ਹੈਦਰਾਬਾਦ : ਮਹਿਲਾ veternary ਡਾਕਟਰ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਤੇ ਲਾਸ਼ ਸਾੜ ਦੇਣ ਦੀ ਹੈਵਾਨੀਅਤ ਖ਼ਿਲਾਫ਼ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਹੈਦਰਾਬਾਦ ਸਮੇਤ ਪੂਰੇ ਤੇਲੰਗਾਨਾ ‘ਚ ਥਾਂ-ਥਾਂ ਵਿਦਿਆਰਥੀ ਤੇ ਵਕੀਲ ਸੰਗਠਨਾਂ ਤੇ ਆਮ ਲੋਕਾਂ ਨੇ ਸੜਕਾਂ ‘ਤੇ ਉਤਰ ਕੇ ਵਿਰੋਧ ਮੁਜ਼ਾਹਰੇ ਕੀਤੇ। ਹਰ ਮੁਜ਼ਾਹਰਾਕਾਰੀ ਦੀ ਜ਼ਬਾਨ ‘ਤੇ ਮਹਿਲਾ ਡਾਕਟਰ ਲਈ ਇਨਸਾਫ਼ ਤੇ ਦਰਿੰਦਿਆਂ ਲਈ ਫਾਂਸੀ ਦੀ ਮੰਗ ਸੀ।
ਮੁਜ਼ਾਹਰਾਕਾਰੀਆਂ ਦੇ ਹੱਥਾਂ ‘ਚ ਨਾਅਰੇ ਲਿਖੇ ਬੈਨਰ ਤੇ ਤਖ਼ਤੀਆਂ ਸਨ। ਇਨ੍ਹਾਂ ‘ਤੇ ਮਿ੍ਤਕਾਂ ਲਈ ਨਿਆ ਤੇ ਜਬਰ ਜਨਾਹ ਦੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਵਾਲੇ ਨਾਅਰੇ ਲਿਖੇ ਗਏ ਸਨ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਅਗਵਾਈ ‘ਚ ਵੱਖ-ਵੱਖ ਵਿਦਿਆਰਥੀ ਸੰਗਠਨਾਂ ਨੇ ਸ਼ਹਿਰ ‘ਚ ਰੈਲੀ ਵੀ ਕੱਢੀ।
ਤੇਲੰਗਾਨਾ ਐਡਵੋਕੇਟਸ ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ ਵਕੀਲਾਂ ਨੇ ਵੀ ਘਟਨਾ ਦੇ ਵਿਰੋਧ ‘ਚ ਹਾਈ ਕੋਰਟ ਦੇ ਸਾਹਮਣੇ ਵਿਰੋਧ ਮੁਜ਼ਾਹਰੇ ਕੀਤੇ ਤੇ ਹੱਤਿਆਰਿਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ। ਮਹਿਬੂਬ ਨਗਰ ਤੇ ਰੰਗਾ ਰੈੱਡੀ ਜ਼ਿਲ੍ਹੇ ਦੇ ਬਾਰ ਐਸੋਸੀਏਸ਼ਨਾਂ ਨੇ ਪਹਿਲਾਂ ਹੀ ਫ਼ੈਸਲਾ ਕੀਤਾ ਹੈ ਕਿ ਮੁਲਜ਼ਮਾਂ ਵੱਲੋਂ ਕੋਈ ਵਕੀਲ ਕੇਸ ਨਹੀਂ ਲੜੇਗਾ।
ਪੁਲਿਸ ਨੂੰ ਛੇਤੀ ਜਾਂਚ ਪੂਰਾ ਕਰਨ ਦਾ ਨਿਰਦੇਸ਼
ਤੇਲੰਗਾਨਾ ਦੇ ਪੁਲਿਸ ਡਾਇਰੈਕਟਰ ਜਨਰਲ ਐੱਮ ਮਹਿੰਦਰ ਰੈੱਡੀ ਨੇ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਟੀਮ ਤੋਂ ਤੈਅ ਸਮੇਂ ਦੇ ਅੰਦਰ ਆਪਣਾ ਕੰਮ ਖ਼ਤਮ ਨੂੰ ਕਿਹਾ ਹੈ। ਡੀਜੀਪੀ ਨੇ ਐਤਵਾਰ ਰਾਤ ਹੁਣ ਤਕ ਦੀ ਜਾਂਚ ਦੀ ਸਮੀਖਿਆ ਵੀ ਕੀਤੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਡੀਜੀਪੀ ਨੇ ਸਮੇਂ ਸਿਰ ਜਾਂਚ ਖ਼ਤਮ ਕਰਨ ਨੂੰ ਕਿਹਾ ਹੈ।
ਸਾਈਬਰਾਬਾਦ ਪੁਲਿਸ ਇਸ ਮਾਮਲੇ ‘ਚ ਗਿ੍ਫ਼ਤਾਰ ਚਾਰਾਂ ਮੁਲਜ਼ਮਾਂ ਨੂੰ 10 ਦਿਨ ਦੇ ਰਿਮਾਂਡ ‘ਤੇ ਲੈਣ ਦੀ ਤਿਆਰੀ ‘ਚ ਹੈ। ਅਦਾਲਤ ਨੇ ਚਾਰਾ ਮੁਲਜ਼ਮਾਂ ਨੂੰ 14 ਦਿਨ ਦੀ ਅਦਾਲਤੀ ਹਿਰਾਸਤ ‘ਚ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ 27 ਨਵੰਬਰ ਦੀ ਰਾਤ ਨੂੰ ਚਾਰਾਂ ਨੇ ਮਹਿਲਾ ਡਾਕਟਰਾਂ ਦੀ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਕਰ ਦਿੱਤੀ ਤੇ ਬਾਅਦ ‘ਚ ਉਨ੍ਹਾਂ ਦੀਆਂ ਲਾਸ਼ਾਂ ਸਾੜ ਦਿੱਤੀਆਂ ਸਨ। ਘਟਨਾ ਤੋਂ ਇਕ ਦਿਨ ਬਾਅਦ ਪੁਲਿਸ ਨੇ ਸਾਰਿਆਂ ਨੂੰ ਗਿ੍ਫ਼ਤਾਰ ਕਰ ਲਿਆ ਸੀ। ਸਾਰਿਆਂ ਦੀ ਉਮਰ 20 ਤੋਂ 24 ਸਾਲ ਦੇ ਵਿਚਕਾਰ ਸੀ। ਇਨ੍ਹਾਂ ‘ਚ ਮੁੱਖ ਮੁਲਜ਼ਮ ਟਰੱਕ ਚਾਲਕ ਹੈ, ਜਦਕਿ ਬਾਕੀ ਦੇ ਤਿੰਨ ਕਲੀਨਰ।