ਸ਼ਿਕਾਰੀ

ਸੋਨੂੰ ਮੰਗਲ਼ੀ

(ਸਮਾਜ ਵੀਕਲੀ)

ਫ਼ਸ ਨਾ ਜਾਵੀਂ ਦੇਖ ਕੇ ਚੋਗ ਖਿਲਾਰੀ ਨੂੰ
ਤੱਕੀ ਘਾਤ ਲਗਾ ਕੇ ਖੜੇ ਸ਼ਿਕਾਰੀ ਨੂੰ

ਜੰਗਲ ਦੀ ਅੱਜ ਹੋਂਦ ਨੂੰ ਖਤਰਾ ਹੁੰਦਾ ਨਾ
ਨਾ ਹੁੰਦਾ ਜੇ ਲਕੜ ਦਾ ਦਸਤਾ ਆਰੀ ਨੂੰ

ਮਹਿਲਾਂ ਦੇ ਰਹਿਣ ਵਾਲਿਆ ਕੀ ਜਾਣੇ
ਸੜਕਾਂ ਉਪਰ ਸੁੱਤਿਆਂ ਦੀ ਲਾਚਾਰੀ ਨੂੰ

ਅੰਨਾ ਹਾਕਮ ਵੰਡੇ ਮੁੜ ਮੁੜ ਆਪਣਿਆਂ ਨੂੰ
ਕਹਿਣ ਖਜ਼ਾਨਾ ਖ਼ਾਲੀ ਸਾਡੀ ਵਾਰੀ ਨੂੰ

ਧੀ ਜੰਮੀ ਜਦ ਘਰ ਵਿਚ ਉੱਚੀ ਕੰਧ ਕਰੇ
ਟੱਪ ਕੰਧਾਂ ਸੀ ਜੋ ਕਦੇ ਪੁਗਾਉਂਦਾ ਯਾਰੀ ਨੂੰ

ਦੋਸ਼ ਕੋਈ ਨਾ ਟੋਪੀ ਅਤੇ ਜਨੇਊ ਦਾ
ਪੱਗਾਂ ਤੋਂ ਖਤਰਾ ਹੈ ਅੱਜ ਸਰਦਾਰੀ ਨੂੰ

ਭਲਾ ਪੰਜਾਬ ਦਾ ਕੋਈ ਐਥੇ ਚਾਹੇ ਨਾ
ਲੜਦੇ ਸਾਰੇ ਆਪੋ ਆਪਣੀ ਵਾਰੀ ਨੂੰ

ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ : 8194958011

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫ਼ਿਲਮ ਦਾ ਅੰਤ
Next articleਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