(ਸਮਾਜ ਵੀਕਲੀ)
ਜਿਸ ਹਿਸਾਬ ਨਾਲ ਪੰਜਾਬ ਦੇ ਸਿਰ ਤੇ ਰਿਜ਼ਰਵ ਬੈਂਕ ਆਫ ਇੰਡੀਆ ਦਾ ਕਰਜ਼ਾ ਚੜ੍ਹ ਰਿਹਾ ਹੈ ਉਸ ਹਿਸਾਬ ਦੇ ਨਾਲ ਪੰਜਾਬ ਦੇ ਹਰ ਇਕ ਵਾਸਤੇ ਸਿਰ ਲੱਖਾਂ ਰੁਪਏ ਹੈ ਆਉਣ ਵਾਲੇ ਸਾਲਾਂ ਵਿਚ ਇਸ ਦੇ ਘਟਣ ਦੀ ਉਮੀਦ ਤਾਂ ਨਾਮਾਤਰ ਹੀ ਹੈ ਸਗੋਂ ਵਧਣ ਦੀ ਉਮੀਦ ਜ਼ਿਆਦਾ ਹੈ।
ਮਜੂਦਾ ਖਬਰਾਂ ਦੇ ਮੁਤਾਬਿਕ ਇਸ ਸਮੇਂ ਪੰਜਾਬ ਰਾਜ ਬਿਜਲੀ ਬੋਰਡ ਨੂੰ 56 ਲੱਖ ਰੁਪਏ ਪ੍ਰਤੀ ਦਿਨ ਦਾ ਘਾਟਾ ਹੋ ਰਿਹਾ ਹੈ, ਪੰਜਾਬ ਰੋਡਵੇਜ ਇਸ ਵੇਲੇ ਘਾਟੇ ਵਿੱਚ ਚੱਲ ਰਹੀ ਹੈ, ਪੰਜਾਬ ਰਾਜ ਮੰਡੀ ਬੋਰਡ ਆਪਣੇ ਸਿਰ ਚੜ੍ਹੇ ਕਰਜ਼ੇ ਦੀ ਕਿਸ਼ਤ ਦਾ ਵਿਆਜ ਮੋੜਨ ਵਿਚ ਵੀ ਅਸਫਲ ਰਿਹਾ 2 ਮਹੀਨੇ ਦਾ ਸਮਾਂ ਦਿੱਤਾ ਗਿਆ ਬੈਂਕਾਂ ਦੇ ਵੱਲੋਂ ਪੰਜਾਬ ਰਾਜ ਮੰਡੀ ਬੋਰਡ ਨਹੀਂ ਕਰ ਪਾਇਆ , ਮੇਰਾ ਮੰਨਣਾ ਹੈ ਕਿ ਇਹ ਤਿੰਨੇ ਅਦਾਰੇ ਪੰਜਾਬ ਰਾਜ ਸਰਕਾਰ ਦੇ ਕਮਾਊ ਪੁੱਤ ਹਨ, ਇਹਨਾਂ ਦਾ ਘਾਟੇ ਵਿੱਚ ਜਾਣਾ ਪੰਜਾਬ ਨੂੰ ਹਨੇਰਿਆਂ ਵਿੱਚ ਲੈ ਜਾਏਗਾ।
ਆਓ ਆਪਾਂ ਸਾਰੇ ਬਾਕੀ ਝਗੜੇ ਛੱਡ ਕੇ ਪੰਜਾਬ ਦੇ ਬਾਰੇ ਵਿੱਚ ਸੋਚੀਏ ,ਸਭ ਦੇ ਬਾਰੇ ਵਿੱਚ ਸੋਚੀਏ ਪੰਜਾਬ ਸਰਕਾਰ ਨੂੰ ਬੇਨਤੀ ਕਰੀਏ ਕਿ ਮੁਫ਼ਤ ਵਿੱਚ ਮਿਲ ਰਹੀਆਂ ਸਹੂਲਤਾਂ ਬੰਦ ਕਰੇ, ਫਰੀ ਦੀਆਂ ਸਹੂਲਤਾਂ ਬੰਦ ਕਰਕੇ ਹੀ ਪੰਜਾਬ ਦਾ ਭਲਾ ਹੋਣਾ ਹੈ ਭਾਵੇਂ ਇਹ ਸਰਕਾਰ ਬੰਦ ਕਰ ਦੇਵੇ ਚਾਹੇ ਇਸ ਤੋਂ ਅਗਲੀ ਸਰਕਾਰ ਬੰਦ ਕਰ ਦੇਵੇ ।
ਵੋਟਾਂ ਦੇ ਚੱਕਰ ਵਿਚ ਕੋਈ ਵੀ ਪਾਰਟੀ ਪੰਜਾਬ ਦਾ ਭਲਾ ਤਾਂ ਨਹੀਂ ਚਾਹੁੰਦੀ ਇਹ ਤਾਂ ਸਭ ਨੂੰ ਪਤਾ ਹੈ।
ਬਾਕੀ ਜੇਕਰ ਆਪਾਂ ਕਿਸੇ ਵੀ ਬੈਂਕ ਦੇ ਕਰਜ਼ੇ ਨੂੰ ਨਾ ਮੋੜੀਏ ਤਾ ਬੈਂਕ ਕਰਜ਼ਦਾਰ ਦੇ ਨਾਲ ਕੀ ਕਰਦੀ ਹੈ ਉਹ ਆਪਾਂ ਸਾਰਿਆਂ ਨੂੰ ਪਤਾ ਹੈ।
ਸੋਚੋ ਤੇ ਵਿਚਾਰੋ
ਸੁਖਦੀਪ ਕੌਰ ਮਾਂਗਟ