ਮੈਂ ਕਵੀ ਹਾਂ ਲੋਕਾਂ ਦਾ

ਜਗਦੀਸ਼ ਰਾਣਾ
(ਸਮਾਜ ਵੀਕਲੀ)
ਮੈਂ ਕਵੀ ਹਾਂ ਲੋਕਾਂ ਦਾ,ਲੋਕਾਂ ਦੀ ਗੱਲ ਹੀ ਕਰਦਾ ਹਾਂ।
ਅਪਣੇ ਗੀਤਾਂ ਗ਼ਜ਼ਲਾਂ ਰਾਹੀਂ, ਦੁਖੀਆਂ ਦਾ ਦਮ ਭਰਦਾ ਹਾਂ।
ਗੁਰੂਆਂ ਯੋਧਿਆਂ ਦੀ ਧਰਤੀ ‘ਤੇ ਨਸ਼ਿਆਂ ਦਾ ਹੜ੍ਹ ਆਇਆ ਏ.
ਕੀ ਬੱਚੇ ਕੀ ਜੋਬਨ ਮੱਤੀਆਂ
ਹਰ ਕੋਈ ਨਸ਼ਿਆਇਆ ਏ.
ਖ਼ੁਦ ਵਜ਼ੀਰ ਨੇ ਜ਼ਹਿਰ ਵੇਚਦੇ,
ਉਲਟਾ ਵਹਿਣ ਹੀ ਵਗਦਾ ਹੈ.
ਨਸ਼ਿਆਂ ਦੇ ਇਸ ਦੈਂਤ ਨੇ ਹੁਣ ਤਾਂ, ਸਭ ਨੂੰ ਮਾਰ ਮੁਕਾਇਆ ਏ.
ਇਨ੍ਹਾਂ ਨਾਲ਼ ਹੁਣ ਰਲ਼ ਕੇ ਲੜੀਏ,
ਮੈ ਫ਼ਰਿਆਦ ਇਹ ਕਰਦਾ ਹਾਂ.
ਮੈ ਕਵੀ ਹਾਂ ਲੋਕਾਂ ਦਾ ……….   !!
ਧਰਮ ਦੇ ਨਾਮ ਤੇ ਢੋਂਗੀਆਂ ਦਾ ਹੈ, ਚੱਲਦਾ ਇੱਕ ਬਾਜ਼ਾਰ ਰਿਹਾ.
ਭੋਲ਼ੇ ਭਾਲ਼ੇ ਲੋਕਾਂ ਨੂੰ ਜੋ,
ਠੱਗਦਾ ਹੈ ਲਗਾਤਾਰ ਰਿਹਾ.
ਫ਼ੱਕਰ ਵੀ ਹੁਣ ਫ਼ੱਕ ਨਹੀਂ ਫ਼ੱਕਦੇ, ਉੱਠ ਗਏ ਸਭ ਪਰਦੇ ਨੇ.
ਧਰਮ ਦੁਕਾਨਾਂ ਖੋਲ੍ਹ ਕੇ ਆਪਣਾ, ਉੱਲੂ ਸਿੱਧਾ ਕਰਦੇ ਨੇ.
ਮੈ ਇਹਨਾਂ ਦੇ ਪਾਜ਼ ਉਧੇੜਾਂ,
ਨਾ ਕਿਸੇ ਤੋਂ ਡਰਦਾ ਹਾਂ.
ਮੈ ਕਵੀ ਹਾਂ ਲੋਕਾਂ ਦਾ …………….. !!
ਚੋਰ ਉਚੱਕੇ ਅੱਜ ਕੱਲ੍ਹ ਰਾਣੇ,
ਹਾਕਮ ਦੀ ਸ਼ਹਿ ਤੇ ਪਲ਼ਦੇ ਨੇ.
ਏਸੇ ਕਰਕੇ ਲੋਕ ਬੇਦੋਸ਼ੇ,
ਜੇਲ੍ਹਾਂ ਦੇ ਵਿਚ ਗ਼ਲਦੇ ਨੇ.
ਮਹਿੰਗਾਈ ਨੇ ਮਾਰ ਮੁਕਾਏ
ਲੋਕੀਂ ਏਦਾਂ ਕਿ ਹੁਣ ਤਾਂ,
ਚੁੱਲੇ ਠੰਡੇ ਘਰਾਂ ਦੇ ਅੰਦਰ,
ਲੋਕਾਂ ਦੇ ਚਾਅ ਬਲ਼ਦੇ ਨੇ.
ਬੇਬਸਾਂ ਤੇ ਮਜਬੂਰਰਾਂ ਦੇ ਲਈ,
ਅੱਗ ‘ਚੋਂ ਵੀ ਗੁਜ਼ਰਦਾ ਹਾਂ.
ਮੈ ਕਵੀ ਹਾਂ ਲੋਕਾਂ ਦਾ ………. !!
ਜਗਦੀਸ਼ ਰਾਣਾ
ਸੋਫ਼ੀ ਪਿੰਡ 
ਜਲੰਧਰ ਛਾਉਣੀ 24.
ਮੋਬਾਇਲ. 9872630635
            .
Previous articleਭਲਾ ਓਹ ਜਮਾਨਾ (ਗੀਤ)
Next articleਕਈ ਦਿਨ ਦੀ ਭੱਜ ਨੱਠ ਤੋਂ ਬਾਅਦ ਇੱਕ ਲੱਖ ਵਾਲੇ ਇਨਾਮੀ ਬਲਾਤਕਾਰੀ ਸਰਪੰਚ ਨੂੰ ਆਖ਼ਿਰ ਨੂੰ ਰੋਪੜ ਦੀ ਪੁਲਿਸ ਨੇ ਕਾਬੂ ਕਰ ਹੀ ਲਿਆ