(ਸਮਾਜ ਵੀਕਲੀ)
ਦਰਸ਼ਨ ਕਰਾਂ ਗੁਰੂ ਦੇ
ਵਿੱਚ ਪੁਰੀ ਅਨੰਦ
ਹੋਲਾ ਹੋਲਾ ਕਰਦਿਆਂ
..ਯਕ.. ਮਾਰਿਆ ਨਾਲ ਕੰਧ
ਵੱਜਿਆਂ ਖੰਜਰ ਵਿੱਚ ਛਾਤੀ
ਮੇਰਾ ਅਸਲੋ ਸੁੱਕਿਆ ਸੰਗ
ਮੇਰਾ ਨੀਲੇ ਬਾਣੇ ‘ਚੋਂ ਡੁਲਿਆ
ਡੁਲਿਆ ਲਾਲ ਰੰਗ
ਰੰਗ ਨਹੀ.. ਲਾਲ ਰੱਤ ਸੀ
ਸਰੀਰ ਹੋ ਗਿਆ… ਬਦਰੰਗ
ਤਮਾਸ਼ਾ ਮੇਰਾ ਬਣ ਗਿਆ
ਵਿੱਚ ਭੀੜ ਨਿਸੰਗ
ਕੌੌਮ ਮੇੇਰੀ ਦੇ ਹੱਥ ਦੇ
ਦੇ ਇਤਫਾਕ ਦੀ ਤੰਦ
ਗੁਰੂ ਮੇਰਿਆ ਬਖਸ਼ ਦੇ
ਤੂੰ ਬੜਾ ਬਖਛੰਦ
ਤੂੰ ਸੱਭ ਨੂੰ ਬਖਸ਼ ਦੇ
ਤੂੰ ਬੜਾ ਬਖਛੰਦ
ਸ. ਦਲਵਿੰਦਰ ਸਿੰਘ ਘੁੰਮਣ