(ਸਮਾਜ ਵੀਕਲੀ)
ਲੰਬੇ ਸਫ਼ਰ ਦੇ ਰਾਹੀ ਹਾਂ
ਰਾਸਤੇ ‘ਚ ਛਾਂ ਨਹੀਂ ਲੱਭਦੇ।
ਥੱਕ ਵੀ ਗਏ ਤਾਂ ਸਿਰ ਦੇ ਸਹਾਰੇ ਹੋ
ਚੱਲ ਪਵਾਂਗੇ ,ਯੁੱਗ ਪਲਟਾ ਸਕਦੇ ਹਾਂ।
ਕਾਲੀ ਰਾਤ ਦੀਆਂ ਬਦਨੀਤੀਆਂ ਦੇਖ
ਹੋ ਜਾਂਦੇ ਹਾਂ ਥੋੜ੍ਹਾ ਉਦਾਸ,ਬੇ-ਆਸ ਨਹੀਂ।
ਆਸ਼ਕ ਹਾਂ, ਥੋੜ੍ਹੇ ਸਿਰ ਫਿਰੇ ਹਾਂ
ਪਰ ਸਿਰ ਵਾਲੇ ਹਾਂ।
ਹੱਥ ਹੀ ਨੇ ਰੁਜ਼ਗਾਰ ਸਾਡਾ
ਹੱਥਾਂ ‘ਚ ਕੋਈ ਜਾਲ ਨਹੀਂ।
ਉੱਠਦੇ ਹਾਂ ਅੱਖ ਵਿਚ ਅੱਖ ਪਾ
ਸੂਰਜ ਦੀ,ਨਮਸਕਾਰ ਨਹੀਂ ਕਰਦੇ।
ਵਿਰਕ ਪੁਸ਼ਪਿੰਦਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly