ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਨੇ ਕੀਤੀ ਗਲੀਆਂ, ਨਾਲੀਆਂ ਦੀ ਸਫਾਈ ਦੀ ਮੰਗ – ਐਡਵੋਕੇਟ ਬੜਪੱਗਾ

ਐਡਵੋਕੇਟ ਬੜਪੱਗਾ

ਗੜ੍ਹਸ਼ੰਕਰ   (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ, ਸ਼ਹਿਰ ਦੀ ਹਦੂਦ ਦੇ ਅੰਦਰ ਚਾਹੇ ਬੰਗਾ ਰੋਡ, ਨੰਗਲ ਰੋਡ ਜਾ ਮੰਡੀ ਏਰੀਆ ਹੋਵੇ ਸਫਾਈ ਦਾ ਪ੍ਰਬੰਧ ਬਹੁਤ ਹੀ ਢਿੱਲਾ ਹੋਣ ਕਰਕੇ ਨਾਲੀਆਂ ਵਿੱਚ ਘਰਾਂ ਦਾ ਗੰਦਾ ਪਾਣੀ ਜਮ੍ਹਾਂ ਰਹਿੰਦਾ ਹੈ। ਜਿਸ ਕਾਰਨ ਮੱਖੀਆਂ ਤੇ ਮੱਛਰ ਬਹੁਤਾਤ ਗਿਣਤੀ ਵਿੱਚ ਭਿੰਨ ਭਿਨਾਉਂਦੇ ਰਹਿੰਦੇ ਹਨ ਅਤੇ ਬਿਮਾਰੀਆਂ ਫੈਲਾ ਰਹੇ ਹਨ। ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਮੁੱਖ ਕਾਨੂੰਨੀ ਸਲਾਹਕਾਰ ਐਡਵੋਕੇਟ ਸੁਰਿੰਦਰ ਪਾਲ ਬੜਪੱਗਾ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਰੱਖੇ। ਉਹਨਾਂ ਕਿਹਾ ਸ਼ਹਿਰ ਦੀ ਹਦੂਦ ਦੇ ਵਿਚ ਸਫਾਈ ਦਾ ਬਹੁਤ ਹੀ ਮਾੜਾ ਹਾਲ ਹੈ। ਬੰਗਾ ਰੋਡ, ਨੰਗਲ ਰੋਡ ਅਤੇ ਮੰਡੀ ਏਰੀਏ ਚ ਬਣੀਆਂ ਨਾਲੀਆਂ ਗੰਦੇ ਪਾਣੀ ਨਾਲ ਹਰ ਵੇਲੇ ਭਰੀਆਂ ਰਹਿੰਦੀਆਂ ਹਨ। ਸ਼ਹਿਰ ਦੇ ਅੰਦਰ ਪੈਂਦੇ ਗੰਦੇ ਨਾਲੇ ਚ ਗੰਦਗੀ ਕਾਰਣ ਹਰ ਵੇਲੇ ਬਦਬੋ ਆਉਂਦੀ ਰਹਿੰਦੀ ਹੈ ਅਤੇ ਮੱਛਰ ਬਹੁਤਾਤ ਗਿਣਤੀ ਵਿਚ ਭਿੰਨ ਭਿਨਾਉਦੇ ਰਹਿੰਦੇ ਹਨ। ਜਿਸ ਨਾਲ ਬਿਮਾਰੀਆਂ ਫੈਲਣ ਦਾ ਖਦਸਾ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਇਸ ਪ੍ਰੈਸ ਨੋਟ ਰਾਹੀਂ ਨਗਰ ਕੌਂਸਲ ਪ੍ਰਸ਼ਾਸਨ ਜਲਦੀ ਤੋਂ ਜਲਦੀ ਸ਼ਹਿਰ ਅੰਦਰ ਬਣੀਆਂ ਨਾਲੀਆਂ ਦੀ ਸਫਾਈ ਕਰਾਈ ਜਾਵੇ ਅਤੇ ਪੂਰੇ ਸ਼ਹਿਰ ਚ ਮੱਛਰਾਂ ਤੋਂ ਬਚਾਅ ਲਈ ਪ੍ਰੋਪਰ ਫੌਗਿੰਗ ਕਰਾਈ  ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸਰਕਾਰੀ ਸਕੂਲਾਂ ‘ਚ 24.94 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
Next articleਵਿਧਾਇਕ ਜਿੰਪਾ ਨੇ ਵਾਰਡ ਨੰਬਰ 20 ‘ਚ ਸ਼ਮਸ਼ਾਨਘਾਟ ਤੇ ਡੰਪਿੰਗ ਗਰਾਊਂਡ ਦੇ ਵਿਕਾਸ ਕਾਰਜ ਦੀ ਕਰਵਾਈ ਸ਼ੁਰੂਆਤ