****ਮੇਰਾ ਜੀਅ ਕਰਦਾ ਮੈਂ ਰੁੱਖ ਬਣ ਜਾਵਾਂ ****

ਅਸਲੇਸ਼ ਕੁਮਾਰ ਪੁਲਿਸ ਅਫਸਰ ਨਿਊਜ਼ੀਲੈਂਡ
  (ਸਮਾਜ ਵੀਕਲੀ) 
ਆਪੇ    ਤੋਂ    ਮੈਂ  ਜ਼ਰਾ     ਨਾ   ਹਿੱਲਾਂ
ਨਾ     ਚੱਲਾਂ    ਤੇ    ਨਾ    ਮੈਂ    ਬੋਲਾਂ
ਨਾ ਮੇਰੇ  ਮਨ  ਵਿੱਚ  ਵੈਰ  ਕੋਈ  ਹੋਵੇ
ਤੇ     ਨਾ    ਹੀ     ਖੁਸ਼ੀਆਂ     ਗਾਵਾਂ
ਮੇਰਾ ਜੀਅ ਕਰਦਾ ਮੈਂ ਰੁੱਖ ਬਣ ਜਾਵਾਂ
ਹਰ    ਕੋਈ     ਬੈਠੇ     ਮੇਰੀ     ਛਾਵੇਂ
ਮੈਂ   ਸਭ   ਨੂੰ    ਹੀ   ਪੌਣ      ਝੁਲਾਵਾਂ
ਨਾ  ਮੈਂ  ਦੇਖਾਂ  ਤੇ  ਨਾ  ਹੀ    ਮੈਂ   ਸੋਚਾਂ
ਹਰ  ਪੰਛੀ ਦਾ  ਮੈਂ  ਘਰ    ਬਣ  ਜਾਵਾਂ
ਮੇਰਾ  ਜੀਅ ਕਰਦਾ ਮੈਂ ਰੁੱਖ ਬਣ ਜਾਵਾਂ
ਫੁੱਲ   ਤੇ  ਫ਼ਲ   ਸਭ   ਨੂੰ   ਵੰਡ   ਪਾਵਾਂ
ਨ੍ਹੇਰੀ –  ਝੱਖੜ     ਮੈਂ    ਹੱਸ     ਹੰਢਾਵਾਂ
ਨਾ ਜਾਤ ਦੇਖਾਂ ਨਾ ਹੀ ਮੈਂ ਧਰਮ ਪਛਾਣਾ
ਸਭ  ਨੂੰ   ਆਪਣਾ    ਜਾਣ    ਚਿਤਾਵਾਂ
ਮੇਰਾ  ਜੀ  ਕਰਦਾ  ਮੈਂ  ਰੁੱਖ  ਬਣ ਜਾਵਾਂ
ਬੁੱਧ ਮਿਲੇ ਤਾਂ  ਪਿੱਪਲ  ਜਿਹਾ  ਬਣ  ਜਾਂ
ਹੀਰ   ਰਾਂਝੇ    ਲਈ   ਜੰਡ   ਹੋ    ਜਾਵਾਂ
ਨਾ  ਮੈਂ  ਗਿਆਨੀ  ਤੇ  ਨਾ  ਮੈਂ  ਆਸ਼ਿਕ
‘ਆਸ਼ੂ ‘ ਬੱਸ  ਆਪਣਾ  ਫ਼ਰਜ਼  ਨਿਭਾਵਾਂ
ਮੇਰਾ ਜੀਅ ਕਰਦਾ ਮੈਂ ਰੁੱਖ ਬਣ  ਜਾਵਾਂ
ਅਸਲੇਸ਼ ਕੁਮਾਰ ਪੁਲਿਸ ਅਫਸਰ ਨਿਊਜ਼ੀਲੈਂਡ
Previous articleਵਿਆਹਾਂ ਵਿੱਚ ਹੁੰਦੇ ਖਰਚਿਆ ਨੂੰ ਘਟਾਓ, ਪੰਜਾਬ ਨੂੰ ਖੁਸ਼ਹਾਲ ਬਣਾਓ
Next articleਗੁਰਨਾਮ ਬਾਵਾ ਦੇ ਨਾਵਲ ਜ਼ਿੰਦਗੀ ਰਹੀ ਤਾਂ ਫਿਰ ਮਿਲਾਂਗੇ ਉੱਤੇ ਗੋਸ਼ਟੀ,ਵਿਚਾਰ ਚਰਚਾ ਅਤੇ ਕਵੀ ਦਰਬਾਰ