ਰੁੱਤ ਨਵਿਆਂ ਦੀ ਆਈ ਐ

 ਸੰਜੀਵ ਸਿੰਘ ਸੈਣੀ ਮੋਹਾਲੀ

(ਸਮਾਜ ਵੀਕਲੀ)-ਪੰਜਾਬੀਆਂ ਨੇ ਖੁੱਲ੍ਹੇ ਦਿਲ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ।117 ਵਿੱਚੋਂ 92 ਸੀਟਾਂ ਤੇ ਜਿੱਤ ਹਾਸਲ ਕਰ ਕੇ ਆਮ ਆਦਮੀ ਪਾਰਟੀ ਵੱਡੀ ਪਾਰਟੀ ਬਣ ਕੇ ਉਭਰੀ ਹੈ। ਰਵਾਇਤੀ ਸਿਆਸੀ ਪਾਰਟੀਆਂ ਤੋਂ ਅੱਕੇ ਲੋਕਾਂ ਨੇ ਨਵੀਂ ਪਾਰਟੀ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਮੌਕਾ ਦਿੱਤਾ ਹੈ। ਅਜਿਹੀ ਸੁਨਾਮੀ ਆਈ ਕਿ ਰਵਾਇਤੀ ਪਾਰਟੀਆਂ ਦੇ ਵੱਡੇ ਵੱਡੇ ਰੁੱਖ ਜੜ੍ਹੋਂ ਉਖੜ ਗਏ।ਆਪ ਪਾਰਟੀ ਤੇ ਹੁਣ ਵੱਡੀ ਜ਼ਿੰਮੇਵਾਰੀ ਹੈ। ਦਿਨ ਪ੍ਰਤੀ ਦਿਨ ਪੰਜਾਬ ਖਾਲੀ ਹੋ ਰਿਹਾ ਹੈ। ਤਕਰੀਬਨ ਹਰ ਰੋਜ਼ ਦੋ ਸੌ ਤੋਂ ਢਾਈ ਸੌ ਬੱਚਾ ਵਿਦੇਸ਼ ਜਾ ਰਿਹਾ ਹੈ । ਮਾਂ ਬਾਪ ਕਰਜ਼ਾ ਚੁੱਕ ਕੇ ਬੱਚਿਆਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜ ਰਹੇ ਹਨ।ਸੂਬੇ ਅੰਦਰ ਬੇਰੁਜ਼ਗਾਰੀ ਬਹੁਤ ਵੱਡਾ ਮਸਲਾ ਹੈ। ਪੜਿਆ-ਲਿਖਿਆ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ। ਸਰਕਾਰੀ ਦਫ਼ਤਰਾਂ ਤਹਿਸੀਲਾਂ ਵਿੱਚ ਭ੍ਰਿਸ਼ਟਾਚਾਰ ਦਾ ਬਹੁਤ ਬੋਲਬਾਲਾ ਹੈ । ਅਕਸਰ ਦੇਖਿਆ ਜਾਂਦਾ ਹੈ ਕਿ ਸਰਕਾਰੀ ਦਫ਼ਤਰਾਂ ਵਿਚ ਅਧਿਕਾਰੀ ਸਮੇਂ ਸਿਰ ਨਹੀਂ ਪੁਜਦੇ। ਸਰਕਾਰੀ ਦਫ਼ਤਰਾਂ ਵਿਚ ਕੰਮ ਕਰਾਉਣ ਲਈ ਲੋਕਾਂ ਨੂੰ ਬਹੁਤ ਜ਼ਿਆਦਾ ਜੁੱਤੀਆਂ ਘਸਾਣੀਆਂ ਪੈਂਦੀਆਂ ਹਨ। ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਅਧਿਕਾਰੀ ਲੋਕਾਂ ਨੂੰ ਦਫ਼ਤਰਾਂ ਦੇ ਬਹੁਤ ਵਾਰ ਚੱਕਰ ਲਗਵਾਉਂਦੇ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕਾਂ ਦੀ ਖੱਜਲਖੁਆਰੀ ਸਾਰਾ ਦਿਨ ਦਫ਼ਤਰਾਂ ਵਿੱਚ ਆਮ ਦੇਖੀ ਜਾਂਦੀ ਹੈ। ਆਵਾਰਾ ਪਸ਼ੂਆਂ ਨੇ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਕੀਤਾ ਹੋਇਆ ਹੈ। ਸ਼ਹਿਰਾਂ ਵਿਚ ਇਹ ਪਸ਼ੂ ਕਈ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਹਨ। ਭਿਆਨਕ ਸੜਕ ਹਾਦਸਿਆਂ ਕਾਰਨ ਬੇਕਸੂਰ ਲੋਕਾਂ ਦੀ ਜਾਨ ਚਲੀ ਜਾਂਦੀ ਹੈ।ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਕੋਈ ਦਿਨ ਅਜਿਹਾ ਹੋਣਾ ਜਦੋਂ ਕੋਈ ਮਾਂ ਦਾ ਪੁੱਤ ਚਿੱਟੇ ਦੀ ਭੇਟ ਨਾ ਚੜ੍ਹਿਆ ਹੋਵੇ। ਹੁਣ ਤਾਂ ਕੁੜੀਆਂ ਵੀ ਚਿੱਟੇ ਦੀ ਆਦੀ ਹੋ ਚੁੱਕੀਆਂ ਹਨ। ਨਸ਼ਾ ਘੁਣ ਵਾਂਗ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਰਿਹਾ ਹੈ। ਪਿੱਛੇ ਜਿਹੇ ਹਲਕਾ ਖਡੂਰ ਸਾਹਿਬ ਵਿਖੇ ਇਕ ਔਰਤ ਦੀ ਚਿੱਟਾ ਵੇਚਦੇ ਦੀ ਵੀਡੀਓ ਵਾਇਰਲ ਹੋਈ। ਹੋਰ ਤਾਂ ਹੋਰ ਨਸ਼ੇੜੀ ਨਸ਼ੇ ਦੀ ਭਰਪਾਈ ਲਈ ਮਾਂ ਬਾਪ ਨੂੰ ਵੀ ਮਾਰ ਰਹੇ ਹਨ। ਪਿੱਛੇ ਜਿਹੇ ਖਬਰ ਪੜ੍ਹਨ ਨੂੰ ਮਿਲੀ ਕਿ ਇੱਕ ਨਸ਼ੇੜੀ ਨੌਜਵਾਨ ਨੇ ਨਸ਼ੇ ਦੀ ਖ਼ਾਤਰ ਆਪਣੇ ਘਰ ਦਾ ਸਮਾਨ ਤੱਕ ਵੇਚ ਦਿੱਤਾ।ਹਾਲਾਂਕਿ ਜਦੋਂ ਮਾਨਯੋਗ ਭਗਵੰਤ ਮਾਨ ਜੀ ਪਿੰਡਾਂ ‘ਚ ਜਾਂਦੇ ਸਨ ਤਾਂ ਮਾਵਾਂ ਭਗਵੰਤ ਮਾਨ ਕੋਲ ਆਪਣੇ ਦੁਖੜੇ ਰੋਂਦੀਆਂ ਸਨ, ਤੇ ਕਹਿੰਦੀਆਂ ਸਨ ਪੁੱਤ ਜਵਾਨੀ ਨੂੰ ਬਚਾ ਲੈ। ਕਿਸਾਨ ਹਰ ਰੋਜ਼ ਖੁਦਕੁਸ਼ੀ ਕਰ ਰਿਹਾ ਹੈਂ। ਕਰਜ਼ੇ ਦੀ ਪੰਡ ਬਹੁਤ ਭਾਰੀ ਹੈ। ਜਦੋਂ ਸਮੇਂ ਸਿਰ ਕਰਜ਼ਾ ਨਹੀਂ ਉਤਰਦਾ ਫਿਰ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ। ਹਸਪਤਾਲਾਂ ‘ਚ ਬਹੁਤ ਬੁਰਾ ਹਾਲ ਹੈ । ਹਸਪਤਾਲਾਂ ਵਿਚ ਡਾਕਟਰ ਸਮੇਂ ਸਿਰ ਨਹੀਂ ਪੁੱਜਦੇ।ਮੈਡੀਕਲ ਸਟਾਫ਼ ਅਤੇ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਆਮ ਜਨਤਾ ਦੇ ਟੈਕਸਾਂ ਦਾ ਬੋਝ ਘੱਟ ਹੋਣਾ ਚਾਹੀਦਾ ਹੈ। ਅਵਾਰਾ ਕੁੱਤਿਆਂ ਦੀ ਸਮੱਸਿਆ ਬਹੁਤ ਜ਼ਿਆਦਾ ਗੰਭੀਰ ਮਸਲਾ ਹੈ । ਲੋਕਾਂ ਦਾ ਜਿਉਣਾ ਦੁੱਭਰ ਹੋ ਚੁੱਕਿਆ ਹੈ। ਝੁੰਡ ਬਣਾ ਕੇ ਇਹ ਅਵਾਰਾ ਕੁੱਤੇ ਲੋਕਾਂ ਤੇ ਹਮਲਾ ਕਰ ਦਿੰਦੇ ਹਨ। ਪਿੱਛੇ ਜਿਹੇ ਖੰਨਾ ਸ਼ਹਿਰ ਦੇ ਕਿਸੇ ਪਿੰਡ ਵਿਚ ਛੋਟੇ ਜਿਹੇ ਬੱਚੇ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਖਾ ਲਿਆ। ਲੋਕਾਂ ਨੂੰ ਸੈਰ ਕਰਨ ਲਈ ਪਾਰਕਾਂ ਵਿਚ ਹੀ ਇਨ੍ਹਾਂ ਆਵਾਰਾ ਕੁੱਤਿਆਂ ਨਾਲ ਮੁਕਾਬਲਾ ਕਰਨਾ ਪੈਂਦਾ ਹੈ। ਕਈ ਹਲਕਿਆਂ ਵਿਚ ਨਜਾਇਜ਼ ਮਾਇਨਿੰਗ ਦਾ ਬਹੁਤ ਵੱਡਾ ਮਸਲਾ ਹੈ। ਮਾਈਨਿੰਗ ਮਾਫ਼ੀਆ ਨੂੰ ਖਤਮ ਕਰਨਾ ਚਾਹੀਦਾ ਹੈ।ਹੋਰ ਵੀ ਬਹੁਤ ਸਮੱਸਿਆਵਾਂ ਹਨ। ਉਮੀਂਦ ਰੱਖਦੇ ਹਾਂ ਕਿ ਆਪ ਪਾਰਟੀ ਲੋਕਾਂ ਦੀ ਆਸਾਂ ਤੇ ਖ਼ਰਾ ਉਤਰੇਗੀ।

ਸੰਣੀਜੀਵ ਸਿੰਘ ਸੈ, ਮੋਹਾਲੀ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੋਲੀ ਦਾ ਤਿਉਹਾਰ ਹੈ ਆਇਆ,
Next articleਪੈਸਾ