ਭਾਰਤ ਦਾ ਪਰਵਾਸੀ ਭਾਈਚਾਰਾ ਦੁਨੀਆ ਵਿੱਚ ਸਭ ਤੋਂ ਵੱਡਾ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ) :ਪਰਵਾਸੀ ਭਾਰਤੀ ਭਾਈਚਾਰਾ ਦੁਨੀਆ ਦੇ ਕੋਨੇ-ਕੋਨੇ ਵਿਚ ਫੈਲਿਆ ਹੋਇਆ ਹੈ ਤੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਇਹ ਵਤਨ ਤੋਂ ਬਾਹਰ ਵਿਦੇਸ਼ੀ ਮੁਲਕਾਂ ਵਿਚ ਰਹਿ ਰਿਹਾ ਦੁਨੀਆ ਦਾ ਸਭ ਤੋਂ ਵੱਡਾ ਭਾਈਚਾਰਾ ਹੈ। ਕਰੀਬ 1.8 ਕਰੋੜ ਭਾਰਤੀ ਬਾਹਰਲੇ ਮੁਲਕਾਂ ਵਿਚ ਵਸੇ ਹੋਏ ਹਨ।

ਜ਼ਿਆਦਾਤਰ ਪਰਵਾਸੀ ਭਾਰਤੀ ਯੂਏਈ, ਅਮਰੀਕਾ ਤੇ ਸਾਊਦੀ ਅਰਬ ਵਿਚ ਹਨ। ਸੰਯੁਕਤ ਰਾਸ਼ਟਰ ਮੁਤਾਬਕ ਪਰਵਾਸੀ ਭਾਰਤੀ ਸਾਰੇ ਮਹਾਦੀਪਾਂ ਤੇ ਖੇਤਰਾਂ ਵਿਚ ਮੌਜੂਦ ਹਨ। ਖਾੜੀ ਮੁਲਕਾਂ ਤੋਂ ਲੈ ਕੇ ਉੱਤਰੀ ਅਮਰੀਕਾ, ਆਸਟਰੇਲੀਆ ਤੋਂ ਯੂਕੇ ਤੱਕ ਪ੍ਰਵਾਸੀ ਭਾਰਤੀ ਵਸੇ ਹੋਏ ਹਨ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਭਾਈਚਾਰਾ ਉੱਦਮੀ ਬਿਰਤੀ ਵਾਲਾ ਤੇ ਗਤੀਸ਼ੀਲ ਹੈ। ਭਾਰਤ ਤੋਂ ਇਲਾਵਾ ਮੈਕਸਿਕੋ ਅਤੇ ਰੂਸ ਦੇ ਕਰੋੜ-ਕਰੋੜ ਤੋਂ ਵੱਧ, ਚੀਨ ਦੇ ਇਕ ਕਰੋੜ ਤੇ ਸੀਰੀਆ ਦੇ 80 ਲੱਖ ਲੋਕ ਪਰਵਾਸ ਕਰ ਕੇ ਬਾਹਰਲੇ ਮੁਲਕਾਂ ਵਿਚ ਵਸ ਗਏ ਹਨ।

Previous articleਵਟਸਐਪ ਵੱਲੋਂ ਨਵੀਂ ਨਿੱਜਤਾ ਨੀਤੀ ’ਤੇ ਤਿੰਨ ਮਹੀਨਿਆਂ ਤੱਕ ਰੋਕ
Next articleਅਮਰੀਕਾ ਨੇ ਲਸ਼ਕਰ-ਏ-ਤੋਇਬਾ ਨੂੰ ਅਤਿਵਾਦੀਆਂ ਸੂਚੀ ’ਚ ਬਰਕਰਾਰ ਰੱਖਿਆ