ਸਮਾਜ ਵੀਕਲੀ ਯੂ ਕੇ
ਦੇਵ ਥਰੀਕੇ ਵਾਲਾ ਅਪਰੀਰੇਸ਼ਨ ਸੋਸਾਈਟੀ ਅਤੇ ਪੰਜਾਬੀ ਲਿਸਨਰਜ ਕਲੱਬ ਵਲੋਂ ਰਲ ਕੇ ਵੈਸਾਖੀ ਸਮਾਗਮ 23 ਮਈ 2026 ਨੂੰ ਕਿਬਵਰਥ ਵਿਲਜ ਹਾਲ, ਸਟੇਸ਼ਨ ਸਟਰੀਟ, ਕਿਬਵਰਥ ਬੀਚੈਂਪ, ਲੈਸਟਰਸ਼ਾਇਰ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਖਾਲਸਾ ਰਾਜ ਦੀ ਪ੍ਰਦਰਸ਼ਨੀ, ਕਵੀ ਦਰਬਾਰ, ਬੱਚਿਆਂ ਲਈ ਰੰਗ ਭਰਨ ਦੇ ਮੁਕਾਬਲੇ ਅਤੇ ਦਸਤਾਰ ਸਜਾਉਣ ਦਾ ਮੌਕਾ ਮਿਲੇਗਾ।
ਬੰਦਾ ਸਿੰਘ ਬਹਾਦਰ ਜੀ ਨੇ ਪਹਿਲਾ ਖਾਲਸਾ ਰਾਜ 1710 ਨੂੰ ਸਥਾਪਤ ਕੀਤਾ ਸੀ।ਸ੍ਰੀ ਗੁਰੁ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਣ ਉਪਰੰਤ, ਮਾਧੋ ਦਾਸ ਬੈਰਾਗੀ 1708 ਨੂੰ ਬੰਦਾ ਸਿੰਘ ਬਹਾਦਰ ਬਣ ਗਿਆ ਅਤੇ ਗੁਰੁ ਜੀ ਨੇ ਉਸ ਨੂੰ ਖਾਲਸਾ ਫੋਜ ਦਾ ਕਮਾਂਡਰ ਸਥਾਪਤ ਕੀਤਾ।ਉਸ ਨੂੰ ਹੁਕਮਨਾਮਾ { ਸਾਰੇ ਸਿੱਖ ਉਸਦੀ ਸਹਾਇਤਾ ਕਰਨ }, ਪੰਜ ਤੀਰ, ਨਗਾਰਾ, ਇੱਕ ਕਿਰਪਾਨ ਅਤੇ ਕੁੱਝ ਸਿੰਘ ਦਿੱਤੇ ਗਏ।ਇਸ ਨਾਲ ਬੰਦਾ ਸਿੰਘ ਬਹਾਦਰ ਨੂੰ ਸ਼ਕਤੀ ਮਿਲੀ। ਉਸ ਨੇ ਜਮੀਨਦਾਰੀ ਸਿਸਟਮ ਨੂੰ ਰੱਦ ਕੀਤਾ ਅਤੇ ਜਮੀਨ ਦੇ ਹੱਕ ਕੰਮ ਕਰਨ ਵਾਲਿਆਂ ਨੂੰ ਦਿੱਤੇ।
ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਅਫਗਨਿਸਤਾਨ ਤੋਂ ਦਿੱਲੀ ਤੱਕ ਹੂੰਦਾ ਸੀ ਜੋ 1947 ਨੂੰ ਇੰਡੀਆ ਅਤੇ ਪਾਕਿਸਤਾਨ ਵਿੱਚ ਵੰਡਿਆ ਗਿਆ।

ਖਾਲਸਾ ਰਾਜ ਵਾਪਸ ਕਿਵੇਂ ਆ ਸਕਦਾ ਹੈ? ਇਹ ਸਵਾਲ ਦਾ ਜੁਆਬ ਦਿੰਦਿਆਂ ਸਿੱਖ ਧਰਮ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਪਰਮਜੀਤ ਸਿੰਘ ਡੁਮੇਲੀ ਵਾਲੇ, ਜਿਨਹਾ ਨੇ ਆਪਣੀ ਪਹਿਲੀ ਕਿਤਾਬ ‘ਪ੍ਰਣਾਮ ਸ਼ਹੀਦਾਂ ਨੂੰ’ ਇਸ ਸਾਲ ਹੀ ਮਾਂ-ਬੋਲੀ ਪੰਜਾਬੀ ਦੀ ਝੋਲੀ ਪਾਈ ਹੈ, ਜੀ ਨੇ ਦੱਸਿਆ ਕਿ
“ ਜਿਸ ਦਿੰਨ ਅਸੀਂ ਪੂਰਨ ਤੌਰ ਤੇ ਅੰਦਰੋਂ ਬਾਹਰੋਂ ਖਾਲਸੇ ਸੱਜ ਜਾਵਾਂਗੇ ਉਸ ਦਿੰਨ ਬਿਨਾ ਜਦੋ-ਜਿਹਦ ਖਾਲਸਾ ਰਾਜ ਬਾਪਸ ਹਾਸਲ ਹੋ ਜਾਵੇਗਾ”
“ ਪੂਰਨ ਤੌਰ ਤੇ ਖਾਲਸੇ ਸਜਣ ਵਾਸਤੇ ਸਾਨੂੰ ਸੱਭ ਤੋਂ ਪਹਿਲਾਂ ਊੜਾ ਤੇ ਜੂੜਾ ਸੰਭਾਲਣਾ ਪਵੇਗਾ, ਭਾਵ ਆਪਣੀ ਮਾਤ ਭਾਸ਼ਾ ਪੰਜਾਬੀ ਸਿਖਣੀ ਅਤੇ ਸਿੱਖੀ ਸਰੂਪ ਧਾਰਨਾ ਪਵੇਗਾ”
ਭਾਰਤ ਦੀ ਕਾਂਗਰਸ ਪਾਰਟੀ ਵਲੋਂ ਸ੍ਰੀ ਅਕਾਲ ਤਖਤ ਤੇ ਹਮਲੇ ਤੋਂ ਉਪਰੰਤ 29 ਜਨਵਰੀ 1986 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸਰਬੱਤ ਖਾਲਸਾ ਦਾ ਇਕੱਠ ਹੋਇਆ੍ਹ”
ਉਸ ਸੁਭਾਗੇ ਦਿੰਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਾਰੀ ਦੁਨੀਆ ਅਤੇ ਸਾਰੇ ਮੁਲਕਾਂ ਦੀਆਂ ਸਰਕਾਰਾਂ/ਹਕੂਮਤਾਂ ਦੇ ਸਾਹਮਣੇ ਐਲਾਨ ਕੀਤਾ ਤੇ ਉਹਨਾ ਨੂੰ ਸੂਚਿੱਤ ਕੀਤਾ ਗਿਆ ਕਿ ਅੱਜ ਤੋਂ ਖਾਲਸਾ ਪੰਥ ਦਾ ਆਪਣਾ ਘਰ “ਖਾਲਿਸਤਾਨ” ਹੋਵੇਗਾ, ਜਿੱਥੇ ਸਿੱਖਾਂ ਦੇ ਬੋਲਬਾਲੇ, ਝੰਡੇ, ਬੁੰਗੇ, ਅਤੇ ਚੌਂਕੀਆ ਸਦਾ ਲਈ ਅਟੱਲ ਹੋਣਗੀਆਂ ਅਤੇ ਇੱਥੇ ਸਰਬੱਤ ਦਾ ਭਲਾ ਮੰਗਣ ਵਾਲਿਆਂ ਅਤੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਉੱਤੇ ਪੂਰਾ ਪ੍ਰਬੰਧ ਹੋਵੇਗਾ।
“ਵੈਸਾਖੀ ਦੇ ਪਰੋਗਰਾਮ ਵਿੱਚ ਖਾਲਸਾ ਰਾਜ ਨੂੰ ਰੂਪਮਾਨ ਕਰਦੀ ਹੋਈ ਪ੍ਰਦਰਸ਼ਨੀ ਲਾ ਰਹੇ ਹੋ, ਇਹ ਬਹੁੱਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਹ ਸਮੇ ਦੀ ਮੰਗ ਵੀ ਹੈ ਕਿ ਅਸੀਂ ਖਾਲਸਾ ਰਾਜ ਬਾਰੇ ਸਿੱਖ ਨੌਜਆਨ ਪੀੜੀ ਨੂੰ ਜਾਣੂ ਕਰਵਾਈਏ। ਖਾਲਸਾ ਰਾਜ ਦੇ ਇਤਿਹਾਸ ਨੂੰ ਸਾਡੇ ਇਤਿਹਾਸਕਾਰਾਂ ਨੇ ਲੜੀ ਵਾਰ 1469-1708, ਅਤੇ 1708 ਤੋਂ 1799 ਤੱਕ ਲਿਖਿਆ ਹੈ ਜਿਵੇਂ ਕਿ ਡਾ: ਗੰਡਾ ਸਿੰਘ ਅਤੇ ਪ੍ਰਿਸੀਪਲ ਤੇਜਾ ਸਿੰਘ ਨੇ ਸੱਭ ਤੋਂ ਪਹਿਲਾਂ ‘ਏ ਸ਼ੋਰਟ ਹਿਸਟਰੀ ਔਫ ਦਾ ਸਿਖਸ 1469-1765। ਇਸੇ ਤਰਾਂ ਪ੍ਰਿੰਸੀਪਲ ਸਤਿਬੀਰ ਸਿੰਘ ਨੇ 1469-1708 ਅਤੇ 1708 ਤੋਂ 1799 ਤੱਕ ਲਿਖਿਆ ਹੈ। ਡਾ:ਸੁਖਦਿਆਲ ਸਿੰਘ ਨੇ ਵੀ 1469-1708 ਅਤੇ 1708 ਤੋਂ 1799 ਤੱਕ ਦਾ ਇਤਿਹਾਸ ਲਿਖਿਆ ਹੈ।“
ਜਥੇਦਾਰ ਮੋਹਿੰਦਰ ਸਿੰਘ ਖਹਿਰਾ ਯੂ.ਕੇ.
