ਕਾਸ਼ 

   ਹਰੀਸ਼ ਪਟਿਆਲਵੀ
         (ਸਮਾਜ ਵੀਕਲੀ)
ਕਾਸ਼ ਕਿਤੇ ਇਹ ਰਾਤ ਨਾ ਹੁੰਦੀ
ਫਿਰ ਚਾਨਣ  ਪ੍ਰਭਾਤ ਨਾ ਹੁੰਦੀ
ਹਰ ਵੇਲੇ ਦਿਨ ਚੜਿਆ ਹੁੰਦਾ
ਛੁੱਟੀ ਕੋਈ ਕਮਜ਼ਾਤ ਨਾ ਹੁੰਦੀ
ਭੁੱਖ ਨਾ ਹੁੰਦੀ ਪਿਆਸ ਨਾ ਹੁੰਦੀ
ਢਿੱਡ ਵਾਲੀ ਗੱਲ ਬਾਤ ਨਾ ਹੁੰਦੀ
 ਨੋਟ ਵੀ   ਚੋਗੁਣੇ    ਕੱਠੇ  ਹੁੰਦੇ
ਸ਼ਾਹ ਨੂੰ ਕੋਈ ਵੀ ਮਾਤ ਨਾ ਹੁੰਦੀ
ਨੀਂਦ ਕੀ ਸ਼ੈ ਆ ਪਤਾ ਨਾ ਹੁੰਦਾ
ਅਰਾਮ ਦੀ ਕੋਈ ਔਕਾਤ ਨਾ ਹੁੰਦੀ
ਕਿਸੇ ਬਲਬ ਦੀ ਖੋਜ ਨਾ ਹੁੰਦੀ
ਰੌਸ਼ਨੀਆਂ ਦੀ ਸੌਗਾਤ ਨਾ ਹੁੰਦੀ
ਜੱਗ ਦੀ ਅਬਾਦੀ ਘੱਟ ਹੋਣੀ ਸੀ
ਬਹੁਤੀ ਕੋਈ ਕਰਾਮਾਤ ਨਾ ਹੁੰਦੀ
ਚੋਰ ਯਾਰ ਘੱਟ ਸਾਧ ਹੋਣੇ ਸੀ
ਸ਼ਾਇਰਾਂ ਦੀ ਬਹੁਤਾਤ ਨਾ ਹੁੰਦੀ
ਚੰਨ ਦੀਆਂ ਸਿਫਤਾਂ ਕੌਣ ਕਰੇਂਦਾ
ਤਾਰਿਆਂ ਦੀ ਵੀ  ਝਾਤ ਨਾ ਹੁੰਦੀ
ਹਰੀਸ਼ ਰਾਤਾਂ ਨੂੰ ਸ਼ੇਅਰ ਨਾ ਲਿਖਦਾ
ਨਾ ਕੋਈ ਦਾਦ ਤੇ ਦਾਤ ਨਾ ਹੁੰਦੀ
ਕਾਸ਼ ਕਿਤੇ ਇਹ ਰਾਤ ਨਾ ਹੁੰਦੀ
ਫਿਰ ਚਾਨਣ  ਪ੍ਰਭਾਤ ਨਾ ਹੁੰਦੀ
ਹਰੀਸ਼ ਪਟਿਆਲਵੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ / ਮੁਹੱਬਤ
Next article‘ਕਲਮਾਂ ਦੀ ਸਾਂਝ ਸਾਹਿਤ ਸਭਾ ਟੋਰਾਂਟੋ’ ਵੱਲੋਂ ਸਤਿਗੁਰੂ ਰਾਮ ਸਿੰਘ ਜੀ ਦੇ ਜੀਵਨ ਅਤੇ ਕੂਕਾ ਲਹਿਰ ‘ਤੇ ਕਰਵਾਇਆ ਗਿਆ ਸੈਮੀਨਾਰ