HOME ‘ ਵੇਸਵਾ ਨਹੀਂ ਹਾਂ ਮੈਂ’ ਦਾ ਮੰਚਨ 31 ਮਈ ਨੂੰ

‘ ਵੇਸਵਾ ਨਹੀਂ ਹਾਂ ਮੈਂ’ ਦਾ ਮੰਚਨ 31 ਮਈ ਨੂੰ

2
  ਬਰਨਾਲਾ    (ਸਮਾਜ ਵੀਕਲੀ)   (ਚੰਡਿਹੋਕ) ਬਰਨਾਲਾ ਜ਼ਿਲ੍ਹੇ ਦੀ ਪ੍ਰਸਿੱਧ ਕਵਿੱਤਰੀ ਅਤੇ ਨਾਵਲਕਾਰਾ ਹਰਦੀਪ ਕੌਰ ਬਾਵਾ ਦੇ ਨਾਵਲ ‘ ਵੇਸਵਾ ਨਹੀਂ ਹਾਂ ਮੈਂ’ ਉਪਰ ਅਧਾਰਿਤ  ਨਾਟਕ ‘ ਸੁਰਮਣੀ ‘ ਦਾ ਮੰਚਨ 31 ਮਈ ਨੂੰ ਪੰਜਾਬ ਕਲਾ ਭਵਨ, ਸੈਕਟਰ 16 ਚੰਡੀਗੜ੍ਹ ਵਿਖੇ ਸ਼ਾਮ ਸਤ ਵਜੇ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਵਲਕਾਰਾ ਬਾਵਾ ਨੇ ਦੱਸਿਆ ਕਿ ਇਸ ਨਾਟਕ ਨੂੰ ਡਾਕਟਰ ਕੁਲਵੀਰ ਕੌਰ ਵਿਰਕ ਅਤੇ ਹਰਪ੍ਰੀਤ ਵਿਰਕ ਨੇ ਨਿਰਦੇਸ਼ਤ ਕੀਤਾ ਹੈ ਜਿਸ ਨੂੰ ਸੋਹਣ ਫਰਿਆਦ ਕੋਟੀ ਨੇ ਸੰਗੀਤਬੱਧ ਕੀਤਾ ਹੈ ਅਤੇ ਪਾਤਰਾਂ ਦੀ ਭੂਮਿਕਾ ਰੰਗਕਰਮੀ ਰਵਨੀਤ ਕੌਰ ਅਤੇ ਜਸਵਿੰਦਰ ਜੱਸੀ ਨਿਭਾਉਣਗੇ। ਇਸ ਨਾਟਕ ਦਾ ਮੰਚਨ ਮਹਿਤਾਬ ਆਰਟਸ ਸੁਸਾਇਟੀ ਦੁਆਰਾ ਕੀਤਾ ਜਾਵੇਗਾ। ਇਥੇ ਇਹ ਦੱਸਣਾ ਵੀ ਬਣਦਾ ਹੈ ਕਿ ਇਸ ਨਾਵਲ ਉਪਰ ਪਹਿਲਾਂ ਨਾਟਕ ਸੁਰਮਣੀ ਮੋਹੀ ਅਮਰਜੀਤ ਸਿੰਘ ਦੇ ਨਿਰਦੇਸ਼ਣ ਹੇਠ ਜਗਰਾਓ ਅਤੇ ਮੋਗਾ ਵਿਖੇ ਵੀ ਮੰਚਨ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਵਧੀਆਂ, ਅਦਾਲਤ ਨੇ ਜਾਰੀ ਕੀਤਾ ਗੈਰ-ਜ਼ਮਾਨਤੀ ਵਾਰੰਟ; 26 ਜੂਨ ਨੂੰ ਪੇਸ਼ ਹੋਣ ਦਾ ਹੁਕਮ
Next article16 ਸਾਲਾਂ ਬਾਅਦ ਜਲਦੀ ਹੀ ਆਵੇਗਾ ਮਾਨਸੂਨ! ਇਹ ਅਗਲੇ 24 ਘੰਟਿਆਂ ਵਿੱਚ ਕੇਰਲ ਪਹੁੰਚੇਗਾ, ਦੇਸ਼ ਭਰ ਦੇ ਕਿਸਾਨਾਂ ਨੂੰ ਮਿਲੇਗੀ ਰਾਹਤ