ਔਰਤ ਹਾਂ.

ਸਿਮਰਨਜੀਤ ਕੌਰ ਸਿਮਰ

(ਸਮਾਜ ਵੀਕਲੀ)

ਜੋ ਤੁਸੀ ਸੋਚਦੇ ਹੋ
ਮੈਂ ਉਹ ਕਿਰਦਾਰ ਨਹੀ।

ਔਰਤ ਹਾਂ
ਔਰਤ ਹੀ ਰਹਿਣ ਦਿਓ
ਨਾ ਬਣਾਓ
ਅਰਸ਼ਾਂ ਦੀ ਮੂਰਤ
ਫਰਸ਼ਾਂ ਦੀ ਧੂੜ
ਜਾਂ ਕੋਈ ਘਿਰਣਾ ਦੀ ਪਾਤਰ ।

ਮੇਰੀ ਹੋਂਦ ਦਾ ਮਕਸਦ ਸੱਚ ਹੈ
ਤੇ ਏ ਸੱਚ!
ਤੁਹਾਡੇ ਝੂਠ ਉਤੇ ਖਰਾ ਨਹੀ ਉਤਰੇਗਾ
ਬਸ ਲੜੇਗਾ ਤਾਂ ਲੜੇਗਾ
ਸਿਰਫ ਆਪਣੇ ਖਾਤਰ ।

ਸਵਾਲ ਕਰੋ
ਉਤਰ ਭਰਪੂਰ ਹੈ
ਕਿ ਮੈਂ ਉਹ ਨਹੀ,
ਜੋ ਤੁਸੀ ਸੋਚਦੇ ਹੋ
ਔਰਤ ਹਾਂ ਔਰਤ ਹੀ ਰਹਿਣ ਦਿਓ

ਮੈਂ ਅਕਸਰ ਵੇਖਿਆ ਏ
ਦੇਵੀਆਂ ਦੇ ਰੂਪ ਵਿਚ
ਲੁਕਿਆ ਸ਼ੈਤਾਨ
ਤੇ ਹੈਵਾਨ ਬਣ ਬੈਠੀਆਂ ਨਾਰੀਆਂ
ਅੰਦਰ ਮਾਸੂਮ ਦਿਲ।

ਹਾਂ !
ਇਕ ਪ੍ਰਵਿਰਤੀ
ਜਿਸਮ ਦਾ ਛੱਲੀ ਹੋਣਾ ਏ
ਤੇ ਦੂਜੀ ਪ੍ਰਵਿਰਤੀ ਹੈ
ਆਤਮਾ ਦਾ ਚੀਰਹਰਨ।

ਸਮੂਹਿਕ ਤੌਰ ਤੇ
ਇਹ ਹਰ ਰੋਜ ਹੁੰਦੈ
ਕਿਸੇ ਦੀ ਸੋਚ ਵਿੱਚ
ਕਿਸੇ ਦੀਆਂ ਅੱਖਾਂ ਨਾਲ ।

ਇਹ ਚੀਰਹਰਨ
ਸਿਰਫ
ਸਮਾਜ ਦੇ ਮਰਦ ਵਰਗ ਦੁਆਰਾ
ਨਹੀਂ ਹੁੰਦਾ ।
ਔਰਤ ਵੀ ਔਰਤ ਦੇ ਕਿਰਦਾਰ ਨੂੰ
ਘਿਨਾਉਣਾ ਸਿਰਜਦੀ ਹੈ

ਇਸ ਲਈ
ਫੇਰ ਕਹਿਨੀ ਆਂ
ਜੋ ਤੁਸੀ ਸੋਚਦੇ ਹੋ
ਮੈਂ ਉਹ ਕਿਰਦਾਰ ਨਹੀ
ਔਰਤ ਹਾਂ ਔਰਤ ਹੀ ਰਹਿਣ ਦਿਓ ।

ਸਿਮਰਨਜੀਤ ਕੌਰ ਸਿਮਰ
ਪਿੰਡ – ਮਵੀ ਸੱਪਾਂ (ਸਮਾਣਾ)
7814433063

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਧੂ ਮੂਸੇ ਵਾਲਾ ਨੇ ਬੂੰਦਾਂ ਪਿਲਾ ਕੇ ਕੀਤੀ ਪੋਲੀਓ ਮੁਹਿੰਮ ਦੀ ਸ਼ੁਰੂਆਤ
Next articleਮਹਿੰਗਾਈ ਨੇ ਵਿਗਾੜਿਆ ਰਸੋਈ ਦਾ ਬਜਟ