(ਸਮਾਜ ਵੀਕਲੀ)
ਤੁਸੀ ਪੂਰੇ ਬ੍ਰਹਿਮੰਡ ਵਿੱਚ ਵੱਖਰੇ ਇਨਸਾਨ ਹੋ । ਤੁਹਾਡੇ ਵਰਗਾ ਦੂਸਰਾ ਕੋਈ ਵੀ ਇਸ ਸੰਸਾਰ ਵਿੱਚ ਨਹੀਂ । ਬੇਸ਼ਕ ਲੱਭ ਕੇ ਦੇਖ ਲਵੋ ! ਇੱਕ ਇਨਸਾਨ ਦਾ ਦੂਸਰੇ ਇਨਸਾਨ ਨਾਲ fingerprint ਤੱਕ ਆਪਸ ਵਿੱਚ ਨਹੀਂ ਮਿਲਦਾ । ਤੁਹਾਨੂੰ ਤੁਹਾਡੇ ਵਰਗਾ ਕੋਈ ਵੀ ਨਜ਼ਰ ਨਹੀਂ ਆਵੇਗਾ ।
ਆਪਣੇ ਆਪ ਵਰਗੇ ਬਣੋ ! ਕਦੇ ਵੀ ਦੂਜੇ ਵਰਗਾ ਬਣਨ ਦੀ ਕੋਸ਼ਿਸ਼ ਨਾ ਕਰੋ। ਆਪਣੇ ਆਪ ਤੇ ਸਵੈਮਾਣ ਰੱਖੋ ਕਿ ਤੁਹਾਡੇ ਵਰਗਾ ਕੋਈ ਵੀ ਨਹੀਂ । ਗੁਰਬਾਣੀ ਵਿੱਚ ਵੀ ਗੁਰੂ ਸਾਹਿਬ ਸਾਨੂੰ ਇਹੀ ਸਮਝਾਉਂਦੇ ਹਨ –
ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ ।।
ਕੋਇ ਨ ਕਿਸ ਹੀ ਜੇਹਾ ਉਪਾਇਆ ।।
ਕਦੀ ਵੀ ਕਿਸੇ ਦੂਜੇ ਵੱਲ ਦੇਖ ਕੇ ਆਪਣੇ ਆਪ ਨੂੰ ਛੋਟਾ ਮਹਿਸੂਸ ਨਾ ਕਰੋ ।ਤੁਸੀ ਜਿਵੇਂ ਦੇ ਵੀ ਹੋ ਬਹੁਤ ਸੋਹਣੇ ਹੋ । ਕੁਦਰਤ ਨੇ ਕੋਈ ਵੀ ਚੀਜ਼ ਫਾਲਤੂ ਨਹੀਂ ਬਣਾਈ । ਹਰੇਕ ਛੋਟੀ ਤੋਂ ਛੋਟੀ ਚੀਜ ਦੀ ਵੀ ਆਪਣੀ ਇੱਕ ਅਹਿਮੀਅਤ ਹੈ। ਫਿਰ ਤੁਸੀ ਤਾਂ ਇੱਕ ਇਨਸਾਨ ਹੋ ਜੋ ਕੁਦਰਤ ਦੀ ਸਭ ਤੋਂ ਅਣਮੁੱਲੀ ਅਤੇ ਸੋਹਣੀ ਰਚਨਾ ਹੈ। ਜਿਸ ਕੋਲ ਸੋਚਣ , ਕਰਨ ਦੀ ਸ਼ਕਤੀ ਬਾਕੀ ਜੀਵਾਂ ਨਾਲੋ ਵਧੇਰੇ ਹੈ।
ਸਾਡੇ ਇਨਸਾਨਾਂ ਅੰਦਰ ਤਾਂ ਇਤਨਾ ਕੁਝ ਹੈ ਕਿ ਅਸੀਂ ਕਦੀ ਜਾਨਣ ਦੀ ਜਾਂ ਇਸਨੂੰ ਖੋਜਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅਤੇ ਨਾ ਹੀ ਆਪਣੇ ਦਿਮਾਗ ਨੂੰ ਵਰਤਣ ਦੀ। ਬਿਨਾ ਵਰਤੇ ਦਿਮਾਗ ਨਾਲ ਇਨਸਾਨ ਦਾ ਮਰ ਜਾਣਾ ਓਹੀ ਗੱਲ ਹੋਈ ਜਿਵੇਂ ਚੰਦਨ ਦੀਆਂ ਲੱਕੜਾਂ ਨੂੰ ਸਾੜ ਦੇਣਾ । ਭਾਈ ਸਾਹਿਬ ਜੀ ਨੇ ਇੱਕ ਵਾਰ ਦੀਵਾਨ ਵਿੱਚ ਕਿਹਾ ਸੀ ਕਿ “ਬਿਨਾ ਵਰਤੇ ਦਿਮਾਗ ਦਾ ਮਰ ਜਾਣਾ ਸਭ ਤੋਂ ਵੱਡੀ ਦੁਰਘਟਨਾ ਹੈ ।” ਗੁਰਬਾਣੀ ਤਾਂ ਸਾਨੂੰ ਥਾਂ ਥਾਂ ਤੇ ਸਾਡੀ ਅਸੀਮ ਤਾਕਤ ਬਾਰੇ ਦੱਸਦੀ ਹੈ –
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ।। ( ਪੰਨਾ – 1346 )
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ।। ( ਪੰਨਾ – 2 )
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ।।( ਪੰਨਾ – 695 )
ਇਸ ਲਈ ਆਪਣੀ ਹੋਂਦ ਅਤੇ ਫ਼ਰਜ਼ਾਂ ਨੂੰ ਪਹਿਚਾਣੋ ! ਆਪਣੇ ਦਿਮਾਗ ਦੀ power ਨੂੰ ਸਮਝ ਕੇ ਇਸਦਾ ਸਹੀ ਜਗ੍ਹਾ ਇਸਤੇਮਾਲ ਕਰਨਾ ਸਿੱਖੋ । ਹਰੇਕ ਮਨੁੱਖ unique ਹੈ, ਇਸ ਲਈ ਆਪਣੇ ਆਪ ਨੂੰ unique ਅਤੇ special ਸਮਝ ਕੇ ਜੀਣਾ ਸ਼ੁਰੂ ਕਰੋ । ਆਪਣੀ quality ਨੂੰ ਉਭਾਰੋ । ਆਪਣੇ ਆਪ ਨੂੰ ਤਵੱਜੋ ਦਵੋ ਅਤੇ ਪਿਆਰ ਕਰੋ ।
ਲਵਪ੍ਰੀਤ ਕੌਰ ਛੀਨਾਤੁਸੀ ਪੂਰੇ ਬ੍ਰਹਿਮੰਡ ਵਿੱਚ ਵੱਖਰੇ ਇਨਸਾਨ ਹੋ । ਤੁਹਾਡੇ ਵਰਗਾ ਦੂਸਰਾ ਕੋਈ ਵੀ ਇਸ ਸੰਸਾਰ ਵਿੱਚ ਨਹੀਂ । ਬੇਸ਼ਕ ਲੱਭ ਕੇ ਦੇਖ ਲਵੋ ! ਇੱਕ ਇਨਸਾਨ ਦਾ ਦੂਸਰੇ ਇਨਸਾਨ ਨਾਲ fingerprint ਤੱਕ ਆਪਸ ਵਿੱਚ ਨਹੀਂ ਮਿਲਦਾ । ਤੁਹਾਨੂੰ ਤੁਹਾਡੇ ਵਰਗਾ ਕੋਈ ਵੀ ਨਜ਼ਰ ਨਹੀਂ ਆਵੇਗਾ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly