(ਸਮਾਜ ਵੀਕਲੀ)
ਆਪ ਧਾਤ ਦੇ ਰਸਤੇ ਚਲਦਾ,
ਲੋਕਾਂ ਨੂੰ ਲਿਵ ਰਸਤਾ ਦੱਸੇ।
ਆਪ ਮਾਇਆ ਨੂੰ ਜੱਫ਼ੇ ਮਾਰੇ,
ਲੋਕਾਂ ਮਾਇਆ ਨਾਗਣੀ ਦੱਸੇ।
ਆਪ ਮਾਇਆ ‘ ਚ ਡੁੱਬਿਆ,
ਲੋਕਾਂ ਨੂੰ ਕਥਾ ਕਾਰੂ ਦੀ ਦੱਸੇ।
ਆਪ ਹਰਾਮ ਕਮਾਈ ਖਾਵੇ,
ਲੋਕਾਂ ਨੂੰ ਦਸਵੰਧ ਰਾਹ ਦੱਸੇ।
ਆਪਣੇ ਅੰਦਰ ਰੋਲ਼ ਘਚੋਲ਼ਾ,
ਲੋਕਾਂ ਨੂੰ ਸਾਂਤੀ ਦਾ ਰਾਹ ਦੱਸੇ।
ਆਪ ਝੂਠ ਦੀ ਬੇੜੀ ਚੜ੍ਹਿਆ,
ਲੋਕਾਂ ਨੂੰ ਸੱਚ ਦਾ ਰਾਹ ਦੱਸੇ।
ਆਪਣੇ ਅੰਦਰ ਘੁੱਪ ਹਨੇਰਾ,
ਲੋਕਾਂ ਨੂੰ ਚਾਨਣ ਰਾਹ ਦੱਸੇ।
ਆਪਣੇ ਵਿੱਚ ਸ਼ੈਤਾਨ ਹਜ਼ਾਰਾਂ,
ਲੋਕਾਂ ਨੂੰ ਨਿਰਮਲ ਰਾਹ ਦੱਸੇ।
ਆਪਣੇ ਵਿੱਚ ਜ਼ਹਿਰ ਭਰਿਆ,
ਲੋਕਾਂ ਨੂੰ ਪਿਆਰ ਰਾਹ ਦੱਸੇ ।
ਆਪ ਅਸਥੂਲ ਵਿੱਚ ਫਸਿਆ,
ਲੋਕਾਂ ਨੂੰ ਸੂਖਮ ਦਾ ਰਾਹ ਦੱਸੇ।
ਆਪ ਪਾਰੇ ਵਾਂਗੂ ਡੋਲੀ ਜਾਵੇ,
ਲੋਕਾਂ ਨੂੰ ਅਡੋਲ ਰਹਿਣਾ ਦੱਸੇ।
ਆਪ ਪੰਜਾਂ ਚੋਰਾਂ ‘ਚ ਫਸਿਆ,
ਲੋਕਾਂ ਨੂੰ ਦਸਵਾਂ ਦਵਾਰ ਦੱਸੇ।
ਆਓ ਵਾਹਿਗੁਰੂ ਸੰਗ ਜੁੜੀਏ,
ਜੋ ਸੱਚ ਦਾ ਰੂਹਾਨੀ ਰਾਹ ਦੱਸੇ।
ਇਕਬਾਲ ਸਿੰਘ ਪੁੜੈਣ
8872897500
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly