(ਸਮਾਜ ਵੀਕਲੀ)
ਕਾਸ਼! ਕਿਤੇ ਮੈਂ ਪੜ੍ਹ-ਪੁੜ੍ਹ ਜਾਂਦਾ ?
ਨੌਕਰੀ ਕੋਈ ਖੜ-ਖੁੜ ਜਾਂਦਾ ?
ਜਾਂ ਕਰ ਲੈਂਦਾ ਕੋਈ ਵਪਾਰ ?
ਜੋੜ ਲੈਂਦਾ ਜੇ ਛਿੱਲੜ ਚਾਰ ?
ਕਾਸ਼! ਵਤੀਰਾ ਹੀ ਸਹੀ ਹੁੰਦਾ ?
ਘੱਟੋ-ਘੱਟ ਅਪਣਿਆਂ ਲਈ ਹੁੰਦਾ ?
ਕਸਰਤ ਜੇ ਬਣ ਜਾਂਦੀ ਆਦਤ ?
ਤੇ ਮਨ-ਮੰਦਿਰ ਵਾਲ਼ੀ ਇਬਾਦਤ ?
ਤਨ-ਮਨ-ਧਨ ਭਰਭੂਰ ਸੀ ਹੋਣੇ!
ਦੁੱਖ-ਦਲਿੱਦਰ ਦੂਰ ਸੀ ਹੋਣੇ!
ਪਰ ਸੋਚਣ ਨਾਲ ਆਹ ਨਈ ਬਣਦਾ।
‘ਗੱਲਾ ਨਾਲ ਕੜਾਹ ਨਈ ਬਣਦਾ’।
ਬਣਾਉਂਦੇ ਸੁਪਨਿਆਂ ਨੂੰ ਅਸਲੀਅਤ।
ਮਿਹਨਤ, ਲਗਨ, ਨੀਤ ਤੇ ਨੀਅਤ।
ਕਿਸਮਤ, ਭਾਗ, ਨਸੀਬ ਦਾ ਰੋਣਾ।
‘ਇੱਧਰੋਂ ਪੁੱਟਣਾ ਉੱਧਰ ਲਾਉਣਾ’।
ਕਾਸ਼! ਪਹਿਲਾਂ ਇਹ ਸਮਝ ਆ ਜਾਂਦੀ ?
ਖਾਨੇ ਦੇ ਵਿੱਚ ਰਮਜ਼ ਆ ਜਾਂਦੀ ?
ਜਦ ਨੂੰ ਰੋਮੀ ਪਾਇਆ ਭੇਤ।
ਤਦ ਨੂੰ ‘ਚਿੜੀਆ ਚੁਗ ਗਈ ਖੇਤ’।
ਖਾਲੀ ਪਏ ਘੜਾਮੇਂ ਗੱਲੇ।
ਰਹਿ ਗਏ ਜੇ ਤੇ ਕਾਸ਼! ਹੀ ਪੱਲੇ।
ਰਹਿ ਗਏ ਜੇ ਤੇ ਕਾਸ਼! ਹੀ ਪੱਲੇ।
ਰੋਮੀ ਘੜਾਮੇਂ ਵਾਲ਼ਾ।
98552-81105
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly