ਮੈਂ ਜਿਸਨੂੰ ਯਾਦ ਕਰਦਾ…

(ਸਮਾਜ ਵੀਕਲੀ)
1. ਸ਼ਬਦਾਂ ਤੋਂ ਬਿਨਾਂ ਵੀ ਕੁਝ ਕਹਾਣੀਆਂ ਹੁੰਦੀਆਂ ਨੇ
‘ ਧਰਮਾਣੀ ‘ ਬਹੁਤ ਕੁਝ ਹੈ ਇਸ ਦੁਨੀਆਂ ਵਿੱਚ ;

ਕਿਉਂਕਿ ਕੁਝ ਕਹਾਣੀਆਂ ਪੁਰਾਣੀਆਂ ਹੀ ਨਹੀਂ

ਬਹੁਤ ਪੁਰਾਣੀਆਂ ਹੁੰਦੀਆਂ ਨੇ…

2. ਕਿਸੇ ਦੀ ਕਾਮਯਾਬੀ ‘ਤੇ ਨੱਚਣਾ
ਕਿਸੇ ਦੀ ਖੁਸ਼ੀ ਵਿੱਚ ਹੱਸਣਾ
” ਧਰਮਾਣੀ ” ਸਭ ਲਈ ਸੌਖਾ ਨਹੀਂ ਹੁੰਦਾ
ਕਿਸੇ ਦੇ ਦਿਲ ਵਿੱਚ ਵੱਸਣਾ…
3. ਚੰਗੇ ਕੰਮ ਹਮੇਸ਼ਾ ਕਰੋ
 ਨਾ ਦੁਖਾਓ ਕਿਸੇ ਦਾ ਦਿਲ
ਪਾਣੀ – ਬਿਜਲੀ ਦੀ ਬੱਚਤ ਕਰੋ
 ਭਾਵੇਂ ਕਦੇ ਨਾ ਆਵੇ ਬਿੱਲ…
4. ਭਾਵੇਂ ਹੱਸਦਾ ਵੀ ਰਿਹਾ
 ਤੇ ਉਹ ਮੁਸਕੁਰਾਉਂਦਾ ਵੀ ਰਿਹਾ
 ਪਰ ਹਰ ਵੇਲੇ ਦਿਲ ਮੇਰਾ
 ਉਹ ਦੁਖਾਉਂਦਾ ਵੀ ਰਿਹਾ …
5. ਚੜ੍ਹੀ ਸੀ ਉਸਨੂੰ ਖੁਮਾਰੀ
ਮੈਨੂੰ ਥੱਲੇ ਲਗਾਉਣ ਦੀ
ਹਰ ਵੇਲ਼ੇ ਘਾੜਤ ਘੜਦਾ
ਬੱਸ ਮੈਨੂੰ ਨੀਚਾ ਦਿਖਾਉਣ ਦੀ…
6. ਮੈਂ ਤੁਰਦਾ ਰਿਹਾ
ਰਾਹ ਬਣਦੇ ਗਏ
ਕੁਝ ਆਪਣੇ ਹੀ
ਮੇਰੇ ਨਾਲ਼ ਸੜਦੇ ਰਹੇ…
7. ਸਮੱਸਿਆ ਜਰੂਰ ਸਾਂਝੀ ਕਰਿਆ ਕਰੋ
ਭਾਵੇਂ ਹੋਵੇ ਕੋਈ ,
ਦੂਜਿਆਂ ਦਾ ਭਲਾ ਜੋ ਕਰਦਾ
ਸੁਖੀ ਰਹਿੰਦਾ ਉਹੀ…
8. ਜਦੋਂ ਸਮਾਂ ਹੱਥ ‘ਚੋਂ ਨਿਕਲ ਗਿਆ
ਫਿਰ ਤੂੰ ਬੁਲਾਉਂਦਾ ਰਿਹਾ ਮੈਨੂੰ
ਮੇਰੇ ਨਾਲ਼ ਕੀ ਕੁਝ ਬੀਤੀ ?
ਨਹੀਂ ਪਤਾ ਇਸ ਬਾਰੇ ਤੈਨੂੰ …
9. ਇੱਕ ਪ੍ਰੋਜੈਕਟ ਅਜੇ ਸਾਡਾ ਮੁੱਕਿਆ ਨਹੀਂ
ਫਿਰ ਕੋਈ ਹੋਰ ਪ੍ਰੋਜੈਕਟ ਚਲਾਵਾਂਗੇ
ਪ੍ਰੋਜੈਕਟਾਂ ਸਹਾਰੇ ਹੀ ਮਿੱਤਰਾ
ਹੁਣ ਅਸੀਂ ਆਪਣੀ ਜ਼ਿੰਦਗੀ ਲੰਘਾਵਾਂਗੇ…
10. ਮੈਂ ਜਿਸ ਨੂੰ ਯਾਦ ਕਰਦਾ
ਜਿਸ ਦੇ ਸਦਕਾ ਮੈਂ ਹੱਸਦਾ
ਤੇ ਜਿਸਨੂੰ ਪਿਆਰ ਕਰਦਾ
ਕਿਸ – ਕਿਸ ਨੂੰ ਦੱਸੀਏ ?
ਉਹ ਤਾਂ ਮਨ ਮੇਰੇ ‘ਚ ਵੱਸਦਾ…
11. ਤੂੰ ਚੰਗੇ ਕੰਮ ਕਰ ਬੰਦਿਆ
ਤੇਰਾ ਹਿਸਾਬ ਉਸਦੀ ਦਰਗਾਹ ਵਿੱਚ ਹੋਣਾ
ਬੁਰੇ ਕੰਮਾਂ ਵਿੱਚ ਪੈ ਕੇ
 ਪੈਣਾ ਇੱਕ ਦਿਨ ਤੈਨੂੰ ਰੋਣਾ…
12. ਨਫ਼ਰਤਾਂ ਦਾ ਬਾਜ਼ਾਰ ਹੈ
ਅਸੀਂ ਮੁਹੱਬਤਾਂ ਲੱਭਦੇ ਥੱਕ ਗਏ
ਨਫ਼ਰਤਾਂ ਹੀ ਨਫ਼ਰਤਾਂ ਦੇਖ ਕੇ
ਅਸੀਂ ਬਹੁਤ ਜ਼ਿਆਦਾ ਅੱਕ ਗਏ…
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 
ਸ਼੍ਰੀ ਅਨੰਦਪੁਰ ਸਾਹਿਬ 
( ਸਾਹਿਤ ਵਿੱਚ ਕੀਤੇ ਵਿਸ਼ੇਸ਼ ਕਾਰਜਾਂ ਦੇ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ਼ ਹੈ )
9478561356
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪ੍ਰਭ ਆਸਰਾ ਨੇ ਸੰਭਾਲ਼ਿਆ, ਹਨੇਰੀ ਰਾਤ ਵਿੱਚ ਨਾਲ਼ੇ ‘ਤੇ ਪਿਆ ਲਾਵਾਰਸ ਮਾਸੂਮ
Next articleਪ੍ਰਿੰਸੀਪਲ ਸੁਖਵਿੰਦਰਜੀਤ ਸਿੰਘ ਜੀ ਦੀ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