ਗਿਆਨੀ ਸੋਹਨ ਸਿੰਘ ਸੀਤਲ ਜੀ ਦੀ “ਸਿਖ ਰਾਜ ਕਿਵੇਂ ਗਿਆ?” ਕਿਤਾਬ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ ਜਿਸ ਵਿੱਚ ਉਨਾ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਕੁੱਝ ਆਖਰੀ ਗੱਲਾਂ ਲਿਖੀਆਂ ਹਨ ਜਿਵੇਂ: “ ਮੈਥੋਂ ਜੋ ਪੁੱਜ ਸਰ ਆਈ ਏ, ਤੁਹਾਡੀ ਸੇਵਾ ਕਰ ਚੱਲਿਆਂ ਹਾਂ।ਮਿਲੇ ਰਹੋਗੇ ਤਾਂ ਬਾਦਸ਼ਾਹ ਬਣੇ ਰਹੋਗੇ,ਨਿਖੜ ਜਾਉਂਗੇ ਤਾਂ ਮਾਰੇ ਜਾਉਂਗੇ।ਤੁਹਾਡੀ ਤੇਗ ਦੀ ਧਾਂਗ ਸਾਰੀ ਦੁਨੀਆ ਵਿੱਚ ਪਈ ਹੋਈ ਹੈ। ਡਰ ਹੈ, ਤਾਂ ਏਸ ਗੱਲ ਦਾ ਕਿਤੇ ਇਹ ਤੇਗ ਤੁਹਾਡੇ ਆਪਣੇ ਘਰ ਵਿੱਚ ਨਾ ਖੜਕਣ ਲੱਗ ਪਵੇ। ਤੁਹਾਡੇ ਬਰਛਿਆਂ ਦੀ ਪਾਣ, ਤੁਹਾਡੇ ਆਪਣੇ ਲਹੂ ਵਿੱਚ ਨਾ ਉਤਰਨ ਲੱਗ ਪਵੇ। ਖਾਲਸਾ ਜੀ! ਤੁਸੀਂ ਅੰਮ੍ਰਿਤਧਾਰੀ ਸਿ ਖਹੋ। ਅੰਮ੍ਰਿਤ ਵਿੱਚ ਅਕਾਲੀ ਬਾਣੀ ਦੇ ਨਾਲ ਨਾਲ ਦੋ ਚੀਜਾਂ ਹੋਰ ਵੀ ਖਾਸ ਹਨ। ਇੱਕ ਪਤਾਸੇ ਅਤੇ ਇੱਕ ਲੋਹੇ ਦਾ ਖੰਡਾ। ਬਸ, ਏਸੇ ਵਿੱਚ ਜਮਾਨੇ ਦੀ ਨੀਤੀ ਛਿਪੀ ਹੋਈ ਹੈ। ਜੇ ਲੋੜ ਹੋਵੇ ਤਾਂ ਪਤਾਸਿਆਂ ਵਾਂਗ ਘੁੱਲ ਜਾਇਉ। ਜੇ ਸਮਾ ਆ ਬਣੇ ਤਾਂ ਖੰਡੇ ਵਾਂਗ ਸਖਤ ਤੇ ਤੇਜ਼ ਵੀ ਹੋ ਜਾਇਓ।
ਗੁਰੁ ਨਾਨਕ ਮਹਾਰਾਜ ਦੀ ਅਪਾਰ ਕਿਰਪਾ ਤੇ ਤੁਹਾਡੀ ਬਹਾਦਰੀ ਦਾ ਸਦਕਾ, ਏਥੇ ਫੇਰ ਪੰਜਾਬੀ ਸਿੱਖਾਂ ਦਾ ਰਾਜ ਕਾਇਮ ਹੋਇਆ ਹੈ, ਇਸ ਨੂੰ ਸੰਭਾਲੀ ਰੱਖਿਓ। ਦੁਸ਼ਮਣ ਦੀਆਂ ਚਾਲਾਂ ਤੋਂ ਸਾਵਧਾਨ ਰਹਿਣਾ। ਆਜ਼ਾਦੀ ਮੈਨੂੰ ਜਾਨ ਨਾਲੋਂ ਪਿਆਰੀ ਹੈ। ਸਿੰਘਾ ਦੇ ਝੰਡੇ ਸਦਾ ਉਚੇ ਰਹਿਣ, ਮੇਰੀ ਅੰਤਮ ਇਛਿਆ ਹੈ।“




