ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ 2,07,615

ਨਵੀਂ ਦਿੱਲੀ (ਸਮਾਜਵੀਕਲੀ): ਮੁਲਕ ਵਿੱਚ ਬੀਤੇ 24 ਘੰਟਿਆਂ ਵਿੱਚ ਕਰੋਨਾ ਪੀੜਤਾਂ ਦੇ ਸਭ ਤੋਂ ਵਧ 8909 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁਲ ਮਰੀਜ਼ਾਂ ਦੀ ਗਿਣਤੀ ਬੁੱਧਵਾਰ ਨੂੰ 2,07,615 ਹੋ ਗਈ, ਉਥੇ 217 ਲੋਕਾਂ ਦੀ ਮੌਤ ਹੋਈ। ਮਿ੍ਤਕਾਂ ਦੀ ਗਿਣਤੀ ਹੁਣ 5815 ਹੋ ਗਈ ਹੈ। ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿੱਚ 1,01,497 ਲੋਕ ਜ਼ੇਰੇ ਇਲਾਜ ਹਨ ਅਤੇ ਹੁਣ ਤਕ 1,00,302 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ। ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਹੁਣ ਤਕ 48.31 ਫੀਸਦੀ ਮਰੀਜ਼ ਠੀਕ ਹੋ ਚੁੱਕੇ ਹਨ। ਉਸ ਨੇ ਦੱਸਿਆ ਕਿ ਅਮਰੀਕਾ, ਬ੍ਰਾਜ਼ੀਲ, ਰੂਸ, ਸਪੇਨ ਅਤੇ ਇਟਲੀ ਤੋਂ ਬਾਅਦ ਭਾਰਤ ਹੁਣ ਕਰੋਨਾ ਵਾਇਰਸ ਦੇ ਸਭ ਤੋਂ ਵਧ ਪ੍ਰਭਾਵਿਤ ਮੁਲਕਾਂ ਦੀ ਸੂਚੀ ਵਿੱਚ ਸਤਵੇਂ ਸਥਾਨ ’ਤੇ ਆ ਗਿਆ ਹੈ।

Previous articleਮਾਲਿਆ ਨੂੰ ‘ਕਿਸੇ ਸਮੇਂ’ ਵੀ ਭਾਰਤ ਲਿਆਇਆ ਜਾ ਸਕਦੈ
Next articleਲੁਧਿਆਣਾ ਵਾਸੀ ਮੁਟਿਆਰ ਦੀ ਹੱਤਿਆ ਦੀ ਗੁੱਥੀ ਸੁਲਝੀ, ਮੁੱਖ ਦੋਸ਼ੀ ਮੁਕਾਬਲੇ ’ਚ ਹਲਾਕ