“ਸਮੇਂ ਦੀ ਗੱਲ”

ਕੁਲਦੀਪ ਸਾਹਿਲ

(ਸਮਾਜ ਵੀਕਲੀ)

ਸਭ ਦੀ ਜਹਾਨੋਂ ਨਿਰਾਲੀ ਏ ਜ਼ਿੰਦਗੀ
ਐਨੀ ਵੀ ਸੁਖਾਲੀ ਨਹੀਂ ਹੈ ਜ਼ਿੰਦਗੀ
ਐਨੀ ਵੀ ਦੁਖਾਂ ਵਾਲੀ ਨਹੀਂ ਹੈ ਜ਼ਿੰਦਗੀ,
ਜੇ ਖੋਟੀ ਹੈ, ਇਸ ਨੂੰ ਸਮਝਾ ਲਵਾਂਗੇ
ਜੇ ਟਿਕਦੀ ਨਹੀਂ, ਤਾਂ ਅਟਕਾ ਲਵਾਂਗੇ ,
ਪਿਆਰਾਂ ਤੇ ਵਿਛ ਜਾਣ ਵਾਲੀ ਹੈ ਜ਼ਿੰਦਗੀ,
ਸਭ ਦੀ ਜਹਾਨੋਂ ਨਿਰਾਲੀ ਏ ਜ਼ਿੰਦਗੀ।
ਕਿਸਮਤ ਦੇ ਨਾਵੇਂ ਨਵੇਂ ਲਿਖ ਲਵਾਂਗੇ,
ਨ ਸੁਣੀਆਂ ਸੁਣਾਈਆਂ ਤੇ ਫੁਲ ਬਹਾਂਗੇ।
ਬੜੀ ਵਾਰ ਡਿਗ ਡਿਗ ਸੰਭਾਲੀ ਏ ਜ਼ਿੰਦਗੀ
ਸਭ ਦੀ ਜਹਾਨੋਂ ਨਿਰਾਲੀ ਏ ਜ਼ਿੰਦਗੀ ।
ਮੁਕਤੀ ਵੀ ਛੱਡੀ ਅਜ਼ਾਦੀ ਦਾ ਸਦਕਾ,
ਸੁਨੇਹਾ ਹੈ ਇਹ ਤੇ ਨਵੀਂ ਜ਼ਿੰਦਗੀ ਦਾ,
ਜਵਾਨਾਂ ਨੇ ਮਰ ਮਰ ਕੇ ਭਾਲੀ ਏ ਜ਼ਿੰਦਗੀ,
ਸਭ ਦੀ ਜਹਾਨੋਂ ਨਿਰਾਲੀ ਏ ਜ਼ਿੰਦਗੀ ।
ਇਦ੍ਹੇ ਕੋਲੋਂ ਕਮਜ਼ੋਰ ਡਰਦੇ ਨੇ ਐਵੇਂ,
ਹਕੀਕਤ ਨੂੰ ਬਦਨਾਮ ਕਰਦੇ ਨੇ ਐਵੇਂ,
ਅਸਲ ਵਿਚ ਤੇ ਡਾਢੀ ਸੁਖਾਲੀ ਏ ਜ਼ਿੰਦਗੀ,
ਸਭ ਦੀ ਜਹਾਨੋਂ ਨਿਰਾਲੀ ਏ ਜ਼ਿੰਦਗੀ ।
ਕੋਈ ਲਏ ਉਡਾਰੀ, ਸਹਾਰਾ ਦਿਆਂਗੇ,
ਚੜ੍ਹੇ ਪੀਂਘ ਤੇ, ਹੁਲਾਰਾ ਦਿਆਂਗੇ
ਅਕਾਸ਼ੋਂ ਉਚੇਰੀ ਬਹਾਲੀ ਏ ਜ਼ਿੰਦਗੀ
ਸਭ ਦੀ ਜਹਾਨੋਂ ਨਿਰਾਲੀ ਏ ਜ਼ਿੰਦਗੀ ।

ਕੁਲਦੀਪ ਸਾਹਿਲ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸਮੇਂ ਦੀ ਗੱਲ”
Next articleਲੰਬੇ ਸਫ਼ਰ ਦੇ ਰਾਹੀ ਹਾਂ