ਮਤਵਿੰਦਰ ਸਿੰਘ ਸੌਨੂੰ (ਮਨਜੀਤ ਬੇਕਰੀ ਫਿਲੌਰ) ਦੇ ਸਵ. ਪਿਤਾ ਸ ਨਿਰਮਲ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ 

ਫਿਲੌਰ, ਅੱਪਰਾ (ਜੱਸੀ)-ਉੱਘੇ ਸਮਾਜ ਸੇਵਕ ਤੇ ਮਨਜੀਤ ਬੇਕਰੀ ਫਿਲੌਰ ਦੇ ਮਾਲਕ ਮਤਵਿੰਦਰ ਸਿੰਘ ਸੌਨੂੰ ਦੇ ਪਿਤਾ ਸ ਨਿਰਮਲ ਸਿੰਘ ਪੁੱਤਰ ਸ ਦੇਵਾ ਸਿੰਘ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਉਨਾਂ ਦੇ ਪਿਤਾ ਸ ਨਿਰਮਲ ਸਿੰਘ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਜਲੀ ਸਮਾਗਮ ਗੁਰੂਦੁਆਰਾ ਸਿੰਘ ਸਭਾ, ਮਨਜੀਤ ਬੇਕਰੀ ਦੀ ਬੇਕਸਾਈਡ ਫਿਲੌਰ ਵਿਖੇ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸਾਰੇ ਹੀ ਲੀਡਰਾਂ, ਵੱਖ ਵੱਖ ਸਮਾਜ ਸੈਵੀ ਸੰਸਥਾਵਾਂ ਦੇ ਆਗੂਆਂ, ਫਿਲੌਰ ਦੇ ਸਾਰੇ ਹੀ ਐਮ ਸੀ, ਇਲਾਕੇ ਭਰ ਦੇ ਪੰਚ, ਸਰਪੰਚ ਤੇ ਹੋਰ ਮੋਹਤਬਰ ਹਾਜ਼ਰ ਹੋਏ। ਇਸ ਮੌਕੇ ਸ ਨਿਰਮਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਮੂਹ ਸਮਾਜ ਸੇਵਕਾਂ ਨੇ ਕਿਹਾ ਕਿ ਸ ਨਿਰਮਲ ਸਿੰਘ ਖੁਦ ਨਿਰਸਵਾਰਥ ਸੇਵਾ ਕਰਨ ਵਾਲੇ ਸਮਾਜ ਸੇਵਕ ਸਨ, ਜਿਸ ਕਾਰਨ ਉਨਾਂ ਦਾ ਸਾਰਾ ਪਰਿਵਾਰ ਹੀ ਸਮਾਜ ਸੇਵਾ ਦੇ ਖੇਤਰ ਨਾਲ ਜੁੜਿਆ ਹੋਇਆ ਹੈ। ਉਨਾ ਦਾ ਪੂਰਾ ਪਰਿਵਾਰ ਹੀ ਨਿਮਰ ਤੇ ਮਿਲਣਸਾਰ ਹੈ। ਉਨਾਂ ਅੱਗੇ ਦੱਸਿਆ ਕਿ ਕੋਰੋਨਾ ਸੰਕਟ ਦੌਰਾਨ ਵੀ ਸਾਰੇ ਪਰਿਵਾਰ ਦੀ ਸੇਵਾ ਅਦਭੁੱਤ ਰਹੀ ਹੈ। ਸ ਨਿਰਮਲ ਸਿੰਘ ਤੇ ਉਨਾਂ ਦੇ ਪੁੱਤਰ ਮਤਵਿੰਦਰ ਸਿੰਘ ਸੋਨੂੰ ਵਲੋਂ ਵਾਤਾਵਰਣ ਨੂੰ ਬਚਾਉਣ ਲਈ ਵੀ ਹਜ਼ਾਰਾ ਦੀ ਗਿਣਤੀ ਵਿੱਚ ਪੌਦੇ ਲਗਾ ਕੇ ਉਨਾਂ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ। ਸ ਨਿਰਮਲ ਸਿੰਘ ਨੇ ਪੂਰਾ ਜੀਵਨ ਹੀ ਆਪਣੀ ਕਿਰਤ ਕਮਾਈ ਤੇ ਮਿਹਨਤ ਦੀ ਕਮਾਈ ਸਮਾਜ ਸੇਵਾ ਨੂੰ ਸਮਰਪਿਤ ਕਰ ਦਿੱਤੀ। ਸ ਨਿਰਮਲ ਸਿੰਘ ਦੇ ਪਰਿਵਾਰ ਵਲੋਂ ਲੋੜਵੰਦ ਵਿਦਿਆਰਥੀਆਂ ਦੀ ਮੱਦਦ ਕਰਨਾ, ਜਰੂਰਤਮੰਦਾਂ ਤੱਕ ਰਾਸ਼ਨ ਪਹੁੰਚਦਾ ਕਰਨਾ ਆਦਿ ਅਣਗਿਣਤ ਹੀ ਸਮਾਜ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ। ਸ਼ਰਧਾਜਲੀ ਸਮਾਗਮ ਦੌਰਾਨ ਸ ਨਿਰਮਲ ਸਿੰਘ ਦੀ ਬੇਵਕਤੀ ਮੌਤ ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਸਮਾਜ ਸੈਵੀ ਸੰਸਥਾਵਾਂ, ਇਲਾਕੇ ਦੇ ਪੰਚਾਂ, ਸਰਪੰਚਾ ਤੇ ਮੋਹਤਬਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗਰਭਵਤੀ ਮਾਵਾਂ ਅਤੇ ਦੁੱਧ ਚੁੰਘਾਉਂਦੀਆਂ ਮਾਵਾਂ ਨੂੰ “ਸੰਤੁਲਿਤ ਖੁਰਾਕ ਸਿਹਤ ਦਾ ਅਧਾਰ ” ਸਬੰਧੀ ਦਿੱਤੀ ਜਾ ਰਹੀ ਹੈ ਜਾਣਕਾਰੀ :- ਡਾ.ਅਸ਼ਵਨੀ ਕੁਮਾਰ
Next articleਪੰਜਾਬ ਭਵਨ ਸਰੀ ਵਲੋਂ 5ਵਾਂ ਕੌਮਾਂਤਰੀ ਸੰਮੇਲਨ 8-9 ਅਕਤੂਬਰ ਨੂੰ-ਸੁੱਖੀ ਬਾਠ