ਹੋਲੀ ਦਾ ਤਿਉਹਾਰ ਹੈ ਆਇਆ,

ਅਰਸ਼ਪ੍ਰੀਤ ਕੌਰ ਸਰੋਆ

(ਸਮਾਜ ਵੀਕਲੀ)

ਰੰਗ ਬਿਰੰਗਿਆਂ ਰੰਗਾਂ ਨਾਲ।
ਸਾਰੇ ਰਲ ਮਿਲ ਪਏ ਮਨਾਉਂਦੇ,
ਵੱਖੋ ਵੱਖਰਿਆਂ ਢੰਗਾਂ ਨਾਲ।

ਚਲ ਆਪਾਂ ਵੀ ਰਲ ਮਿਲ ਮਨਾਈਏ,
ਅਦਬ, ਇੱਜ਼ਤ ਤੇ ਸੰਗਾਂ ਨਾਲ।
ਕਈ ਨਵੇਂ ਰਾਹਾਂ ਵਿਚ ਰੰਗ ਨੇ ਭਰਨੇ,
ਮੈਂ ਤਾਂਹੀਓਂ ਸਾਥ ਤੇਰਾ ਮੰਗਾਂ ਨਾਲ।

ਸਾਨੂੰ ਬਾਹਰੀ ਰੰਗ ਤਾਂ ਬਹੁਤੇ ਲੱਗੇ,
ਹੁਣ ਹਰੀ ਦਾ ਰੰਗ ਵੀ ਲਾਉਣਾ ਏ।
ਖਿੜੇ ਲਾਲ ਗੁਲਾਬੀ ਰੰਗਾਂ ਵਾਂਗੂੰ,
ਅਸਾਂ ਮਨ ਮੰਦਰ ਵੀ ਸਜਾਉਣਾ ਏ।

ਇਹ ਰੰਗ ਹੋਲੀ ਦੇ ਕੱਚੇ ਸੱਜਣਾਂ ,
ਜੋ ਚਾਰ ਦਿਨਾਂ ਵਿੱਚ ਲਹਿੰਦੇ ਨੇਂ।
ਰੰਗ ਇਸ਼ਕ ਹਕੀਕੀ ਦੇ ਪੱਕੇ ਸੱਜਣਾਂ,
“ਅਰਸ਼” ਜੋ ਯੁੱਗਾਂ ਤੀਕਰ ਰਹਿੰਦੇ ਨੇਂ।

ਅਰਸ਼ਪ੍ਰੀਤ ਕੌਰ ਸਰੋਆ
ਜਲਾਲਾਬਾਦ ਪੂਰਬੀ
ਮੋਗਾ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੋਲੀ ਦੇ ਰੰਗ
Next articleਰੁੱਤ ਨਵਿਆਂ ਦੀ ਆਈ ਐ