ਕੋਈ ਦੂਰ ਦੀ ਗੱਲ ਨਹੀਂ, ਦੇਸ ਅੰਦਰ
ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ
ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ
ਤਾਜ ਤਖਤ ਵਾਲੇ, ਅਣਖ-ਆਣ ਵਾਲੇ।
ਸਾਡੇ ਸਿਰਾਂ ਤੇ ਕਲਗੀਆਂ ਸੁਹੰਦੀਆਂ ਸਨ
ਸਾਨੂੰ ਨਿਉਂਦੇ ਸਨ ਕਈ ਗੁਮਾਨ ਵਾਲੇ।
ਸਾਡੇ ਖਾਲਸਈ ਕੌਮੀ ਨਸ਼ਾਨ ਅੱਗੇ
ਪਾਣੀ ਭਰਦੇ ਸਨ ਕਈ ਨਸ਼ਾਨ ਵਾਲੇ।
ਸਾਡੀ ਚਮਕਦੀ ਤੇਗ ਦੀ ਧਾਰ ਅੱਗੇ
ਭੇਟਾ ਧਰਦੇ ਸਨ ਕਾਬਲ, ਈਰਾਨ ਵਾਲੇ।
ਬਿਨਾ ਪੁਛਿਆਂ ਏਧਰ ਨਾ ਝਾਕਦੇ ਸਨ
ਸਾਡੇ ਸਿਰਾਂ ‘ਤੇ ਹੁਕਮ ਚਲਾਨ ਵਾਲੇ।
ਕੌਣ ਜਾਣਦਾ ਸੀ ? ਰੁਲਦੇ ਫਿਰਨਗੇ ਇਹ,
ਆਪਣੇ ਤਾਜ ਵਿੱਚ ਹੀਰੇ ਹੰਡਾਨ ਵਾਲੇ।
‘ਸੀਤਲ’ ਹਾਲ ਫਕੀਰਾਂ ਦੇ ਨਜਰ ਆਉਂਦੇ,
ਤਾਜ, ਤਖਤ, ਨਸ਼ਾਨ, ਕਿਰਪਾਨ ਵਾਲੇ।
ਇਸ ਸਮਾਗਮ ਵਿੱਚ ਪ੍ਰਸਿੱਧ ਕਵੀ ਗਿਆਨੀ ਮਲੂਕ ਸਿੰਘ ਦੋਸ਼ੀ, ਗਿਆਨੀ ਪਰਮਜੀਤ ਸਿੰਘ ਡੁਮੇਲੀ, ਰਾਮ ਸਿੰਘ ਫਰਵਾਲਾ, ਸੰਤੋਖ ਸਿੰਘ ਅਟਵਾਲ, ਆਰ ਕੇ ਰਾਣੀ, ਤਰਲੋਚਨ ਸਿੰਘ ਚੰਨ ਜੰਡਆਲਵੀ, ਪਾਲ ਸਿੰਘ ਅਤੇ ਹੋਰ ਹਾਜਰੀ ਲਾਵਣਗੇ। ਜਸਪਾਲ ਸਿੰਘ ਬੈਂਸ ਜੀ ਦੀ ਨਵੀਂ ਕਿਤਾਬ “ ਖਾਲਸਾ ਫਰੀਡਮ ਚਾਰਟਰ” ਲੋਕ ਅਰਪਨ ਕੀਤੀ ਜਾਵੇਗੀ।ਬਰਤਾਨੀਆ ਦੇ ਰਾਜਾ ਚਾਰਲਜ ਦੇ ਨੁਮਾਉਂਦੇ ਲੋਰਡ ਲਿਫਟੈਨਿੱਟ ਔਫ ਲ਼ੈਸਟਰਸ਼ਾਇਰ ਮਾਇਕ ਕਪੂਰ ਜੀ ਇਸ ਸਮਾਗਮ ਦੇ ਮੁੱਖ ਮਿਹਮਾਨ ਹੋਣਗੇ। ਅਰੰਭਤਾ ਸਿੱਖਾਂ ਦੇ ਕੌਮੀ ਗੀਤ ਨਾਲ ਹੋਵੇਗੀ। ਸਟੇਜ ਦੀ ਸੇਵਾ ਸ਼ੰਗਾਰਾ ਸਿੰਘ ਰੰਧਾਵਾ ਅਤੇ ਜਸਪਾਲ ਸਿੰਘ ਕੰਗ ਜੀ ਕਰਨਗੇ



