(ਸਮਾਜ ਵੀਕਲੀ)
ਵਿੱਚ ਲਾਵਾਂ ਗੁਲਹਾਰ ਨੀ ਮਾਏ
ਸੀਤ ਹਵਾ ਮੈਨੂੰ ਖਹਿ ਕੇ ਲੰਘਦੀ
ਦਿੰਦੀ ਸੀਨਾ ਠਾਰ ਨੀ ਮਾਏ
ਇੱਕ ਲਾਵਾਂ ਗੁਲਮੋਹਰ ਦਾ ਬੂਟਾ
ਇੱਕ ਲਾਵਾਂ ਚਿਤਕਾਰ ਨੀ ਮਾਏ
ਮੋਤੀਆਂ ਵਾਂਗੂ ਚਿਣ ਚਿਣ ਗੁੰਦਾ
ਮੈ ਗੇਂਦੇ ਦੇ ਹਾਰ ਨੀ ਮਾਏ
ਚਿੱਟੇ ਲਾਲ ਗੁਲਾਬੀ ਰੰਗ ਦੇ
ਕੰਡੇ ਕਰਨ ਸਿੰਗਾਰ ਨੀ ਮਾਏ
ਰੂਹ ਖਿੜ ਜਾਂਦੀ ਦੇਖ ਗੁਲਾਬਾਂ
ਛਿੜਦੀ ਸੀਨੇਂ ਤਾਰ ਨੀ ਮਾਏ
ਭਾਂਤ ਭਾਂਤ ਦੀਆਂ ਵੇਲਾਂ ਲਾਵਾਂ
ਦੇਵਾਂ ਚਾੜ੍ਹ ਦੀਵਾਰ ਨੀ ਮਾਏ
ਦੁਪਹਿਰ ਖਿੜੀ ਦੇ ਫੁੱਲਾਂ ਵਰਗੀ
ਹੈਨੀ ਕੋਈ ਗੁਲਜ਼ਾਰ ਨੀ ਮਾਏ
ਰਾਤ ਦੀ ਰਾਣੀ ਮਹਿਕਾਂ ਵੰਡੇ
ਸ਼ਾਮ ਨੂੰ ਖਿੜਦੇ ਸਾਰ ਨੀ ਮਾਏ
ਮੈਂ ਤਿੱਤਲੀ ਬਣ ਉੱਡਦੀ ਫਿਰਦੀ
ਉੱਡਦੀ ਖੰਬ ਖਿਲਾਰ ਨੀ ਮਾਏ
ਰੰਗਲੀ ਰੁੱਤ ਨਾਲ ਧਰਤੀ ਨਿਖਰੀ
ਕੁਦਰਤ ਹੋਈ ਸ਼ਾਹਕਾਰ ਨੀ ਮਾਏ
ਬਾਗੋ ਬਾਗ ਹੋਈ ਤੱਕ ਫੁਲਵਾੜੀ
ਹਾਜੀਪੁਰ ਖਿੜ ਗਈ ਬਹਾਰ ਨੀ ਮਾਏ!!
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly