ਦੀ ਤਰਾਂ ਖੁਸ਼ੀ ਮਨਾਉਣੀ ਚਾਹੀਦੀ ਹੈ ।ਇਸ ਮੌਕੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਇਹ ਸੁਸਾਇਟੀ ਦਾ ਲਗਾਤਾਰ ਨੌਵਾਂ ਧੀਆਂ ਦੀ ਲੋਹੜੀ ਦਾ ਆਯੋਜਨ ਹੈ , ਇਹ ਬੇਟੀ ਬਚਾਓ ਧਰਤੀ ਬਚਾਓ ਮੁਹਿੰਮ ਅਧੀਨ ਆਯੋਜਿਤ ਕੀਤਾ ਜਾਦਾ ਹੈ । ਇਸ ਦਾ ਮੁੱਖ ਮੰਤਵ ਬੇਟੇ ਅਤੇ ਬੇਟੀ ਨੂੰ ਸਮਾਨਤਾ ਦੇਣ ਲਈ ਜਾਗਰੂਕ ਕਰਨਾ ਹੈ, ਇਹ ਆਯੋਜਨ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਅਹੁਦੇਦਾਰ ਆਪਣੀ ਨੇਕ ਕਮਾਈ ਚੋ ਦਸਵੰਦ ਕਢ ਕੇ ਅਤੇ ਹੋਰ ਸਹਿਯੋਗੀ ਸੱਜਣਾ ਦੀ ਸਹਾਇਤਾ ਨਾਲ ਆਯੋਜਿਤ ਕੀਤਾ ਜਾਂਦਾ ਹੈ, ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਸਭ ਤੋਂ ਪਹਿਲਾਂ ਸਨ 2017 ਚ 11 ਬੇਟੀਆਂ ਦੀ ਲੋਹੜੀ ਪਾਈ ਸੀ ,ਅੱਜ ਅਸੀਂ 45 ਬੇਟੀਆਂ ਦੀ ਲੋਹੜੀ ਪਾਈ ਹੈ , ਇਹ ਸੰਸਥਾ ਦੇ ਮੈਂਬਰਾਂ ਦੀ ਕੋਸ਼ਿਸ਼ਾਂ ਦੀ ਕਾਮਯਾਬੀ ਦਾ ਹੀ ਸਿੱਟਾ ਹੈ। ਇਸ ਮੌਕੇ ਜਿਲ੍ਹਾ ਚੇਅਰਮੈਨ ਮਨਮੋਹਨ ਸਿੰਘ ਗੁਲਾਟੀ ਨੇ ਕਿਹਾ ਕਿ ਅੱਜ ਬੇਟੇ ਅਤੇ ਬੇਟੀ ਚ ਕੋਈ ਅੰਤਰ ਨਹੀਂ ਹੈ , ਬੇਟੀ ਹਰ ਖੇਤਰ ਵਿੱਚ ਆਪਣੀ ਪਹਿਚਾਣ ਬਣਾ ਚੁੱਕੀ ਹੈ। ਜਿਲ੍ਹਾ ਸਲਾਹਕਾਰ ਸ਼ਾਮਾਂ ਮੱਲ੍ਹਣ ਨੇ ਕਿਹਾ ਕਿ ਬੇਟੀਆਂ ਨੂੰ ਪੜ੍ਹਾਉਣਾ ਸਮਾਜਿਕ ਵਿਕਾਸ ਲਈ ਬਹੁਤ ਜਰੂਰੀ ਹੈ। ਬੁਲਾਰਾ ਪੰਜਾਬ ਪ੍ਰਿੰਸੀਪਲ ਜਗਦੀਸ਼ ਰਾਏ ਨੇ ਕਿਹਾ ਕਿ ਪੁਰਾਤਨ ਸਮੇਂ ਵਿੱਚ ਬੇਟੀਆਂ ਦਾ ਤ੍ਰਿਸਕਾਰ ਕੀਤਾ ਜਾਂਦਾ ਸੀ ,ਹੁਣ ਬੇਟੀਆਂ ਬੋਝ ਨਹੀਂ ਮਾਪਿਆਂ ਦੇ ਸਿਰ ਦਾ ਤਾਜ ਸਾਬਿਤ ਹੋ ਰਹੀਆਂ ਹਨ । ਸਿਹਤ ਵਿਭਾਗ ਤੋਂ ਰਿਟਾਇਰਡ ਡਾਕਟਰ ਕਿਰਨ ਬਾਲਾ ਨੇ ਸੁਸਾਇਟੀ ਵਲੋ ਕੀਤੇ ਜਾ ਰਹੇ ਇਸ ਨੇਕ ਕਾਰਜ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਧੀਆ ਦੀ ਲੋਹੜੀ ਦੇ ਆਯੋਜਨ ਚ ਬੇਟੀਆਂ ਦਾ ਸਤਿਕਾਰ ਕੀਤਾ ਜਾਂਦਾ ਹੈ ਇਹੋ ਜਿਹੇ ਸਮਾਗਮ ਬੇਟੀਆਂ ਦੇ ਸੁਨਹਿਰੇ ਭਵਿਖ ਨੂੰ ਦਰਸਾਉਂਦੇ ਹਨ । ਵਾਈਸ ਪ੍ਰਧਾਨ ਪੰਜਾਬ ਕਿਰਨ ਬਾਲਾ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਸਮਾਜਸੇਵੀ ਸੰਸਥਾਵਾਂ ਨੂੰ ਸਹਿਯੋਗ ਦੇਵੇ ਤਾਂ ਉਹ ਸਮਾਜ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਬਹੁਤ ਵੱਡਾ ਰੋਲ ਅਦਾ ਕਰ ਸਕਦੀਆਂ ਹਨ ।ਬਲਾਕ ਸੰਮਤੀ ਮੈਂਬਰ ਸੁਰਜੀਤ ਕੁਮਾਰ ਨੇ ਅਤੇ ਜਿਲ੍ਹਾ ਪ੍ਰੈਸ ਸਕੱਤਰ ਵਾਸੁਦੇਵ ਪਰਦੇਸੀ ਨੇ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਬੇਟੀਆਂ ਨੂੰ ਅਸ਼ੀਰਵਾਦ ਦਿੱਤਾ । ਜਨਰਲ ਸਕੱਤਰ ਪੰਜਾਬ ਡਾਕਟਰ ਹਰਿਕ੍ਰਿਸ਼ਨ ਬੰਗਾ ਨੇ ਕਿਹਾ ਮਾਪਿਆਂ ਨੂੰ ਬੇਟੀਆਂ ਨੂੰ ਵਿਦੇਸ਼ ਚ ਭੇਜਣ ਦੀ ਬਜਾਏ ਇਥੇ ਹੀ ਤਕਨੀਕੀ ਸਿੱਖਿਆ ਦੇ ਕੇ ਇੱਥੇ ਹੀ ਕਾਮਯਾਬੀ ਲਈ ਸੇਧ ਦੇਣੀ ਚਾਹੀਦੀ ਹੈ । ਉੱਘੇ ਸਮਾਜ ਸੇਵੀ ਅਤੇ ਅਮਾਨੀ ਪੈਲੇਸ ਦੇ ਮਾਲਿਕ ਕੁਲਦੀਪ ਸਿੰਘ ਸਤਨੌਰ ਨੇ ਸੁਸਾਇਟੀ ਵਲੋ ਆਪਣੇ ਪਿੰਡ ਵਿੱਚ ਲੋਹੜੀ ਦੇ ਆਯੋਜਨ ਲਈ ਧੰਨਵਾਦ ਕੀਤਾ ਅਤੇ ਲੋਹੜੀ ਚ ਸ਼ਾਮਿਲ ਹੋਈਆਂ ਬੇਟੀਆਂ ਦੀਆਂ ਮਾਤਾਵਾਂ ਨੂੰ ਲੋਹੜੀ ਆਯੋਜਨ ਦੀ ਸਫਲਤਾ ਵਿਚ ਸਹਿਯੋਗ ਦੇਣ ਲਈ ਵਧਾਈ ਦਿੱਤੀ ਅਤੇ ਅਲਗ ਅਲਗ ਪ੍ਰੈਸ ਮੀਡੀਆ ਤੋ ਆਏ ਹੋਏ ਪਤਰਕਾਰ ਵੀਰਾਂ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



