(ਸਮਾਜ ਵੀਕਲੀ)
ਜਦੋਂ ਦਾ ਮੈਂ ਸੱਚੇ ਮਾਰਗ ਤੇ ਚੱਲਣਾ ਸਿੱਖਿਆ ਹੈ,
ਕਦੇ ਰੁੱਕ ਕੇ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਹੈ।
ਮਰ ਮੁਕਿਆਂ ਦੀਆਂ ਬਣਾਉਟੀ ਮਹਿਫਲਾਂ ਦੇ ਵਿੱਚ,
ਮੈਂ ਮੋਇਆਂ ਵਾਂਗ ਬਹਿ ਕੇ ਵੀ ਨਹੀਂ ਵੇਖਿਆ ਹੈ।
ਸਾਹਮਣਾ ਕਰਦਾ ਹਾਂ ਇੱਕ ਚੱਟਾਨ ਦੇ ਵਾਂਗਰ,
ਮੁਸੀਬਤ ਅੱਗੇ ਮੈਂ ਕਦੇ ਝੁੱਕ ਕੇ ਨਹੀਂ ਵੇਖਿਆ ਹੈ।
ਮੈਂ ਏਨਾ ਮਸ਼ਹੂਰ ਨਹੀਂ ਹਾਂ ਲੋਕਾਂ ਦੀਆਂ ਨਜ਼ਰਾਂ ਵਿੱਚ,
ਉਹਨਾ ਦੀਆਂ ਨਜ਼ਰਾਂ ਅੱਗੇ ਝੁੱਕ ਕੇ ਨਹੀਂ ਵੇਖਿਆ ਹੈ।
ਲੋਕਾਂ ਦੀਆਂ ਉਮੀਦਾਂ ਅਕਸਰ ਜਿਵੇਂ ਮਰ ਜਾਂਦੀਆਂ ਨੇ,
ਯਾਦਾਂ ਦਾ ਸਮੁੰਦਰ ਹਾਂ ਮੈਂ ਸੁੱਕ ਕੇ ਵੀ ਨਹੀਂ ਵੇਖਿਆ ਹੈ।
ਜਿੱਥੇ ਖੜਦਾ ਹਾਂ ਮੈਂ ਹੱਕ ਲਈ ਉਦੋਂ ਹਿੱਕ ਠੋਕ ਕੇ ਖੜਦਾ ਹਾਂ,
ਗਿਰਗਟ ਵਾਂਗੂ ਮੈਂ ਰੰਗ ਕਦੇ ਬਦਲ ਕੇ ਨਹੀਂ ਵੇਖਿਆ ਹੈ।
ਜਿੱਥੇ ਲਾਅ ਲਈ ਇਕ ਵਾਰ ਬਸ ਉੱਥੇ ਲਾਅ ਲਈ
ਉਸ ਦੀਆਂ ਨਜ਼ਰਾਂ ਦੇ ਵਿੱਚ ਕਦੇ ਡਿੱਗ ਕੇ ਨਹੀ ਵੇਖਿਆ ਹੈ।
ਜਿਉਂਦਾ ਹਾਂ ਮੈਂ ਹਰ ਪਲ ਜਿਉਂਦਾ ਰਹਿਣ ਦੀ ਕੋਸ਼ਿਸ਼ ਕਰਦਾ ਹਾਂ,
ਹੋਰਾਂ ਦੇ ਵਾਂਗੂੰ ਮਰ ਮਰ ਕੇ ਜਿਉਣਾ ਮੈਂ ਮੇਰੇ ਵਿਚ ਕਦੇ ਨਹੀਂ ਵੇਖਿਆ ਹੈ।
ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly