ਪਖੰਡਵਾਦ/ਕਾਵਿ ਵਿਅੰਗ

ਅਮਨਦੀਪ ਕੌਰ ਹਾਕਮ
(ਸਮਾਜ ਵੀਕਲੀ)
ਇੱਕ ਨਵਾਂ ਹੀ ਧਰਮ ਬਣਾਈ ਬੈਠੇ
ਵੇਖੋ ਲੋਕਾਂ ਨੂੰ ਕਿਵੇਂ ਭਰਮਾਈ ਬੈਠੇ
ਡੇਰਾਵਾਦ ਨਹੀ ਪੰਜਾਬ ਚੋਂ ਮੁੱਕ ਸਕਦਾ
ਪੈਰੋਕਾਰ ਨੇ ਜਾਲ਼ ਵਿਛਾਈ ਬੈਠੇ
ਕੀ ਕਹੀਏ ਅਕਲ ਦੇ ਅੰਨ੍ਹਿਆਂ ਨੂੰ
ਤਵੀਤ ਪਖੰਡੀ ਦੇ ਨਾਂ ਦਾ ਮੜ੍ਹਵਾਈ ਬੈਠੇ
ਬਲਾਤਕਾਰੀ ਅਤੇ ਕਾਤਿਲ ਜੋ ਸਿੱਧ ਹੋਇਆ
ਆਸਾਂ ਉਸਤੋਂ ਮੋਕਸ਼ ਦੀਆਂ ਲਾਈ ਬੈਠੇ
ਰੱਬ ਦੇ ਨਾਂ ਤੇ ਵਪਾਰ ਚਲਾਇਆ
ਐਸੇ ਢੋਂਗੀ ਨੂੰ ਪਿਤਾ ਬਣਾਈ ਬੈਠੇ
ਪੁੱਠੇ ਸਿੱਧੇ ਗੀਤ ਜੋ ਗਾਉਂਦਾ
ਆਸਥਾ ਕਮਲੇ ਤੇ ਵੇਖੋ ਟਿਕਾਈ ਬੈਠੇ
ਲਾਸਾਨੀ ਕੁਰਬਾਨੀ ਹੈ ਦਸ਼ਮੇਸ਼ ਜੀ ਦੀ
ਵੇਖੋ ਸਿੱਖੀ ਨੂੰ ਦਿਲੋਂ ਭੁਲਾਈ ਬੈਠੇ
ਕਹਿੰਦੇ ਸੱਚ ਨੂੰ ਸੱਚ ਕਿਉ ਆਖਦੀ ਐਂ
ਵੈਰ ਦੀਪ ਨਾਲ ਕਈ ਐਵੇਂ ਪਾਈ ਬੈਠੇ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਛੀ
Next articleਵੇਹਲੜ